ਲੋਕ ਸਭਾ 'ਚ ਪੀਐਮ ਮੋਦੀ ਦੇ ਭਾਸ਼ਣ 'ਤੇ ਕਾਂਗਰਸ ਦਾ ਜਵਾਬ, ‘ਇਸ ਰਵੱਈਏ ਨੂੰ ਯਾਦ ਰੱਖਿਆ ਜਾਵੇਗਾ’
Published : Feb 7, 2022, 9:46 pm IST
Updated : Feb 7, 2022, 9:46 pm IST
SHARE ARTICLE
Randeep Surjewala and PM Modi
Randeep Surjewala and PM Modi

ਸੰਸਦ ਦੇ ਬਜਟ ਸੈਸ਼ਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਚਰਚਾ ਦੌਰਾਨ ਕਾਂਗਰਸ 'ਤੇ ਤਿੱਖੇ ਸ਼ਬਦੀ ਹਮਲੇ ਬੋਲੇ।

ਨਵੀਂ ਦਿੱਲੀ: ਸੰਸਦ ਦੇ ਬਜਟ ਸੈਸ਼ਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਚਰਚਾ ਦੌਰਾਨ ਕਾਂਗਰਸ 'ਤੇ ਤਿੱਖੇ ਸ਼ਬਦੀ ਹਮਲੇ ਬੋਲੇ। ਇਸ ਦੇ ਨਾਲ ਹੀ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਭਾਸ਼ਣ ਨੂੰ ਲੈ ਕੇ ਪੀਐਮ ਮੋਦੀ ਅਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।

PM Modi in lok sabhaPM Modi in lok sabha

ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਦੌਰਾਨ ਮੁੰਬਈ 'ਚ ਕਾਂਗਰਸ ਵੱਲੋਂ ਰੇਲ ਟਿਕਟਾਂ ਵੰਡਣ ਸਬੰਧੀ  ਪ੍ਰਧਾਨ ਮੰਤਰੀ ਮੋਦੀ ਦੇ ਬਿਆਨ 'ਤੇ ਜਵਾਬ ਦਿੰਦਿਆਂ ਮੁੰਬਈ ਕਾਂਗਰਸ ਦੇ ਪ੍ਰਧਾਨ ਭਾਈ ਜਗਤਾਪ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਨੇ ਪਹਿਲਾਂ ਹੀ ਕਿਹਾ ਸੀ ਕਿ ਅੰਤਰਰਾਸ਼ਟਰੀ ਉਡਾਣਾਂ ਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਮਾਮਲਿਆਂ ਵਿਚ ਵਾਧਾ ਨਾ ਹੋਵੇ ਪਰ ਅਜਿਹਾ ਨਹੀਂ ਕੀਤਾ ਗਿਆ। ਅਸੀਂ 106 ਟਰੇਨਾਂ ਰਾਹੀਂ ਲੋਕਾਂ ਨੂੰ ਭੇਜਿਆ। ਜਦੋਂ ਸਰਕਾਰ ਨੇ ਕਿਹਾ ਕਿ ਉਹ 75 ਫ਼ੀਸਦੀ ਕਿਰਾਇਆ ਮੁਆਫ਼ ਕਰ ਰਹੇ ਹਨ, ਅਸੀਂ ਬਾਕੀ 25 ਫ਼ੀਸਦੀ ਦਾ ਭੁਗਤਾਨ ਕਰਨ ਦਾ ਕੰਮ ਕੀਤਾ ਅਤੇ ਉਹਨਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ। ਗਲਤ ਨੀਤੀਆਂ ਕਾਰਨ ਲੋਕ ਘਰ ਛੱਡਣ ਲਈ ਮਜਬੂਰ ਹੋਏ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੁੰਬਈ ਸਥਿਤ ਉਹਨਾਂ ਦੇ ਘਰ ਲਿਜਾਇਆ ਗਿਆ। ਉਹ ਲਾਸ਼ਾਂ ਉੱਤਰ ਪ੍ਰਦੇਸ਼ ਵਿਚ ਗੰਗਾ ਦੇ ਕੰਢੇ ਸਨ। ਲੋਕਾਂ ਨੂੰ ਸਭ ਕੁਝ ਯਾਦ ਹੈ।

Randeep SurjewalaRandeep Surjewala

ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਲਿਖਿਆ ਕਿ ਅੱਜ ਘਰ-ਘਰ 'ਚ 'ਪੌਪੇਗੰਡਾ’ ਫੈਲਾਇਆ ਗਿਆ ਕਿ ਭਾਰਤ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ। ਅਸਲ ਵਿਚ ਭਾਰਤ ਵਿਚ ਮੁੱਠੀ ਭਰ ਅਮੀਰਾਂ ਦੀ ਗੁਲਾਮ ਸਰਕਾਰ ਹੈ। ਆਰਥਿਕਤਾ ਨੂੰ ਅਮੀਰ ਅਤੇ ਗਰੀਬ ਵਿਚ ਵੰਡਿਆ ਗਿਆ ਹੈ। 142 ਅਮੀਰਾਂ ਦੀ ਦੌਲਤ 23,14,000 ਕਰੋੜ ਰੁਪਏ ਤੋਂ ਵਧ ਕੇ 53,16,000 ਕਰੋੜ ਰੁਪਏ ਹੋ ਗਈ ਅਤੇ 84% ਘਰਾਂ ਦੀ ਆਮਦਨ ਖਤਮ ਹੋ ਗਈ। ਲਾਕਡਾਊਨ ਲਾਗੂ ਹੋਣ ਨਾਲ ਮਜ਼ਦੂਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਬੇਹਾਲੀ ਦੀ ਦਲਦਲ ਵਿਚ ਧੱਕਣ ਵਾਲੇ ‘ਮਾਫ਼ੀ ਮੰਗਣ’ ਦੀ ਥਾਂ ‘ਮਦਦ ਕਰਨ ਵਾਲੇ ਹੱਥਾਂ’ ’ਤੇ ਸਵਾਲ ਚੁੱਕ ਰਹੇ ਹਨ। ਸਰਕਾਰ ਦੇ ਇਸ ਰਵੱਈਏ ਕਾਰਨ ਲੱਖਾਂ ਲੋਕ ਆਪਣਿਆਂ ਨੂੰ ਗੁਆ ਚੁੱਕੇ ਹਨ ਪਰ ਅੱਜ ਉਹਨਾਂ ਦੇ ਦਰਦ ਦਾ ਸੰਸਦ ਵਿਚ ਮਜ਼ਾਕ ਉਡਾਇਆ ਗਿਆ। ਸਭ ਯਾਦ ਰੱਖਿਆ ਜਾਵੇਗਾ।

PM ModiPM Modi

ਇਸ ਦੇ ਨਾਲ ਹੀ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਪੀਐਮ ਮੋਦੀ ਨੇ ਇਸ ਸਦੀ ਦਾ ਸਭ ਤੋਂ ਵੱਡਾ ਪਾਪ ਕੀਤਾ ਹੈ। ਅਚਾਨਕ ਲੋਕਾਂ ਲਈ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ। ਉਹਨਾਂ ਲੋਕਾਂ ਬਾਰੇ ਨਹੀਂ ਸੋਚਿਆ ਜੋ ਰੋਜ਼ਾਨਾ ਕਮਾਉਣ ਵਾਲੇ ਅਤੇ ਖਾਣ ਵਾਲੇ ਹਨ। ਤੁਸੀਂ ਅੱਜ ਸਾਡੀ ਤਾਰੀਫ਼ ਕੀਤੀ। ਹਾਂ ਅਸੀਂ ਉਹਨਾਂ ਦੀ ਮਦਦ ਕੀਤੀ। ਟੀਐਮਸੀ ਦੇ ਸ਼ਤਾਬਦੀ ਰਾਏ ਨੇ ਕਿਹਾ ਕਿ ਮੋਦੀ ਜੀ ਸਿਰਫ਼ ਕਾਂਗਰਸ ਨੂੰ ਗਾਲ੍ਹਾਂ ਕੱਢਦੇ ਹਨ। ਬਾਕੀ ਮੁੱਦੇ 'ਤੇ ਕੁਝ ਨਹੀਂ ਕਿਹਾ। ਦੇਸ਼ ਦੀ ਹਾਲਤ ਨਹੀਂ ਦੱਸੀ। ਨੌਕਰੀ ਬਾਰੇ ਵੀ ਨਹੀਂ ਬੋਲੇ। ਦੋ ਘੰਟੇ 'ਚ ਡੇਢ ਘੰਟਾ ਉਹ ਕਾਂਗਰਸ 'ਤੇ ਹੀ ਬੋਲੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement