Drone attack Punjab : ਪਾਕਿਸਤਾਨ ਦੀ ਨਾਪਾਕ ਹਰਕਤ, ਪੰਜਾਬ ‘ਚ ਡਰੋਨ ਨਾਲ ਹਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Drone attack Punjab : ਅੰਮ੍ਰਿਤਸਰ ‘ਚ ਗੋਲੀਆਂ ਦੀ ਸੁਣੀ ਆਵਾਜ਼, ਫ਼ਿਰੋਜ਼ਪੁਰ ਤੋਂ ਬਾਅਦ ਪਠਾਨਕੋਟ 'ਚ ਹੋਇਆ ਧਮਾਕਾ, ਪੂਰੇ ਪਠਾਨਕੋਟ 'ਚ ਕੀਤਾ ਗਿਆ ਬਲੈਕ ਆਊਟ

ਪਾਕਿਸਤਾਨ ਦੀ ਨਾਪਾਕ ਹਰਕਤ, ਪੰਜਾਬ ‘ਚ ਡਰੋਨ ਨਾਲ ਹਮਲੇ

Drone attack Punjab News in Punjabi : ਭਾਰਤ ਪਾਕਿਸਤਾਨ ਵਿਚਾਲੇ ਪਾਕਿਸਤਾਨ ਦੀ ਨਾਪਾਕ ਹਰਕਤ ਦੇਖਣ ਮਿਲ ਰਹੀ ਹੈ। ਪਾਕਿਸਤਾਨ ਵਲੋਂ ਪੰਜਾਬ ‘ਚ ਡਰੋਨ ਨਾਲ ਹਮਲੇ ਕੀਤਾ ਜਾ ਰਹੇ ਹਨ। ਫਿਰੋਜ਼ਪੁਰ ਵਿਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਤਾਂ ਉੱਥੇ ਹੀ ਪਠਾਨਕੋਟ ਵਿਚ ਵੀ ਡਰੋਨ ਹਮਲਾ ਹੋਣ ਦੀ ਖਬਰ ਮਿਲੀ ਹੈ। ਫ਼ਾਜ਼ਿਲਕਾ 'ਚ ਵੀ ਲਗਾਤਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ।  ਪਠਾਨਕੋਟ, ਅੰਮ੍ਰਿਤਸਰ, ਫ਼ਿਰੋਜ਼ਪੁਰ 'ਚ ਲਗਾਤਾਰ ਧਮਾਕੇ
ਗੁਰਦਾਸਪੁਰ, ਹੁਸ਼ਿਆਰਪੁਰ, ਤਰਨਤਾਰਨ 'ਚ ਵੀ ਡਰੋਨ ਹਮਲੇ ਕੀਤੇ ਗਏ ਹਨ। 

ਇਸ ਤੋਂ ਇਲਾਵਾ ਅੰਮ੍ਰਿਤਸਰ ਵਿਚ ਵੀ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤ ਨੇ ਆਪਣੇ ਸਾਰੇ ਡਿਫੈਂਸ ਸਿਸਟਮ ਐਕਟਿਵ ਕਰ ਦਿੱਤੇ ਹਨ। ਜਾਣਕਾਰੀ ਮਿਲੀ ਹੈ ਕਿ ਪਠਾਨਕੋਟ ਵਿਚ 10 ਦੇ ਕਰੀਬ ਡਰੋਨ ਧਮਾਕੇ ਹੋਏ ਹਨ। ਪਾਕਿਸਤਾਨ ਦੇ ਡਰੋਨਾਂ ਨੂੰ ਲਗਾਤਾਰ ਭਾਰਤੀ ਫ਼ੌਜ ਤਬਾਹ ਕਰ ਰਹੀ ਹੈ 

ਜਾਣਕਾਰੀ ਮੁਤਾਬਕ ਪਟਿਆਲਾ, ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ ਸਣੇ ਵੱਖ-ਵੱਖ ਜ਼ਿਲ੍ਹਿਆ ਦੇ ਕਈ ਇਲਾਕਿਆਂ ਵਿਚ ਬਲੈਕਆਊਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਾਰ ਸਾਇਰਨ ਚੱਲਣ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ। ਟਾਂਡਾ ਉੜਮੁੜ, ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿੱਥੇ 7 ਵੱਜਦਿਆਂ ਹੀ ਟਾਂਡਾ ਦੇ ਵਪਾਰਕ ਅਦਾਰੇ ਬੰਦ ਹੋ ਗਏ ਉੱਥੇ ਹੀ ਖਤਰੇ ਦੇ ਘੁੱਗੂ ਵੱਜਣ ਤੋਂ ਕੁਝ ਸਮਾਂ ਬਾਅਦ ਬਲੈਕ ਆਊਟ ਵੀ ਸ਼ੁਰੂ ਹੋ ਗਿਆ। 

 (For more news apart from  Drone attacks in Punjab, gunshots heard in Amritsar News in Punjabi, stay tuned to Rozana Spokesman)