Ludhiana News : ਲੁਧਿਆਣਾ ’ਚ ਬੁੱਢੇ ਦਰਿਆ ’ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ
Ludhiana News : ਬੁੱਢੇ ਦਰਿਆ ਕੰਡੇ ਕਰਵਾਇਆ ਜਾ ਰਿਹਾ ਸੀ ਸਮਾਗਮ, ਇਸ਼ਨਾਨ ਘਾਟ ’ਤੇ ਵਾਪਰਿਆ ਹਾਦਸਾ
Ludhiana News in Punjabi : ਲੁਧਿਆਣਾ ਵਿੱਚ ਤਾਜਪੁਰ ਰੋਡ ਵਿਖੇ ਬੁੱਢੇ ਦਰਿਆ ਵਿੱਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਹੋ ਗਈ ਹੈ। ਡੁੱਬਣ ਵਾਲੇ ਬੱਚਿਆਂ ਦੀ ਉਮਰ 15 ਤੋਂ 17 ਸਾਲ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬੁੱਢੇ ਦਰਿਆ ਨੂੰ ਸਾਫ਼ ਕੀਤਾ ਜਾ ਰਿਹਾ ਹੈ ਜਿਸ ਲਈ ਸੰਤ ਸੀਚੇਵਾਲ ਵੱਲੋਂ ਇਸ ਜਗ੍ਹਾ ਉੱਪਰ ਇਸ਼ਨਾਨ ਘਾਟ ਵੀ ਬਣਵਾਇਆ ਗਿਆ ਹੈ, ਅੱਜ ਇਸ ਇਸ਼ਨਾਨ ਘਾਟ ਦੇ ਕੰਢੇ ਇੱਕ ਸਮਾਗਮ ਰੱਖਿਆ ਗਿਆ ਸੀ, ਜਿਸ ਵਿੱਚ ਆਸ-ਪਾਸ ਦੇ ਕਈ ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ ਸੀ।
ਹਾਂਲਾਂਕਿ ਇਸ ਇਸ਼ਨਾਨ ਘਾਟ ਵਿੱਚ ਕਿਸੇ ਨੂੰ ਨਹਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ, ਪਰ ਦੋ ਬੱਚੇ ਇਸ ਇਸ਼ਨਾਨ ਘਾਟ ਵਿੱਚ ਨਹਾਉਣ ਲਈ ਗਏ ਅਤੇ ਡੁੰਘਾਈ ਜ਼ਿਆਦਾ ਹੋਣ ਕਾਰਨ ਡੁੱਬਣ ਕਾਰਨ ਉਹਨਾਂ ਦੀ ਮੌਤ ਹੋ ਗਈ। ਗੋਤਾਖੋਰਾਂ ਵੱਲੋਂ ਦੋਨੋਂ ਬੱਚਿਆਂ ਦੀ ਬਾਡੀ ਨੂੰ ਦਰਿਆ ਵਿੱਚੋਂ ਕੱਢ ਲਿਆ ਗਿਆ ਹੈ ਅਤੇ ਮੌਕੇ ’ਤੇ ਮੌਜੂਦ ਪੁਲਿਸ ਵੱਲੋਂ ਦੋਨਾਂ ਦੀ ਡੈਡ ਬਾਡੀ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
(For more news apart from Two children die due to drowning in Budha river in Ludhiana News in Punjabi, stay tuned to Rozana Spokesman)