Amritsar News : ਮਜੀਠਾ ਵਿੱਚ ਜ਼ਹਿਰਲੀ ਸ਼ਰਾਬ ਸਪਲਾਈ ਕਰਨ ਦੇ ਦੋਸ਼ ਵਿੱਚ ਹੁਣ ਤੱਕ 7 ਵਿਅਕਤੀ ਗ੍ਰਿਫਤਾਰ
Amritsar News : ਇਸ ਸਬੰਧ ਵਿੱਚ ਜਾਂਚ ਜਾਰੀ ਹੈ ਅਤੇ ਹੋਰ ਵੀ ਵੇਰਵੇ ਮਿਲਣ ਦੀ ਆਸ ਹੈ।
Amritsar News in Punjabi : ਮਜੀਠਾ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੇ ਸਬੰਧ ਵਿੱਚ ਤੁੰਰਤ ਕਾਵਰਾਈ ਕਰਦੇ ਹੋਏ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੇ ਪ੍ਰਭਜੀਤ ਸਿੰਘ ਉਰਫ ਬੱਬੂ, ਕੁਲਬੀਰ ਸਿੰਘ ਉਰਫ ਜੱਗੂ, ਸਾਹਿਬ ਸਿੰਘ ਉਰਫ ਰਾਈ, ਗੁਰਜੰਟ ਉਰਫ ਜੰਟਾ, ਸਿਕੰਦਰ ਸਿੰਘ ਉਰਫ ਪੱਪੂ, ਅਰੁਣ ਕੁਮਾਰ ਉਰਫ ਕਾਲਾ ਵਾਸੀ ਪਤਾਲਪੁਰੀ ਅਤੇ ਨਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਸਬੰਧ ਵਿੱਚ ਪੁਲਿਸ ਨੇ ਥਾਣਾ ਮਜੀਠਾ ਅਤੇ ਕੱਥੂ ਨੰਗਲ ਵਿਖੇ ਐਕਸਾਈਜ ਐਕਟ ਅਧੀਨ ਮੁਕੱਦਮੇ ਦਰਜ ਕੀਤੇ ਹਨ। ਇਹ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਪ੍ਰਭਜੀਤ ਸਿੰਘ ਅਤੇ ਕੁਲਬੀਰ ਸਿੰਘ ਵਾਸੀ ਭੰਗਵਾ ਅਲਕੋਹਲ ਅਤੇ ਨਜਾਇਜ ਸ਼ਰਾਬ ਤਿਆਰ ਕਰਕੇ ਅੱਗੇ ਸਪਲਾਈ ਕਰਦੇ ਹਨ ਜੋ ਇਨ੍ਹਾਂ ਦਾ ਮੁੱਖ ਕਾਰਨ ਬਣੀ ਹੈ। ਇਹ ਜ਼ਹਿਰੀਲੀ ਸ਼ਰਾਬ ਅੱਗੇ ਸਾਹਿਬ ਸਿੰਘ, ਗੁਰਜੰਟ,ਸਿਕੰਦਰ ਸਿੰਘ, ਪਰਮਜੀਤ ਸਿੰਘ, ਨਿੰਦਰ ਕੋਰ, ਰਾਜਾ ਨੂੰ ਸਪਲਾਈ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਜਾਂਚ ਜਾਰੀ ਹੈ ਅਤੇ ਹੋਰ ਵੀ ਵੇਰਵੇ ਮਿਲਣ ਦੀ ਆਸ ਹੈ।
(For more news apart from 7 people arrested so far for supplying poisonous liquor in Majitha News in Punjabi, stay tuned to Rozana Spokesman)