Amritsar News : ਅੰਮ੍ਰਿਤਸਰ ਦੇ ਪਿੰਡ ਮਜੀਠੇ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਲੋਕਾਂ ਦੀ ਮੌਤ ਹੋਣ ’ਤੇ ਸੁਨੀਲ ਜਾਖੜ ਦਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Amritsar News : ਕਿਹਾ -‘‘ਭਾਜਪਾ ਇਸ ਮਸਲੇ ਨੂੰ ਚੁੱਕੇਗੀ, ਅਸੀਂ ਗਵਰਨਰ ਸਾਹਿਬ ਕੋਲ ਜਾਵਾਂਗੇ’’

Sunil Jakhar

Amritsar News in Punjabi : ਅੰਮ੍ਰਿਤਸਰ ਦੇ ਪਿੰਡ ਮਜੀਠੇ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਲੋਕਾਂ ਦੀ ਮੌਤ ਹੋਣ ’ਤੇ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ  ਪਿਛਲੇ ਸਾਲ ਸੰਗਰੂਰ ਦੇ ਅੰਦਰ ਇਹੀ ਕੁਝ ਹੋਇਆ ਸੀ, ਸਭ ਤੋਂ ਵੱਧ ਮੌਤਾਂ ਉਥੇ ਹੋਈਆਂ ਸੀ ਅਤੇ ਕਿੰਨੇ ਲੋਕ ਅੱਖਾਂ ਤੋਂ ਅੰਨ੍ਹੇ ਹੋ ਗਏ ਸੀ। ਇੱਕ ਵਾਰ ਫ਼ਿਰ ਉਹੀ ਘਟਨਾ ਵਾਪਰੀ ਹੈ।

ਉਨ੍ਹਾਂ ਕਿਹਾ ਕਿ ਅਸੀਂ ਕਿਸ ਨੂੰ ਦੋਸ਼ ਦੇਈਏ ਅਤੇ ਕਿਸ ਨੂੰ ਗੁਹਾਰ ਲਗਾਈ ਜਾਵੇ। ਜਿਹੜੇ ਪੰਜਾਬ ਸਰਕਾਰ ਨੂੰ ਚਲਾ ਰਹੇ ਹਨ ਉਹ ਪਹਿਲਾਂ ਤਾਂ ਦਿੱਲੀ ਤੋਂ ਚਲਾ ਰਹੇ, ਹੁਣ ਇਥੇ ਆ ਕੇ ਬੈਠੇ ਗਏ ਹਨ। ਸ਼ਰਾਬ ਘੁਟਾਲੇ ’ਚ 2-2 ਸਾਲਾਂ ਦੀਆਂ ਜੇਲਾਂ ਘੱਟ ਆਏ ਚਾਹੇ ਉਹ ਮੁਨੀਸ਼ ਸਿਸੋਦੀਆਂ, ਚਾਹੇ ਦਿੱਲੀ ਦੇ ਡਿਪਟੀ ਚੀਫ਼ ਹੋਣ, ਇੰਨ੍ਹਾਂ ਸਾਰਿਆਂ ਦਾ ਕੰਮ ਤਾਂ ਇਕੋ ਹੀ ਹੈ। ਦਿੱਲੀ ਦੀ ਸਰਕਾਰ ਤਾਂ ਇਨ੍ਹਾਂ ਕੋਲੋਂ ਖੋਹ ਲਈ ਗਈ ਹੁਣ ਇਨਾਂ ਕੋਲ ਪੰਜਾਬ ਹੀ ਬਚਿਆ ਹੈ। ਉਸ ਨੂੰ ਲੁੱਟਣ ਲਈ ਸਾਰੀ ਸਰਕਾਰ ਇਥੇ ਆ ਕੇ ਬੈਠ ਗਈ ਹੈ।  ਭਗਵੰਤ ਮਾਨ ਤਾਂ ਕੁਠਪਤਲੀ ਬਣੇ ਹੋਏ ਹਨ, ਸਰਕਾਰ ਤੋਂ ਕਜੇਰੀਵਾਲ ਤੇ ਮੁਨੀਸ਼ ਸੋਸਦੀਆ ਚਲਾ ਰਹੇ ਹਨ। 

ਸੁਨੀਲ ਜਾਖੜ  ਨੇ ਕਿਹਾ  ਕਿ‘‘ਭਾਜਪਾ ਇਸ ਮਸਲੇ ਨੂੰ ਚੁੱਕੇਗੀ, ‘ਅਸੀਂ ਗਵਰਨਰ ਸਾਹਿਬ ਕੋਲ ਜਾਵਾਂਗੇ’’‘‘ਸਾਡੀ ਪਹਿਲੀ ਮੰਗ ਇਹ ਹੋਵੇਗੀ ਕਿ ਜਿਹੜੇ ਠੇਕੇਦਾਰ ਪਰੋਲ ’ਤੇ ਬਾਹਰ ਫਿਰਦੇ ਹਨ ਉਨ੍ਹਾਂ ਦੀ ਜਾਂਚ ਹੋਵੇ।’’

ਮੁਨੀਸ਼ ਜਾਖੜ ਨੇ ਕਿਹਾ ਕਿ ਸਿਸੋਦੀਆਂ ਸਾਹਿਬ ਤੁਸੀਂ ਚਿੱਟੇ ਦੇ ਮਗਰ ਪਏ ਹੋਏ ਹੋ ਇਹ ਗੁਲਾਬੀ ਦੀ ਰੰਗ ਦੀ ਸ਼ਰਾਬ ਨਸ਼ਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਆਏ ਹੋਏ ਹਨ ਉਨ੍ਹਾਂ ਦੀ ਜਾਂਚ ਹੋਵੇ ਤੇ ਕੋਠੀਆਂ ਖ਼ਾਲੀ ਕਰਵਾਈਆਂ ਜਾਣ।  ਇਸ ਲਈ ਪੰਜਾਬ ਨੂੰ ਇਕਜੁਟ ਹੋਣਾ ਪਵੇਗਾ। 

 (For more news apart from   Sunil Jakhar's statement on death 15 people due consuming poisonous liquor in Majitha village of Amritsar News in Punjabi, stay tuned to Rozana Spokesman)