Punjab News : CBSE ਦੀ 12ਵੀਂ ਜਮਾਤ ’ਚੋਂ ਅਵੱਲ ਆਉਣ ਵਾਲੇ ਸਿੱਖ ਨੌਜਵਾਨ ਨਾਲ ਜਥੇਦਾਰ ਕੁਲਦੀਪ ਗੜਗੱਜ ਨੇ ਕੀਤੀ ਗੱਲਬਾਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News : ਅਰਪਨਪ੍ਰੀਤ ਸਿੰਘ ਨੇ 12ਵੀਂ ’ਚੋਂ 99.4 ਫੀਸਦੀ ਨੰਬਰ ਕੀਤੇ ਹਾਸਲ  

ਅਰਪਨਪ੍ਰੀਤ ਸਿੰਘ 

Amritsar News in Punjabi : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਵੀਡੀਉ ਕਾਲ ਕਰ ਕੇ ਹਰਿਆਣਾ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਵਿਚ 99.4 ਫ਼ੀ ਸਦੀ ਨੰਬਰਾਂ ਨਾਲ ਸੂਬੇ ਅੰਦਰ ਪਹਿਲਾ ਸਥਾਨ ਹਾਸਲ ਕਰਨ ਵਾਲੇ ਸਾਬਤ ਸੂਰਤ ਸਿੱਖ ਨੌਜਵਾਨ ਸ ਅਰਪਨਦੀਪ ਸਿੰਘ ਸਪੁੱਤਰ ਯਾਦਵਿੰਦਰ ਸਿੰਘ ਵਾਲੀ ਜ਼ਿਲ੍ਹਾ ਕੈਥਲ ਨੂੰ ਵਧਾਈ ਦਿਤੀ। ਜਥੇਦਾਰ ਗੜਗੱਜ ਨੇ ਸ ਅਰਪਨਦੀਪ ਸਿੰਘ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਖ਼ੁਸ਼ੀ ਪ੍ਰਗਟਾਈ ਕਿ ਉਨ੍ਹਾਂ ਨੇ ਸਾਬਤ ਸੂਰਤ ਪਛਾਣ ਕਾਇਮ ਰੱਖੀ ਹੈ ਜੋ ਕਿ ਸਿੱਖ ਨੌਜਵਾਨਾਂ ਲਈ ਪ੍ਰੇਰਣਾਸਰੋਤ ਹੈ।

ਜਥੇਦਾਰ ਗੜਗੱਜ ਨੇ ਕਿਹਾ ਕਿ ਤੁਸੀਂ ਪੂਰੇ ਸਾਬਤ ਸੂਰਤ ਰਹਿੰਦਿਆਂ, ਤੁਸੀਂ ਹਰਿਆਣੇ ਦਾ ਨਾਮ ਰੌਸ਼ਨ ਕੀਤਾ ਹੈ"  ‘‘ਮੈਂ ਸੱਚ ਪਾਤਸ਼ਾਹ ਅੱਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਜੀਵਨ ਦੀਆਂ ਸਾਰੀਆਂ ਤਰੱਕੀਆਂ ਨੂੰ ਛੂਹੋ। ਸਿੱਖ ਨੌਜਵਾਨ ਲਈ ਅਰਦਾਸ ਕੀਤੀ ਕਿ ਉਹ ਅਪਣੇ ਜੀਵਨ ਨੂੰ ਵਿਚ ਚੰਗੇ ਰੁਤਬੇ ਨੂੰ ਹਾਸਲ ਕਰਨ ਅਤੇ ਇਸੇ ਤਰ੍ਹਾਂ ਅਪਣੇ ਮਾਪਿਆਂ ਤੇ ਸਿੱਖ ਕੌਮ ਦਾ ਨਾਮ ਰੋਸ਼ਨ ਕਰਦੇ ਰਹਿਣ। ਉਨ੍ਹਾਂ ਅਰਪਨਦੀਪ ਸਿੰਘ ਨੂੰ ਕਿਹਾ ਕਿ ਜਦੋਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਉਣਗੇ ਤਾਂ ਉਨ੍ਹਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਜਾਵੇਗਾ।

 (For more news apart from Jathedar Kuldeep Gargajj interacted with Sikh youth who topped the CBSE 12th class  News in Punjabi, stay tuned to Rozana Spokesman)