Punjab News : ਫਿਰੋਜ਼ਪੁਰ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਚੱਲਗੀ ਸਿੱਧੀ ਰੇਲਗੱਡੀ   

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News : ਰੇਲਵੇ ਵਿਭਾਗ ਨੇ ਇੱਕ ਟਾਈਮ ਰੇਲਗੱਡੀ ਚਲਾਉਣ ਦੀ ਦਿੱਤੀ ਪ੍ਰਵਾਨਗੀ- ਜਥੇਦਾਰ ਸੁਖਜੀਤ ਸਿੰਘ ਬਘੌਰਾ

file photo

Punjab News in Punjabi : ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਸੰਗਤਾਂ ਦੀਆਂ ਵੱਧ ਰਹੀਆਂ ਮੁਸਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਰੇਲਵੇ ਵਿਭਾਗ ਵੱਲੋਂ ਫਿਰੋਜ਼ਪੁਰ ਤੋਂ ਹਜੂਰ ਸਾਹਿਬ ਲਈ ਇਕ ਟਾਇਮ ਚਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਫਿਰੋਜ਼ਪੁਰ ਡਿਵੀਜ਼ਨ ਨਾਲ ਸਬੰਧਤ ਕੁਝ ਆਲਾ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੂਟ ਪਲਾਨ ਤਿਆਰ ਹੈਂ ਅਜੇ ਤਰੀਕ ਨਿਸ਼ਚਤ ਕੀਤੀ ਜਾਣੀ ਹੈ।

ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਜਥੇਦਾਰ ਸੁਖਜੀਤ ਸਿੰਘ ਬਘੌਰਾ ਪ੍ਰਚਾਰ ਸਕੱਤਰ ਭਾਰਤੀ ਕਿਸਾਨ ਓਥਾਨ ਮਜ਼ਦੂਰ ਯੂਨੀਅਨ ਪੰਜਾਬ ਨੇ ਕਹੇ ਪਿਛਲੇ ਕਈ ਸਾਲਾਂ ਤੋਂ ਪਿੰਡਾਂ ਦੀਆਂ ਪੰਚਾਇਤਾਂ ਸਿੱਖ ਸੰਸਥਾਵਾਂ ਅਤੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਦੇ ਰਾਹੀਂ ਮੰਗ ਕੀਤੀ ਜਾ ਰਹੀ ਸੀ ਕਿ ਹਜ਼ੂਰ ਸਾਹਿਬ ਨਾਂਦੇੜ ਲਈ ਇਕ ਟਾਇਮ ਹੋਰ ਚਲਾਇਆ ਜਾਵੇ। ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਇਸ ਦੇ ਸਬੰਧ ’ਚ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਵੀ ਮੰਗ ਪੱਤਰ ਸੌਂਪਿਆ ਗਿਆ ਸੀ। ਹੁਣ ਪਿਛਲੇ ਦਿਨੀਂ ਫਿਰੋਜ਼ਪੁਰ ਤੋਂ ਰੇਲਵੇ ਵਿਭਾਗ ਵਲੋਂ ਹਜ਼ੂਰ ਸਾਹਿਬ ਲਈ ਰੂਟ ਪਲਾਨ ਜਾਰੀ ਕੀਤਾ ਗਿਆ ਹੈ।

ਇਸ ਵਿੱਚ ਫਿਰੋਜ਼ਪੁਰ ਤੋਂ ਸ਼ੁਕਰਵਾਰ ਨੂੰ ਇੱਕ ਟਾਈਮ ਚੱਲਗਾ ਅਤੇ ਐਤਵਾਰ ਨੂੰ ਵਾਪਸ ਪਰਤੇਗਾ। ਜਥੇਦਾਰ ਸੁਖਜੀਤ ਸਿੰਘ ਨੇ ਕਿਹਾ ਇਹ ਇਕ ਬਹੁਤ ਵਧੀਆ ਉਪਰਾਲਾ ਹੈ। ਇਸ ਤੋਂ ਇਲਾਵਾ ਇਕ ਟਾਇਮ ਜੋ ਅੰਮ੍ਰਿਤਸਰ ਤੋਂ ਹਫਤੇ ’ਚ ਚਲਦਾ ਹੈ ਉਸ ਨੂੰ ਰੈਗੂਲਰ ਚਲਾਇਆ ਜਾਵੇ। ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਰੇਲਵੇ ਵਿਭਾਗ ਵਲੋਂ, ਫਿਰੋਜ਼ਪੁਰ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਸਿੱਧੀ ਰੇਲ ਗੱਡੀ ਚੱਲੇਗੀ, ਜੋ ਹਰ ਹਫ਼ਤੇ ਦੇ ਸ਼ੁੱਕਰਵਾਰ ਫਿਰੋਜ਼ਪੁਰ ਤੋਂ ਜਾਵੇਗੀ ਅਤੇ ਹਰ ਐਤਵਾਰ ਵਾਪਸ ਨਾਂਦੇੜ ਤੋਂ ਵਾਪਸ ਪਰਤੇਗੀ।

ਆਖ਼ਰੀ ’ਚ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਨੂੰ ਵੰਦੇ ਭਾਰਤ ਟਰੇਨਾਂ ਚਲਾਈਆਂ ਜਾਣ ਅਤੇ ਉਨ੍ਹਾਂ ’ਚ ਪੰਜਾਬ ਦਾ ਸਪੈਸ਼ਲ ਸੰਗਤਾਂ ਲਈ ਸੀਟਾਂ ਦਾ ਕੋਟਾ ਰਖਿਆ ਜਾਵੇ। ਰੂਟ ਫਿਰੋਜਪੁਰ, ਫਰੀਦਕੋਟ, ਕੋਟਕਪੂਰਾ, ਬਠਿੰਡਾ, ਦਿੱਲੀ, ਮਥੁਰਾ,ਅਟਾਰਸੀ, ਮਨਵਾੜ੍ਹ, ਔਰੰਗਾਬਾਦ, ਹਜੂਰ ਸਾਹਿਬ ਪਹੁੰਚੇ ਅਤੇ ਐਤਵਾਰ ਨੂੰ ਵਾਪਸ ਪਰਤੇਗੀ। ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਇਹ ਹਜ਼ੂਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਬਹੁਤ ਵਧੀਆ ਹੋ ਗਿਆ ਹੈ। 

 (For more news apart from  Direct train to run from Ferozepur to Sri Hazur Sahib Nanded News in Punjabi, stay tuned to Rozana Spokesman)