ਕੇਬਲ ਟੀ.ਵੀ. ਨੂੰ ਲੈ ਕੇ ਨਵਜੋਤ ਸਿੱਧੂ ਦਾ ਟਵੀਟ, Fastway 'ਤੇ ਲੋੜੀਂਦੀ ਕਾਰਵਾਈ ਦੀ ਕੀਤੀ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਾਸਟਵੇਅ ਵਿਰੁੱਧ ਲੋੜੀਂਦੀ ਕਾਰਵਾਈ ਕੀਤੇ ਬਿਨਾਂ ਪੰਜਾਬ ਦੀ ਕੇਬਲ ਸਮੱਸਿਆ ਦਾ ਹੱਲ ਸੁਝਾਉਣਾ ਗਲਤ ਹੈ।

Navjot Sidhu

 

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਟਵੀਟ ਕਰ ਕੇ ਪੰਜਾਬ ਦੇ ਮੁੱਦੇ ਚੁੱਕੇ ਜਾਂਦੇ ਹਨ ਤੇ ਅੱਜ ਉਹਨਾਂ ਨੇ ਕੇਬਲ ਟੀ. ਵੀ. ਨੂੰ ਲੈ ਕੇ ਟਵੀਟ ਕੀਤੇ ਹਨ। ਨਵਜੋਤ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਨੇ 5 ਸਾਲ ਪਹਿਲਾਂ ਮਲਟੀ ਸਿਸਟਮ ਆਪ੍ਰੇਟਰ-ਫਾਸਟਵੇਅ ਦੇ ਏਕਾਧਿਕਾਰ ਤੋਂ ਛੁਟਕਾਰਾ ਪਾਉਣ ਲਈ, 1000 ਕਰੋੜ ਦੇ ਟੈਕਸ ਦੀ ਵਸੂਲੀ, ਸਥਾਨਕ ਆਪ੍ਰੇਟਰਾਂ ਨੂੰ ਸਸ਼ਕਤੀਕਰਨ ਅਤੇ ਲੋਕਾਂ ਨੂੰ ਸਸਤੀ ਕੇਬਲ ਦੇਣ ਦੀ ਨੀਤੀ ਅੱਗੇ ਰੱਖੀ ਸੀ।

ਉਨ੍ਹਾਂ ਦਾ ਸਾਫ਼ ਤੌਰ 'ਤੇ ਕਹਿਣਾ ਹੈ ਕਿ ਫਾਸਟਵੇਅ ਵਿਰੁੱਧ ਲੋੜੀਂਦੀ ਕਾਰਵਾਈ ਕੀਤੇ ਬਿਨਾਂ ਪੰਜਾਬ ਦੀ ਕੇਬਲ ਸਮੱਸਿਆ ਦਾ ਹੱਲ ਸੁਝਾਉਣਾ ਗਲਤ ਹੈ।
 ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਬਲ ਦਾ ਰੇਟ 100 ਰੁਪਏ ਕਰਨ ਦੀ ਗੱਲ 'ਤੇ ਤੰਜ ਕੱਸਦਿਆਂ ਸਿੱਧੂ ਨੇ ਕਿਹਾ ਸੀ ਕਿ 130 ਰੁਪਏ ਤਾਂ ਟਰਾਈ ਦਾ ਰੇਟ ਹੈ।

ਇਸ ਲਈ ਅਜਿਹਾ ਸੰਭਵ ਨਹੀਂ ਹੈ ਪਰ ਜੋ ਮੁੱਖ ਮੰਤਰੀ ਨੇ ਕਿਹਾ ਹੈ ਉਸ ਨੂੰ ਅਸੀਂ ਪੂਰਾ ਕਰ ਕੇ ਦਿਆਂਗੇ। ਨਵਜੋਤ ਸਿੱਧੂ ਨੇ ਕਿਹਾ ਕਿ ਨਿੱਜੀ ਕੇਬਲ ਚੈਨਲ ਕੋਲ 3-4 ਗੁਣਾ ਟੀ. ਵੀ. ਕੁਨੈਕਸ਼ਨ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਿਲਾਫ਼ ਕਾਰਵਾਈ ਸਬੰਧੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਪ੍ਰਸਤਾਵਿਤ ਕਾਨੂੰਨ ਨੂੰ ਰੋਕ ਦਿੱਤਾ ਸੀ।