
ਭਾਰਤ ਦੇ ਐਥਲੀਟ ਅਵਿਨਾਸ਼ ਸਾਬਲੇ ਨੇ ਟੋਕੀਉ ਉਲੰਪਿਕ ਦੀ 3000 ਮੀਟਰ ਸਟੀਪਲੇਚੇਜ਼ ਈਵੈਂਟ ਵਿਚ ਆਪਣਾ ਹੀ ਰਾਸ਼ਟਰੀ ਰਿਕਾਰਡ ਬਿਹਤਰ ਬਣਾਇਆ
ਟੋਕੀਉ: ਭਾਰਤ ਦੇ ਐਥਲੀਟ ਅਵਿਨਾਸ਼ ਸਾਬਲੇ ਨੇ ਟੋਕੀਉ ਉਲੰਪਿਕ ਦੀ 3000 ਮੀਟਰ ਸਟੀਪਲੇਚੇਜ਼ ਈਵੈਂਟ ਵਿਚ ਆਪਣਾ ਹੀ ਰਾਸ਼ਟਰੀ ਰਿਕਾਰਡ ਬਿਹਤਰ ਬਣਾਇਆ ਪਰ ਦੂਜੀ ਹੀਟ ਰੇਸ ਦੇ ਚੋਟੀ ਦੇ ਤਿੰਨ ਐਥਲੀਟਾਂ ਨਾਲੋਂ ਬਿਹਤਰ ਸਮਾਂ ਕੱਢਣ ਦੇ ਬਾਵਜੂਦ ਉਹ ਫਾਈਨਲ ਵਿਚ ਥਾਂ ਨਹੀਂ ਬਣਾ ਸਕੇ।
Avinash Sable
ਹੋਰ ਪੜ੍ਹੋ: ਸੁੱਤੇ ਪਏ 37 ਸਾਲਾ ਵਿਅਕਤੀ ਦੀ ਯਾਦਦਾਸ਼ਤ 20 ਸਾਲ ਪਿੱਛੇ ਗਈ, ਸਵੇਰੇ ਉੱਠ ਸਕੂਲ ਜਾਣ ਦੀ ਖਿੱਚੀ ਤਿਆਰੀ
ਸੇਬਲ ਨੇ ਦੂਜੀ ਹੀਟ ਵਿਚ 8:18.12 ਸਮਾਂ ਕੱਢਿਆ ਅਤੇ ਮਾਰਚ ਵਿਚ ਫੈਡਰੇਸ਼ਨ ਕੱਪ ਵਿਚ ਬਣਿਆ 8: 20.20 ਦਾ ਅਪਣਾ ਹੀ ਰਿਕਾਰਡ ਤੋੜਿਆ। ਉਹ ਦੂਜੀ ਹੀਟ ਵਿਚ ਸੱਤਵੇਂ ਸਥਾਨ 'ਤੇ ਰਹੇ।
Avinash Sable
ਹੋਰ ਪੜ੍ਹੋ: ਟੋਕੀਉ ਉਲੰਪਿਕ: ਤੀਰਅੰਦਾਜ਼ ਦੀਪਿਕਾ ਕੁਮਾਰੀ ਕੁਆਰਟਰ ਫਾਈਨਲ ਵਿਚ ਪਹੁੰਚੀ
ਹਰ ਹੀਟ ਵਿਚੋਂ ਟਾਪ ਤਿੰਨ ਅਤੇ ਸਾਰੀ ਹੀਟ ਤੋਂ ਟਾਪ ਛੇ ਫਾਈਨਲ ਵਿਚ ਪਹੁੰਚਦੇ ਹਨ। ਪਰ ਇਸ ਵਿਚ ਸਾਬਲੇ ਅਸਫਲ ਰਹੇ। ਸਾਬਲੇ ਕੁਆਲੀਫਾਇੰਗ ਹੀਟ ਵਿਚ ਟਾਪ ਸੱਤਵੇਂ ਨੰਬਰ ਅਤੇ ਕੁੱਲ਼ 13ਵੇਂ ਸਥਾਨ ’ਤੇ ਰਹੇ।