
ਚੰਡੀਗੜ੍ਹ, 27 ਦਸੰਬਰ (ਬਠਲਾਣਾ) : ਸ਼ਹਿਰ ਦੇ ਨਗਰ ਨਿਗਮ ਕਮਿਸ਼ਨਰ ਅਤੇ ਸਵੱਛ ਭਾਰਤ ਮਿਸ਼ਨ ਦੇ ਨਿਰਦੇਸ਼ਕ ਜਤਿੰਦਰ ਯਾਦਵ ਨੇ ਅੱਜ ਪੰਜਾਬ ਯੂਨੀਵਰਸਟੀ ਵਿਖੇ ਸਵੱਛਤਾ ਐਪ ਦੀ ਲਾਂਚ ਕਰਨ ਦੀ ਰਸਮ ਨਿਭਾਈ। ਸ੍ਰੀ ਯਾਦਵ ਨੇ ਦਸਿਆ ਕਿ ਇਹ ਐਪ ਦੇਸ਼ ਦੇ 4041 ਕਸਬਿਆਂ ਅਤੇ ਸ਼ਹਿਰਾਂ 'ਚ ਉਪਲਬੱਧ ਹੈ। ਉਨ੍ਹਾਂ ਨੇ ਦੁਹਰਾਇਆ ਕਿ ਸਵੱਛਤਾ ਐਪ
ਦਿਖਾ ਕੇ ਪਾਰਕਿੰਗ ਦੀ ਸਹੂਲਤ ਮੁਫ਼ਤ ਮਿਲ ਸਕੇਗੀ। ਇਸ ਮੌਕੇ ਰਜਿਸਟਰਾਰ ਕਰਨਲ ਜੀ.ਐਸ. ਚੱਡਾ, ਪ੍ਰੋ. ਸੀਮਾ ਕਪੂਰ, ਕੋਆਰਡੀਨੇਟਰ ਸਵੱਛ ਭਾਰਤ ਮੁਹਿੰਮ ਡਾ. ਪਰਮਿੰਦਰ ਸਿੰਘ, ਨਿਰਦੇਸ਼ ਖੇਡ ਵਿਭਾਗ, ਪ੍ਰੋ. ਨਵਦੀਪ ਸ਼ਰਮਾ, ਐਨ.ਐਸ.ਐਸ. ਕੋਆਰਡੀਨੇਟਰ ਅਤੇ ਬਿਕਰਮ ਰਾਣਾ ਐਸ.ਐਲ.ਓ. ਯੂ.ਟੀ. ਵੀ ਹਾਜ਼ਰ ਸਨ।