ਰਹਿਮਾਨ ਦਾ ਸੰਗੀਤ ਦੇਰ ਨਾਲ ਸਮਝ ਆਉਂਦਾ ਹੈ : ਭੂਸ਼ਣ ਕੁਮਾਰ
Published : Aug 1, 2018, 12:27 pm IST
Updated : Aug 1, 2018, 12:27 pm IST
SHARE ARTICLE
Rehman and Bhushan Kumar
Rehman and Bhushan Kumar

ਸੰਗੀਤ ਦੀ ਦੁਨੀਆਂ ਦੇ ਅਨੁਭਵੀ ਨਿਰਮਾਤਾ ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ ਸੰਗੀਤ ਨਿਰਦੇਸ਼ਕ ਏ ਆਰ ਰਹਿਮਾਨ ਦਾ ਸੰਗੀਤ ਅਜਿਹਾ ਹੁੰਦਾ ਹੈ, ਜੋ ਥੋੜ੍ਹੀ ਦੇਰ ਤੋਂ ਸਮਝ...

ਮੁੰਬਈ : ਸੰਗੀਤ ਦੀ ਦੁਨੀਆਂ ਦੇ ਅਨੁਭਵੀ ਨਿਰਮਾਤਾ ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ ਸੰਗੀਤ ਨਿਰਦੇਸ਼ਕ ਏ ਆਰ ਰਹਿਮਾਨ ਦਾ ਸੰਗੀਤ ਅਜਿਹਾ ਹੁੰਦਾ ਹੈ, ਜੋ ਥੋੜ੍ਹੀ ਦੇਰ ਤੋਂ ਸਮਝ ਆਉਂਦਾ ਹੈ। ਭੂਸ਼ਣ ਦਸਦੇ ਹਨ ਕਿ ਕਈ ਵਾਰ ਕੁੱਝ ਫਿਲਮਾਂ ਦੇ ਮਿਊਜ਼ਿਕ ਨੂੰ ਲੈ ਕੇ ਸ਼ਕ ਹੁੰਦਾ ਹੈ ਕਿ ਇਹ ਮਿਊਜ਼ਿਕ ਚੱਲੇਗਾ ਜਾਂ ਨਹੀਂ ਅਤੇ ਇਸ ਸ਼ੱਕ ਦੇ ਚੱਕਰ ਵਿਚ ਉਹ ਫ਼ਿਲਮ ਹੱਥ ਤੋਂ ਨਿਕਲ ਜਾਂਦੀ ਹੈ। ਬਾਅਦ ਵਿਚ ਪਤਾ ਚਲਦਾ ਹੈ ਕਿ ਉਸ ਫ਼ਿਲਮ ਦਾ ਸੰਗੀਤ ਤਾਂ ਸੁਪਰਹਿਟ ਹੋ ਗਿਆ।  

A R RehmanA R Rehman

ਭੂਸ਼ਣ ਨੇ ਦੱਸਿਆ ਕਿ ਨਿਰਦੇਸ਼ਕ ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ ਫ਼ਿਲਮ ਰੰਗ ਦੇ ਬਸੰਤ ਦੇ ਸਮੇਂ ਮੈਂ ਕਈ ਵਾਰ ਫ਼ਿਲਮ ਦਾ ਮਿਊਜ਼ਿਕ ਦੇਖਣ ਅਤੇ ਸੁਨਣ ਗਿਆ, ਮੈਨੂੰ ਉਸ ਫ਼ਿਲਮ ਦੇ ਸੰਗੀਤ ਨੂੰ ਲੈ ਕੇ ਸ਼ੱਕ ਸੀ, ਇਕ ਵਾਰ ਵਿਚ ਕੁੱਝ ਸਮਝ ਨਹੀਂ ਆ ਰਿਹਾ ਸੀ ਇਸ ਲਈ ਕਰੀਬ ਤਿੰਨ ਵਾਰ ਮੀਟਿੰਗ ਹੋਈ। ਫ਼ਿਲਮ ਵਿਚ ਏ ਆਰ ਰਹਿਮਾਨ ਦਾ ਸੰਗੀਤ ਸੀ ਅਤੇ ਰਹਿਮਾਨ ਦਾ ਸੰਗੀਤ ਥੋੜ੍ਹੀ ਦੇਰ ਤੋਂ ਸਮਝ ਵਿਚ ਆਉਂਦਾ ਹੈ। ਅਸੀਂ ਰੰਗ ਦੇ ਬਸੰਤ ਦਾ ਸੰਗੀਤ ਲੈਣ ਵਿਚ ਚੂਕ ਗਏ ਅਤੇ ਜਦੋਂ ਫ਼ਿਲਮ ਦਾ ਮਿਊਜ਼ਿਕ ਸੁਪਰ - ਡੂਪਰਹਿਟ ਹੋ ਗਿਆ ਤੱਦ ਸਾਨੂੰ ਬੇਹੱਦ ਅਫ਼ਸੋਸ ਹੋਇਆ।  

Bhushan KumarBhushan Kumar

ਭੂਸ਼ਣ ਦੀ ਮੰਨੀਏ ਤਾਂ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਕਿਸੇ ਫ਼ਿਲਮ ਦਾ ਮਿਊਜ਼ਿਕ ਸ਼ੁਰੂ ਵਿਚ ਪਸੰਦ ਨਹੀਂ ਆਇਆ ਅਤੇ ਬਾਅਦ ਵਿਚ ਹਿਟ ਹੋ ਗਿਆ। ਫ਼ਿਲਮ ਮਰਡਰ ਦੇ ਦੌਰਾਨ ਵੀ ਅਜਿਹੀ ਹੀ ਚੂਕ ਹੋ ਗਈ ਸੀ। ਇਨੀਂ ਦਿਨੀਂ ਭੂਸ਼ਣ ਅਪਣੀ ਫ਼ਿਲਮ ਸਤਿਅਮੇਵ ਜਯਤੇ ਅਤੇ ਫੰਨੇ ਖਾਂ ਦੀ ਰਿਲੀਜ਼ ਵਿਚ ਵਿਅਸਤ ਹੈ। ਫੰਨੇ ਖਾਂ 3 ਅਗਸਤ ਨੂੰ ਅਤੇ ਸਤਿਅਮੇਵ ਜਯਤੇ 15 ਅਗਸਤ ਨੂੰ ਦੇਸ਼ਭਰ ਦੇ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM

ਕੀ khaira ਤੋਂ ਬਿਨਾਂ Sangrur ਲਈ Congressਨੂੰ ਨਹੀਂ ਮਿਲਿਆ ਹੋਰ Leader? ਸੁਖਪਾਲ ਖਹਿਰਾ ਨੂੰ ਨਰਿੰਦਰ ਭਰਾਜ ਨੇ..

27 Apr 2024 8:53 AM

'Majithia ਦੇ ਠੇਕੇ ਤੋਂ ਨਹੀਂ ਖਰੀਦੀ ਦਾਰੂ ਦੀ ਪੇਟੀ ਤਾਂ ਕਰਕੇ ਫ਼ੋਟੋ ਪਾਈ' - Ashok Parashar Pappi ਨੇ ਖੜਕਾਇਆ..

27 Apr 2024 8:19 AM
Advertisement