
ਹੁਣ ਇਕ ਪੰਜ ਸਿਤਾਰਾ ਹੋਟਲ ਨਾਲ ਜੁੜਿਆ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਨਵੀਂ ਦਿੱਲੀ: ਪੰਜ ਸਿਤਾਰਾ ਹੋਟਲ ਸ਼ਾਨ ਅਤੇ ਮਹਿੰਗੇ ਖਾਣੇ ਕਾਰਨ ਅਕਸਰ ਸੁਰਖੀਆਂ ਵਿਚ ਰਹਿੰਦੇ ਹਨ। ਬੀਤੇ ਦਿਨੀਂ ਅਦਾਕਾਰ ਰਾਹੁਲ ਬੋਸ ਵਾਲੀ ਘਟਨਾ ਨੂੰ ਸਾਰਿਆਂ ਨੇ ਸੁਣਿਆ ਹੈ, ਜਦੋਂ ਉਹਨਾਂ ਨੇ 2 ਕੇਲਿਆਂ ਦੀ ਕੀਮਤ 422 ਰੁਪਏ ਚੁਕਾਈ ਸੀ। ਉੱਥੇ ਹੀ ਹੁਣ ਇਕ ਪੰਜ ਸਿਤਾਰਾ ਹੋਟਲ ਨਾਲ ਜੁੜਿਆ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਅਦਾਕਾਰਾ ਦੇ ਖਾਣੇ ਵਿਚ ਕੀੜੇ ਨਜ਼ਰ ਆਏ। ਅਦਾਕਾਰਾ ਮੀਰਾ ਚੋਪੜਾ ਨੇ ਟਵਿਟਰ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਖਾਣੇ ‘ਚ ਜ਼ਿੰਦਾ ਕੀੜਾ ਨਜ਼ਰ ਆ ਰਿਹਾ ਹੈ।
Ordered room service staying in @DoubleTree nd i get worms in my food. Guys lets trend this video. These hotels needs to get into account of their quality. #wormsinfood. Also plz retweet this video to right accountable handles. pic.twitter.com/rLvcgvY9dC
— meera chopra (@MeerraChopra) August 23, 2019
ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਦਰਅਸਲ ਹਿੰਦੀ ਅਤੇ ਸਾਊਥ ਫ਼ਿਲਮਾਂ ਦੀ ਮਸ਼ਹੂਰ ਅਦਾਰਾਕਾ ਮੀਰਾ ਚੋਪੜਾ ਅਹਿਮਦਾਬਾਦ ਦੇ ਇਕ ਲਗਜ਼ਰੀ ਹੋਟਲ ਵਿਚ ਰੁਕੀ ਹੋਈ ਹੈ। ਇੱਥੇ ਉਹਨਾਂ ਨੇ ਜਦੋਂ ਸਵੇਰ ਸਮੇਂ ਨਾਸ਼ਤਾ ਆਡਰ ਕੀਤਾ ਤਾਂ ਉਹ ਦੇਖ ਕੇ ਹੈਰਾਨ ਰਹਿ ਗਈ ਕਿ ਨਾਸ਼ਤੇ ਦੀ ਪਲੇਟ ਵਿਚ ਰੇਂਗਦਾ ਹੋਇਆ ਕੀੜਾ ਘੁੰਮ ਰਿਹਾ ਸੀ।
Rahul bose
ਅਦਾਕਾਰਾ ਨੇ ਇਸ ਵੀਡੀਓ ਵਿਚ ਅਜਿਹੇ ਲਗਜ਼ਰੀ ਹੋਟਲਾਂ ਦੀ ਪੋਲ ਖੋਲਣ ਦੀ ਗੁਜ਼ਾਰਿਸ਼ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਲਿਖਿਆ ਕਿ ਇਸ ‘ਤੇ ਤੁਰੰਤ ਕਾਰਵਾਈ ਹੋਈ ਚਾਹੀਦੀ ਹੈ। ਵੀਡੀਓ ਵਿਚ ਨਾਸ਼ਤੇ ਦੀ ਪਲੇਟ ‘ਚ ਕੀੜਾ ਘੁੰਮਦਾ ਸ਼ਰੇਆਮ ਦਿਖ ਰਿਹਾ ਹੈ। ਦੱਸ ਦਈਏ ਕਿ ਮੀਰਾ ਚੋਪੜਾ ਨੇ ਸਾਲ 2015 ਵਿਚ ਤਮਿਲ ਫ਼ਿਲਮ Anbe Aaruyire ਨਾਲ ਅਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਮੀਰਾ ਨੇ ‘1920 ਲੰਡਨ’ ਅਤੇ ਕਰਨ ਜੌਹਰ ਦੀ ਫ਼ਿਲਮ ‘ਕਲੰਕ’ ਵਿਚ ਵੀ ਕੰਮ ਕੀਤਾ ਹੈ। ਜਲਦ ਹੀ ਮੀਰਾ ‘ਸੈਕਸ਼ਨ 375’ ਫ਼ਿਲਮ ਵਿਚ ਨਜ਼ਰ ਆਵੇਗੀ।
Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ