ਖ਼ਬਰਾਂ |

ਤਾਜ਼ਾ |

ਮਸ਼ਹੂਰ ਅਦਾਕਾਰਾ ਮੈਂਡੀ ਤੱਖੜ ਦੀ ਨਵੀਂ ਫ਼ਿਲਮ ‘ਸਾਕ’ ਲਿਆਵੇਗੀ ਕੁੱਝ ਨਵਾਂ !
Published : Aug 30, 2019, 3:33 pm IST
Updated : Aug 30, 2019, 3:33 pm IST
SHARE ARTICLE
Punjabi Movie Saak
Punjabi Movie Saak

ਸਾਕ ਫਿਲਮ ‘ਚ ਕੀ ਖਾਸ ਹੋਵੇਗਾ ਇਹ ਤੁਹਾਨੂੰ ਪਤਾ ਲੱਗੇਗਾ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਫਿਲਹਾਲ ਤਾਂ  ਇਸ ਫਿਲਮ ਦੀ ਸ਼ੂਟਿੰਗ ਅਜੇ ਚੱਲ ਰਹੀ ਹੈ।

ਜਲੰਧਰ: ਸਾਕ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਚੱਲ ਰਹੀ ਹੈ । ਇਸ ਫਿਲਮ ‘ਚ ਮੁਖ ਭੂਮਿਕਾ ‘ਚ ਅਦਾਕਾਰਾ ਮੈਂਡੀ ਤੱਖੜ ਨਜ਼ਰ ਆਉਣਗੇ ਜਦਕਿ ਦੂਜੀ ਅਦਾਕਾਰਾ ਹੈ ਗੁਰਦੀਪ ਬਰਾੜ । ਇਸ ਫ਼ਿਲਮ ਦੇ ਪੋਸਟਰ ਵੀ ਲਗਾਤਾਰ ਜਾਰੀ ਕੀਤੇ ਜਾ ਰਹੇ ਹਨ ਜਿਹਨਾਂ ਤੇ ਕੁੱਝ ਦਿਨਾਂ ਦੀ ਹੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਮਤਲਬ ਕਿ ਦਿਨਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਕਿ ਕਿੰਨੇ ਦਿਨ ਬਾਕੀ ਰਹਿ ਗਏ ਹਨ।

Saak Saak

ਸਾਕ ਫਿਲਮ ‘ਚ ਕੀ ਖਾਸ ਹੋਵੇਗਾ ਇਹ ਤੁਹਾਨੂੰ ਪਤਾ ਲੱਗੇਗਾ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਫਿਲਹਾਲ ਤਾਂ  ਇਸ ਫਿਲਮ ਦੀ ਸ਼ੂਟਿੰਗ ਅਜੇ ਚੱਲ ਰਹੀ ਹੈ। ਲੇਖਕ ਅਤੇ ਨਿਰਦੇਸ਼ਕ ਕਮਲਜੀਤ ਸਿੰਘ ਵੱਲੋਂ ਤਿਆਰ ਇਸ ਫਿਲਮ ਨੂੰ 1970 ਦੌਰਾਨ ਫੌਜੀ ਦੀ ਜਿੰਦਗੀ ਨਾਲ ਜੋੜਿਆ ਗਿਆ ਹੈ ਫਿਲਮ ਦਾ ਮਿਊਜ਼ਿਕ ਓਂਕਾਰ ਮਿਨਹਾਸ ਵੱਲੋਂ ਤਿਆਰ ਕੀਤਾ ਗਿਆ ਹੈ ਜਦਕਿ ਫਿਲਮ ਦੇ ਗੀਤਾਂ ਨੂੰ ਕੈਲਾਸ਼ ਖੇਰ,ਵੀਤ ਬਲਜੀਤ,ਅਰਸ਼ਦੀਪ ਕੌਰ,ਮੰਨਤ ਨੂਰ,ਕਰਤਾਰ ਕਮਲ ਨੇਂ ਗਾਇਆ ਹੈ।

Saak Saak

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਟ ਪ੍ਰਡਿਊਸਰ ਹਰਵਿੰਦਰ ਸਿੰਘ ਪ੍ਰਹਾਰ ਅਤੇ ਅਕਸ਼ਰਦੀਪ ਸ਼ਰਮਾ ਨੇਂ ਦੱਸਿਆ ਕਿ ਫਿਲਮ ਦੀ ਨਿਵੇਕਲੀ ਕਹਾਣੀ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਧਿਆਨ ਵਿੱਚ ਰੱਖ ਹਰ ਵਰਗ ਦੀ ਪਸੰਦ ਮੁਤਾਬਿਕ ਤਿਆਰ ਕੀਤੀ ਗਈ ਹੈ ਤੇ ਸਾਨੂੰ ਪੂਰੀ ਆਸ ਹੈ ਕਿ ਸਾਡੀ ਇਹ ਕੋਸ਼ਿਸ਼ ਦਰਸ਼ਕਾਂ ਨੂੰ ਜਰੂਰ ਪਸੰਦ ਆਵੇਗੀ।

Saak Saak

ਇਸ ਫਿਲਮ ‘ਚ ਮੈਂਡੀ ਤੱਖੜ ਅਤੇ ਜੋਬਨਪ੍ਰੀਤ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ਜਦਕਿ ਮੁਕੁਲ ਦੇਵ ,ਸੋਨਪ੍ਰੀਤ ਜਵੰਦਾ ,ਦਿਲਾਵਰ ਸਿੱਧੂ ,ਰੁਪਿੰਦਰ ਰੂਪੀ ,ਮਹਾਬੀਰ ਭੁੱਲਰ ਸਣੇ ਹੋਰ ਕਈ ਅਦਾਕਾਰ ਵੀ ਆਪਣੀ ਅਦਾਕਾਰੀ ਵਿਖਾਉਂਦੇ ਨਜ਼ਰ ਆਉਣਗੇ ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement