Shehnaaz Gill at Jio World Plaza Ramp: ਜੀਓ ਵਰਲਡ ਪਲਾਜ਼ਾ ਰੈਂਪ ਦੌਰਾਨ ਪੰਜਾਬ ਦੀ ਕੈਟਰੀਨਾ ਕੈਫ ਨੇ ਲਾਏ ਚਾਰ ਚੰਨ
Published : Nov 1, 2023, 11:08 am IST
Updated : Nov 1, 2023, 11:09 am IST
SHARE ARTICLE
Shehnaaz Gill spreads her magic at Jio World Plaza Ramp
Shehnaaz Gill spreads her magic at Jio World Plaza Ramp

ਮੁਕੇਸ਼ ਅੰਬਾਨੀ ਨੇ 31 ਅਕਤੂਬਰ ਨੂੰ ਮੁੰਬਈ ਵਿਚ ਸੱਭ ਤੋਂ ਵੱਡੇ ਮਾਲ ਜਿਓ ਵਰਲਡ ਪਲਾਜ਼ਾ ਦਾ ਉਦਘਾਟਨ ਕੀਤਾ।

Shehnaaz Gill at Jio World Plaza Ramp: ਦੇਸ਼ ਦੇ ਸੱਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਨੇ 31 ਅਕਤੂਬਰ ਨੂੰ ਮੁੰਬਈ ਵਿਚ ਸੱਭ ਤੋਂ ਵੱਡੇ ਮਾਲ ਜਿਓ ਵਰਲਡ ਪਲਾਜ਼ਾ ਦਾ ਉਦਘਾਟਨ ਕੀਤਾ। ਇਹ ਸ਼ਾਨਦਾਰ ਮਾਲ 1 ਨਵੰਬਰ ਯਾਨੀ ਅੱਜ ਤੋਂ ਲੋਕਾਂ ਲਈ ਖੁੱਲ੍ਹ ਰਿਹਾ ਹੈ ਪਰ ਇਸ ਤੋਂ ਇਕ ਦਿਨ ਪਹਿਲਾਂ ਮੁੰਬਈ 'ਚ ਲਾਂਚ ਈਵੈਂਟ 'ਚ ਬਾਲੀਵੁੱਡ ਸਿਤਾਰੇ ਆਏ ਸਨ।

Shehnaaz Gill spreads her magic at Jio World Plaza Ramp
Shehnaaz Gill spreads her magic at Jio World Plaza Ramp

ਇਸ ਦੌਰਾਨ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਵੀ ਈਵੈਂਟ ਨੂੰ ਚਾਰ ਚੰਦ ਲਗਾਉਂਦੀ ਨਜ਼ਰ ਆਈ। ਸ਼ਹਿਨਾਜ਼ ਗਿੱਲ ਨੇ ਲਾਲ ਰੰਗ ਦੀ ਡਰੈੱਸ ਵਿਚ  ਜੀਓ ਵਰਲਡ ਪਲਾਜ਼ਾ ਰੈਂਪ 'ਤੇ ਅਪਣਾ ਜਾਦੂ ਬਿਖੇਰਿਆ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਵੀ ਹੋ ਰਹੀਆਂ ਹਨ ਅਤੇ ਪ੍ਰਸ਼ੰਸਕ ਸ਼ਹਿਨਾਜ਼ ਦੇ ਇਸ ਅੰਦਾਜ਼ ਨੂੰ ਬੇਹੱਦ ਪਸੰਦ ਵੀ ਕਰ ਰਹੇ ਹਨ।

ਇਸ ਦੌਰਾਨ ਹਾਲਾਂਕਿ, ਜਿਸ ਚੀਜ਼ ਨੇ ਸਾਰਿਆਂ ਦਾ ਧਿਆਨ ਖਿੱਚਿਆ ਉਹ ਸੀ ਸ਼ਹਿਨਾਜ਼ ਦੀ ਇਵੈਂਟ ਵਿਚ ਸੋਨਮ ਕਪੂਰ ਅਤੇ ਕਰਿਸ਼ਮਾ ਕਪੂਰ ਨਾਲ ਗੱਲਬਾਤ। ਇੰਟਰਨੈੱਟ 'ਤੇ ਵਾਇਰਲ ਹੋ ਰਹੇ ਵੀਡੀਉ 'ਚ ਸ਼ਹਿਨਾਜ਼ ਗਿੱਲ,  ਸੋਨਮ ਅਤੇ ਕਰਿਸ਼ਮਾ ਨੂੰ ਸ਼ੁਭਕਾਮਨਾਵਾਂ ਦਿੰਦੀ ਹੈ, ਜੋ ਗੋਲਡਨ ਅਤੇ ਲਾਲ ਰੰਗ 'ਚ ਦਿਖ ਰਹੀਆਂ ਸਨ। ਪਰ ਯੂਜ਼ਰਜ਼ ਦਾ ਕਹਿਣਾ ਹੈ ਦੋਵੇਂ ਅਭਿਨੇਤਰੀਆਂ ਨੇ ਸ਼ਹਿਨਾਜ਼ ਨੂੰ "ਅਣਦੇਖਿਆ" ਕੀਤਾ। ਇਕ ਯੂਜ਼ਰ ਨੇ ਲਿਖਿਆ, "ਉਨ੍ਹਾਂ ਦੋਵਾਂ ਨੇ ਅਖੀਰ ਵਿਚ ਉਸ ਨੂੰ ਨਜ਼ਰਅੰਦਾਜ਼ ਕਰ ਦਿਤਾ।"

Shehnaaz Gill spreads her magic at Jio World Plaza Ramp
Shehnaaz Gill spreads her magic at Jio World Plaza Ramp

ਜਿਓ ਵਰਲਡ ਪਲਾਜ਼ਾ ਮਾਲ ਦੇ ਲਾਂਚ ਈਵੈਂਟ 'ਚ ਸਿਤਾਰਿਆਂ ਤੋਂ ਇਲਾਵਾ ਕ੍ਰਿਕਟਰਾਂ ਅਤੇ ਉਦਯੋਗਪਤੀਆਂ ਨੇ ਵੀ ਰੈੱਡ ਕਾਰਪੇਟ 'ਤੇ ਅਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ। ਸਲਮਾਨ ਖਾਨ ਤੋਂ ਲੈ ਕੇ ਦੀਪਿਕਾ ਪਾਦੁਕੋਣ ਤਕ ਅਤੇ ਜਾਹਨਵੀ ਤੋਂ ਲੈ ਕੇ ਸੋਨਮ ਤਕ ਕਈ ਸਿਤਾਰਿਆਂ ਨੇ ਰੈੱਡ ਕਾਰਪੇਟ 'ਤੇ ਅਪਣਾ ਜਾਦੂ ਬਿਖੇਰਿਆ।

For more news apart from Shehnaaz Gill spreads her magic at Jio World Plaza Ramp, stay tuned to Rozana Spokesman

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement