
ਸ਼ੋਅ ਦੀ ਧਮਾਕੇਦਾਰ ਸ਼ੁਰੂਆਤ ਹੋ ਚੁੱਕੀ ਹੈ
ਮੁੰਬਈ- ਬਿੱਗ ਬੌਸ ਦਾ ਸੀਜ਼ਨ 13 ਤਾਂ ਧਮਾਕੇਦਾਰ ਰਿਹਾ, ਪਰ ਹੁਣ ਬਿੱਗ ਬੌਸ ਦੀ ਥਾਂ ਕਲਰਸ ਚੈਨਲ ‘ਤੇ 'ਮੁਝਸੇ ਸ਼ਾਦੀ ਕਰੋਗੇ' ਸ਼ੁਰੂ ਹੋ ਚੁੱਕਿਆ ਹੈ। ਜਿਸ ਵਿਚ ਬਿੱਗ ਬੌਸ 13 ਦੇ ਮੁਕਾਬਲੇਬਾਜ਼ ਰਹਿ ਚੁੱਕੇ ਪਾਰਸ ਛਾਬੜਾ ਅਤੇ ਸ਼ਹਿਨਾਜ਼ ਗਿੱਲ ਆਪਣੇ-ਆਪਣੇ ਲਈ ਸਾਥੀ ਲੱਭਣ ਜਾ ਰਹੇ ਹਨ।
File
ਸ਼ੋਅ ਦੀ ਧਮਾਕੇਦਾਰ ਸ਼ੁਰੂਆਤ ਹੋ ਚੁੱਕੀ ਹੈ। ਪਹਿਲੇ ਦਿਨ ਸ਼ੋਅ ਬਹੁਤ ਹੀ ਧਮਾਕੇਦਾਰ ਰਿਹਾ। ਹਾਲਾਂਕਿ, 'ਮੁਝਸੇ ਸ਼ਾਦੀ ਕਰੋਗੇ' ਵਿਚ ਉਦੋਂ ਹਲਚਲ ਮਚ ਗਈ ਜਦੋਂ ਸ਼ਹਿਨਾਜ਼ ਗਿੱਲ ਨੇ ਅੱਖਾਂ ‘ਤੇ ਪੱਟੀ ਬੰਨ੍ਹਿ ਹੋਣ ਦੇ ਬਾਵਜੂਦ ਵੀ ਸਿਧਾਰਥ ਸ਼ੁਕਲਾ ਨੂੰ ਸਿਰਫ ਉਸਦੇ ਹੱਥ ਨਾਲ ਹੀ ਪਛਾਣ ਲਿਆ।
File
ਸ਼ਹਿਨਾਜ਼ ਗਿੱਲ ਦੇ ਇਸ ਵੀਡੀਓ ਨੂੰ ਬਿੱਗ ਬੌਸ ਦੇ ਫੈਨ ਪੇਜ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤੀ ਹੈ। ਵੀਡੀਓ ਵਿਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਜਿਵੇਂ ਹੀ ਸ਼ਹਿਨਾਜ਼ ਗਿੱਲ ਸਿਧਾਰਥ ਨੂੰ ਆਪਣੇ ਸ਼ੌਅ ਵਿਚ ਵੇਖਦੀ ਹੈ, ਤਾਂ ਸ਼ਹਿਨਾਜ਼ ਦੇ ਉਤਸ਼ਾਹ ਦਾ ਕੋਈ ਠਿਕਾਣਾ ਨਹੀਂ ਰਹਿੰਦਾ।
ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਇਸ ਵੀਡੀਓ 'ਤੇ ਪ੍ਰਸ਼ੰਸਕ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਆਪਣੀ ਫੀਡਬੈਕ ਦੇ ਰਹੇ ਹਨ। ਦੱਸ ਦਈਏ ਕਿ ਬਿੱਗ ਬੌਸ ਦੇ ਦੌਰਾਨ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਦੋਸਤੀ ਕਾਫੀ ਖਬਰਾਂ 'ਚ ਰਹੀ ਸੀ।
File
ਦੋਵੇਂ ਕਈ ਵਾਰ ਲੜਦੇ ਰਹਿੰਦੇ ਸਨ ਅਤੇ ਕਈ ਵਾਰ ਇਕੱਠੇ ਸਮਾਂ ਬਿਤਾਉਂਦੇ ਸਨ। ਬਿੱਗ ਬੌਸ 13 ਵਿੱਚ ਸਿਧਾਰਥ ਸ਼ੁਕਲਾ ਦਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਦਬਦਬਾ ਰਿਹਾ ਅਤੇ ਪੂਰਾ ਸ਼ੋਅ ਵੀ ਉਸਦੇ ਆਸ ਪਾਸ ਸੀ। ਜੇਤੂ ਦੀ ਟਰਾਫੀ ਅਖੀਰਾ ਵਿਚ ਉਸਦੇ ਹੱਥ ਗਈ।