
ਮੁੰਬਈ ਵਿਚ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਗੱਡੀ ਨੂੰ ਰੋਕਣ ਵਾਲ ਵਿਅਕਤੀ...
ਨਵੀਂ ਦਿੱਲੀ: ਮੁੰਬਈ ਵਿਚ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਗੱਡੀ ਨੂੰ ਰੋਕਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਅਪਣੀ ਹਿਰਾਸਤ ਵਿਚ ਲੈ ਲਿਆ ਹੈ। ਇਸ ਵਿਅਕਤੀ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਵਿਚ ਅਜੇ ਦੇਵਗਨ ਨੂੰ ਗੱਡੀ ਤੋਂ ਬਾਹਰ ਆ ਕੇ ਕਿਸਾਨ ਅੰਦੋਲਨ ਬਾਰੇ ਅਪਣੀ ਪ੍ਰਤੀਕਿਰਿਆ ਦੇਣ ਨੂੰ ਕਹਿ ਰਿਹਾ ਹੈ।
Ajay Devgan
ਅਜੇ ਦੇਵਗਨ ਦੀ ਗੱਡੀ ਰੋਕਣ ਵਾਲੀ ਇਹ ਘਟਨਾ ਅੱਜ ਯਾਨੀ ਮੰਗਲਵਾਰ ਨੂੰ ਸਵੇਰੇ ਲਗਪਗ ਸਾਢੇ 8 ਵਜੇ, ਫਿਲਮ ਸਿਟੀ ਦੇ ਨੇੜੇ ਹੋਈ ਸੀ। ਅਜੇ ਦੇਵਗਨ ਦੀ ਗੱਡੀ ਰੋਕਣ ਵਾਲੇ ਵਿਅਕਤੀ ਦਾ ਨਾਮ ਰਾਜਦੀਪ ਸਿੰਘ ਦੱਸਿਆ ਜਾ ਰਿਹਾ ਹੈ, ਵੀਡੀਓ ਜਿਹੜੀ ਸਾਹਮਣੇ ਆਈ ਹੈ ਉਸ ਵਿਚ ਤੁਸੀਂ ਦੇਖ ਸਕਦੇ ਹੋ ਕਿ ਅਜੇ ਦੇਵਗਨ ਅਪਣੀ ਗੱਡੀ ਦੇ ਅੰਦਰ ਬੈਠੇ ਹੋਏ ਹਨ।
Ajay devgan
ਇਸ ਵਿਅਕਤੀ ਨੇ ਉਨ੍ਹਾਂ ਦੀ ਗੱਡੀ ਰੋਕੀ ਹੋਈ ਹੈ ਅਤੇ ਉਹ ਅਜੇ ਦੇਵਗਨ ਨੂੰ ਪੰਜਾਬ ਦਾ ਦੁਸ਼ਮਣ ਕਹਿ ਰਿਹਾ ਹੈ। ਸੋਸ਼ਲ ਮੀਡੀਆ ਉਤੇ ਅਜੇ ਦੇਵਗਨ ਦੀ ਗੱਡੀ ਰੋਕਣ ਵਾਲੇ ਇਹ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਰਾਜਦੀਪ, ਅਜੇ ਦੇਵਗਨ ਤੋਂ ਕਾਫ਼ੀ ਨਾਰਾਜ਼ ਹੈ।
Kissan
ਉਹ ਇਸ ਲਈ ਕਿਉਂਕਿ ਅਜੇ ਦੇਵਗਨ ਪੰਜਾਬ ਹਨ ਅਤੇ ਦਿੱਲੀ ਦੇ ਬਾਰਡਰਾਂ ਉਤੇ ਇਨੇ ਲੰਮੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਲਈ ਉਨ੍ਹਾਂ ਨੇ ਨਾ ਕਦੇ ਮੀਡੀਆ ਦੇ ਸਾਹਮਣੇ ਕੁਝ ਬੋਲਿਆ ਹੈ ਅਤੇ ਨਾ ਹੀ ਕਦੇ ਟਵੀਟ ਤੱਕ ਕੀਤਾ ਹੈ। ਰਾਜਦੀਪ ਨੇ ਲਗਪਗ 15 ਤੋਂ 20 ਮਿੰਟ ਤੱਕ ਸੜਕ ਉਤੇ ਅਜੇ ਦੇਵਗਨ ਦੀ ਕਾਰ ਨੂੰ ਰੋਕ ਕੇ ਖੂਬ ਹੰਗਾਮਾ ਕੀਤਾ।