
ਅੱਜ ਤੋਂ ਤਿੰਨ ਦਸ਼ਕ ਪਹਿਲਾਂ ਰਾਮਾਨੰਦ ਸਾਗਰ ਦੀ ਰਮਾਇਣ 1988 ਵਿਚ ਆਈ ਸੀ, ਜਿਸ ਸਮੇਂ ਇਸ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਮਿਲਿਆ ਸੀ।
ਅੱਜ ਤੋਂ ਤਿੰਨ ਦਸ਼ਕ ਪਹਿਲਾਂ ਰਾਮਾਨੰਦ ਸਾਗਰ ਦੀ ਰਮਾਇਣ 1988 ਵਿਚ ਆਈ ਸੀ, ਜਿਸ ਸਮੇਂ ਇਸ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਮਿਲਿਆ ਸੀ। ਬੀਤੇ ਸਾਲਾ ਵਿਚ ਬੜੇ ਟੀਵੀ ਸ਼ੋਅ ਆਏ ਪਰ ਇਸ ਰਮਾਇਣ ਵਰਗੀ ਲੋਕਪ੍ਰੀਤ ਹਾਲੇ ਤੱਕ ਕਿਸੇ ਸ਼ੋਅ ਨੇ ਨਹੀਂ ਖੱਟੀ, ਪਰ ਹੁਣ ਇਹ ਸੀਰੀਅਲ ਆਪਣੇ ਰਿਕਾਰਡ ਫਿਰ ਤੋਂ ਤੋੜ ਰਿਹਾ ਹੈ।
Ramayan
ਦੱਸ ਦੱਈਏ ਕਿ ਰਮਾਇਣ ਨੇ ਹਾਲ ਹੀ ਵਿਚ ਟੀਆਰਪੀ ਦੇ ਮਾਮਲੇ ਵਿਚ ਵੱਲਡ ਰਿਕਾਰਡ ਬਣਾ ਦਿੱਤਾ ਹੈ। ਲੌਕਡਾਊਨ ਦੌਰਾਨ ਇਸ ਸ਼ੋਅ ਨੂੰ ਸਭ ਤੋਂ ਵੱਧ ਪਸੰਦ ਕੀਤਾ ਜਾ ਰਿਹਾ ਹੈ। 16 ਅਪ੍ਰੈਲ ਨੂੰ ਇਸ ਸ਼ੋਅ ਨੂੰ 7.7 ਕਰੋੜ ਲੋਕਾਂ ਨੇ ਦੇਖਿਆ ਸੀ, ਹੁਣ ਪੂਰੀ ਦੁਨੀਆਂ ਵਿਚ ਕਿਸੇ ਵੀ ਹੋਰ ਸ਼ੋਅ ਨੂੰ ਇੰਨੇ ਵਿਊ ਨਹੀਂ ਮਿਲੇ ਹਨ। ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਹੁਣ ਰਮਾਇਣ ਸ਼ੋਅ ਨੇ ਹੌਲੀਵੁੱਡ ਦੇ ਮਸ਼ਹੂਰ ਸ਼ੋਅ ‘ਗੇਮ ਆਫ਼ ਥਰੋਨ’ ਦਾ ਰਿਕਾਰਡ ਤੋੜ ਵੀ ਅੱਗੇ ਨਿਕਲ ਗਿਆ ਹੈ।
Ramayan
ਜ਼ਿਕਰਯੋਗ ਹੈ ਕਿ ਪਹਿਲਾਂ ਰਮਾਇਣ ਨੂੰ ਸਮਾਜ ਦਾ ਕੇਵਲ ਇਕ ਹੀ ਤਬਕਾ ਦੇਖਦਾ ਸੀ ਪਰ ਇਸ ਲੌਕਡਾਊਨ ਵਿਚ ਉਹ ਹੋ ਗਿਆ ਜੋ ਕਿਸੇ ਨੇ ਸੋਚਿਆ ਨਹੀਂ ਸੀ ਕਿਉਂਕਿ ਇਸ ਸਮੇਂ ਪਹਿਲੀ ਵਾਰ ਦੇਸ਼ ਦੇ ਨੌਜਵਾਨ ਵੀ ਇਸ ਸ਼ੋਅ ਨੂੰ ਬੜੀ ਦਿਲਚਸਪੀ ਨਾਲ ਦੇਖ ਰਹੇ ਹਨ ਅਤੇ ਹੁਣ ਸ਼ੋਸਲ ਮੀਡੀਆ ਤੇ ਵੀ ਸਭ ਤੋਂ ਵੱਧ ਟਵੀਟ ਵੀ ਇਹ ਤਬਕਾ ਹੀ ਕਰ ਰਿਹਾ ਹੈ।
Ramayan
ਰਾਮਾਇਣ ਵਿੱਚ ਅਰੁਣ ਗੋਵਿਲ, ਦੀਪਿਕਾ ਚਿਖਾਲੀਆ, ਸੁਨੀਲ ਲਹਿਰੀ, ਦਾਰਾ ਸਿੰਘ ਵਰਗੇ ਸਾਰੇ ਕਲਾਕਾਰਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਦੱਸ ਦੱਈਏ ਕਿ ਦਰਸ਼ਕਾਂ ਦੇ ਅਪੀਲ ਤੇ ਹੀ ਰਮਾਇਣ ਨੂੰ ਫਿਰ ਤੋਂ ਟੀਵੀ ਤੇ ਪ੍ਰਸਾਰਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਮਹਾਂਭਾਰਤ ਅਤੇ ਸ਼ਕਤੀਮਾਨ ਵਰਗੇ ਪੁਰਾਣੇ ਟੀਵੀ ਸੀਰੀਅਲਾਂ ਨੂੰ ਫਿਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।