
ਕੇਂਦਰ ਸਰਕਾਰ ਨੇ ਇਕ ਵਾਰ ਫਿਰ ਲੌਕਡਾਊਨ ਵਧਾਉਂਣ ਦਾ ਫੈਸਲਾ ਕੀਤਾ ਹੈ ਇਸ ਬਾਰ ਇਹ ਲੌਕਡਾਊਨ 17 ਮਈ ਤੱਕ ਵਧਾਇਆ ਗਿਆ ਹੈ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਇਕ ਵਾਰ ਫਿਰ ਲੌਕਡਾਊਨ ਵਧਾਉਂਣ ਦਾ ਫੈਸਲਾ ਕੀਤਾ ਹੈ ਇਸ ਬਾਰ ਇਹ ਲੌਕਡਾਊਨ 17 ਮਈ ਤੱਕ ਵਧਾਇਆ ਗਿਆ ਹੈ ਪਰ ਇਸ ਵਾਰ ਇਸ ਲੌਕਡਾਊਨ ਵਿਚ ਸਰਕਾਰ ਨੇ ਕਈ ਸਹੂਲਤਾਂ ਦੇਣ ਦਾ ਵੀ ਐਲਾਨ ਕੀਤਾ ਹੈ। ਇਸ ਵਧਾਏ ਲੌਕਡਾਊਨ ਵਿਚ ਸਰਕਾਰ ਨੇ ਸ਼ਰਾਬ ਅਤੇ ਪਾਨ-ਮਸਾਲੇ ਦੀਆਂ ਦੁਕਾਨਾਂ ਖੋਲ੍ਹਣ ਦੀ ਛੂਟ ਦਿੱਤੀ ਹੈ। ਦੱਸ ਦੱਈਏ ਕਿ ਇਕੱਲੇ ਕਟੰਨੇਮੈਂਨ ਵਾਲੇ ਜ਼ੋਨ ਵਿਚ ਸ਼ਰਾਬ ਦੀ ਵਿਕਰੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਲੋਕਡਾਊਨ ਦੇ ਦੌਰਾਨ ਸਰਭਜਨਿਕ ਥਾਵਾਂ ਤੇ ਸ਼ਰਾਬ ਅਤੇ ਗੁਟਕਾਂ ਖਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
alcohol
ਇਸ ਦੇ ਨਾਲ ਹੀ ਇਨ੍ਹਾਂ ਦੁਕਾਨਾਂ ਤੇ ਇਕ ਵਾਰ ਵਿਚ ਪੰਜ ਤੋਂ ਵੱਧ ਲੋਕ ਨਹੀਂ ਹੋਣਗੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਜੋਖਮ ਦੇ ਅਧਾਰ 'ਤੇ 17 ਮਈ ਤੱਕ ਤਾਲਾਬੰਦੀ ਵਧਾਉਣ ਅਤੇ ਜ਼ਿਲ੍ਹਿਆਂ ਨੂੰ ਲਾਲ, ਸੰਤਰੀ ਅਤੇ ਹਰੇ ਹਰੇ ਖੇਤਰਾਂ ਵਿਚ ਸ਼੍ਰੇਣੀਬੱਧ ਕਰਕੇ ਗਤੀਵਿਧੀਆਂ ਨੂੰ ਨਿਯਮਿਤ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਹਵਾਈ ਜਹਾਜ਼, ਰੇਲ, ਮੈਟਰੋ ਅਤੇ ਸੜਕਾਂ ਅਤੇ ਸਕੂਲਾਂ, ਕਾਲਜਾਂ ਆਦਿ ਉਸੇ ਤਰ੍ਹਾਂ ਬੰਦ ਰਹਿਣਗੇ। ਇਸ ਤੋਂ ਇਲਾਵਾ ਵਿਦਿਅਕ, ਸਿਖਲਾਈ, ਕੋਚਿੰਗ ਸੰਸਥਾਵਾਂ ਅਤੇ ਪ੍ਰਾਹੁਣਚਾਰੀ ਸੇਵਾਵਾਂ ਸਮੇਤ ਹੋਟਲ ਅਤੇ ਰੈਸਟੋਰੈਂਟ, ਸਿਨੇਮਾ ਹਾਲ, ਮਾਲ, ਜਿਮ ਅਤੇ ਰਾਜਨੀਤਿਕ, ਸਭਿਆਚਾਰਕ ਸਥਾਨ ਅਤੇ ਧਾਰਮਿਕ ਸਥਾਨ ਤਾਲਾਬੰਦੀ ਦੌਰਾਨ ਬੰਦ ਰਹਿਣਗੇ।
Alcohol
ਸ਼ਾਮ ਨੂੰ ਸੱਤ ਵਜੇ ਤੋਂ ਸਵੇਰੇ ਸੱਤ ਵਜੇ ਤੱਕ ਸਾਰੀਆਂ ਗੈਰ ਜ਼ਰੂਰੀ ਕੰਮਾਂ ਲਈ ਲੋਕਾਂ ਦੀ ਆਵਾਜਾਈ 'ਤੇ ਸਖਤ ਪਾਬੰਦੀ ਹੋਵੇਗੀ। ਇਸ ਦੇ ਨਾਲ ਹੀ ਲੌਕਡਾਊਨ 3.0 ਵਿਚ ਕੰਟੇਨਮੈਂਟ ਜੋਨ ਵਿਚ ਰਹਿਣ ਵਾਲੇ ਲੋਕਾਂ ਲਈ ਰੋਗਿਆਸੇਤੂ ਐੱਪ ਨੂੰ ਜਰੂਰੀ ਕਰ ਦਿੱਤਾ ਹੈ। ਇਸੇ ਦੌਰਾਨ ਰੈੱਡ,ਔਰਿੰਜ ਅਤੇ ਗ੍ਰੀਨ ਜ਼ੋਨ ਵਿਚ ਸ੍ਰਭਜਨਿਕ ਦੂਰੀ ਬਣਾਈ ਰੱਖਦੇ ਹੋਏ ਓਪੀਡੀ, ਮੈਡੀਕਲ ਕਲੀਨਿਕ ਚਲਾਉਂਣ ਦੀ ਆਗਿਆ ਦਿੱਤੀ ਹੈ। ਕੋਰੋਨਾ ਦੀ ਲਾਗ 'ਤੇ ਸਿਹਤ ਮੰਤਰਾਲੇ ਨੇ ਦੇਸ਼ ਨੂੰ 3 ਜ਼ੋਨਾਂ ਵਿਚ ਵੰਡਿਆ ਹੈ.
lockdown
ਗ੍ਰੀਨ ਜ਼ੋਨ ਵਿਚ 319 ਅਤੇ ਸੰਤਰੀ ਜ਼ੋਨ ਵਿਚ 284 ਜ਼ਿਲ੍ਹੇ ਹਨ. ਦਿੱਲੀ, ਮੁੰਬਈ, ਕੋਲਕਾਤਾ, ਅਹਿਮਦਾਬਾਦ ਸਮੇਤ 130 ਜ਼ਿਲ੍ਹੇ ਰੈਡ ਜ਼ੋਨ ਵਿਚ ਹਨ। ਦੱਸ ਦੱਈਏ ਕਿ ਗ੍ਰੀਨ ਅਤੇ ਸੰਤਰੀ ਜ਼ੋਨ ਵਿਚ ਸ਼ਰਤਾਂ ਦੇ ਅਧਾਰ ਤੇ ਕੁਝ ਛੂਟ ਦਿੱਤੀ ਜਾਵੇਗੀ ਪਰ ਰੈੱਡ ਜ਼ੋਨ ਵਿਚ ਕੋਈ ਛੂਟ ਨਹੀਂ ਦਿੱਤੀ ਜਾਵੇਗੀ। ਗ੍ਰੀਨ ਜ਼ੋਨ ਵਿਚ ਸ਼ਰਤਾਂ ਦੇ ਅਧਾਰ ਤੇ ਬੱਸਾਂ ਨੂੰ ਚਲਾਇਆ ਜਾਵੇਗਾ। ਇਸ ਤੋਂ ਇਲਾਵਾ ਸੰਤਰੀ ਜ਼ੋਨ ਵਿਚ ਟੈਕਸੀ ਵਿਚ ਇਕ ਯਾਤਰੀ ਦੀ ਮਜ਼ੂਦਗੀ ਦੀ ਆਗਿਆ ਦਿੱਤੀ ਜਾਵੇਗੀ। 65 ਸਾਲ ਤੋਂ ਉਪਰ ਅਤੇ 10 ਸਾਲ ਤੱਕ ਦੇ ਬੱਚਿਆਂ ਦੀ ਉਮਰ ਵਾਲੇ ਲੋਕਾਂ ਨੂੰ ਬਾਹਰ ਨਿਕਲਣ ਤੇ ਹਾਲੇ ਵੀ ਰੋਕ ਹੈ।
Lockdown
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।