
ਹਾਲ ਹੀ ਵਿਚ ਦੀਪਿਕਾ ਦੀ ਇਨਸਾਨੀਅਤ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਕਾਫ਼ੀ ਵਾਇਰਲ ਵੀ ਹੋ ਰਿਹਾ ਹੈ।
ਨਵੀਂ ਦਿੱਲੀ: ਦੀਪਿਕਾ ਪਾਦੂਕੋਣ ਵਧੀਆ ਅਦਾਕਾਰਾ ਹੋਣ ਦੇ ਨਾਲ ਨਾਲ ਇਕ ਚੰਗੀ ਇਨਸਾਨ ਵੀ ਹੈ। ਹਾਲ ਹੀ ਵਿਚ ਦੀਪਿਕਾ ਦੀ ਇਨਸਾਨੀਅਤ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਕਾਫ਼ੀ ਵਾਇਰਲ ਵੀ ਹੋ ਰਿਹਾ ਹੈ। ਦਰਅਸਲ ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਦੀਪਿਕਾ ਏਅਰਪੋਰਟ ‘ਤੇ ਜਾ ਰਹੀ ਸੀ ਪਰ ਉਸੇ ਸਮੇਂ ਰਾਸਤੇ ਵਿਚ ਇਸ ਸੁਰੱਖਿਆ ਕਰਮਚਾਰੀ ਨੇ ਉਸ ਦਾ ਪਛਾਣ ਪੱਤਰ ਮੰਗਿਆ।
ਇਸ ਤੋਂ ਬਾਅਦ ਦੀਪਿਕਾ ਨੇ ਬਿਨਾ ਕਿਸੇ ਸਵਾਲ-ਜਵਾਬ ਤੋਂ ਅਪਣੇ ਬੈਗ ਵਿਚੋਂ ਪਛਾਣ ਪੱਤਰ ਕੱਢ ਕੇ ਸੁਰੱਖਿਆ ਕਰਮਚਾਰੀ ਨੂੰ ਦਿਖਾਇਆ। ਦੀਪਿਕਾ ਦੇ ਇਸ ਵੀਡੀਓ ਨੂੰ ਦੇਖ ਕੇ ਸਾਰੇ ਦੀਪਿਕਾ ਅਤੇ ਸੁਰੱਖਿਆ ਕਰਮਚਾਰੀ ਦੀਆਂ ਤਰੀਫ਼ਾਂ ਕਰ ਰਹੇ ਹਨ ਕਿਉਂਕਿ ਦੀਪਿਕਾ ਨੇ ਅਪਣੀ ਜ਼ਿੰਮੇਵਾਰੀ ਨਿਭਾਈ ਹੈ ਅਤੇ ਸੁਰੱਖਿਆ ਕਰਮਚਾਰੀ ਨੇ ਅਪਣੀ ਡਿਊਟੀ ਨਿਭਾਈ।
Deepika Padukone
ਦੱਸ ਦਈਏ ਕਿ ਦੀਪਿਕਾ ਪਾਦੂਕੋਣ ਜਲਦ ਹੀ ਅਪਣੀ ਨਵੀਂ ਫ਼ਿਲਮ ‘ਛਪਾਕ’ ਵਿਚ ਨਜ਼ਰ ਆਵੇਗੀ। ਇਸ ਫ਼ਿਲਮ ਵਿਚ ਉਹ ਐਸਿਡ ਸਰਵਾਈਵਰ ਲਕਸ਼ਮੀ ਅਗਰਵਾਲ ਦੀ ਭੂਮਿਕਾ ਨਿਭਾਅ ਰਹੀ ਹੈ। ਫ਼ਿਲਮ ਵਿਚ ਦੀਪਿਕਾ ਨਾਲ ਵਿਕਰਾਂਤ ਮੈਸੀ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।