ਅੰਬਾਨੀ ਪਰਵਾਰ ਵਿਆਹ ਦਾ ਕਾਰਡ ਲੈ ਕੇ ਪਹੁੰਚਿਆ ਸਿੱਧੀਵਿਨਾਇਕ ਮੰਦਰ 

ਸਪੋਕਸਮੈਨ ਸਮਾਚਾਰ ਸੇਵਾ
Published Oct 30, 2018, 4:30 pm IST
Updated Jan 11, 2019, 12:56 pm IST
ਰਿਲਾਇੰਸ ਇੰਡਸਟ੍ਰੀਜ਼ ਦੇ ਚੈਅਰਮੈਨ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਇਸ ਸਾਲ ਦਸੰਬਰ ਵਿਚ ਬਿਜ਼ਨਸਮੈਨ ਅਜੈ ਪੀਰਾਮਲ ਦੇ ਬੇਟੇ ਆਨੰਦ ਪੀਰਾਮਲ ਨਾਲ ਵਿਆਹ ਦੇ ਸ਼ੁਭ ਬਧੰਨ ..
Ambani Family
 Ambani Family

ਮੁੰਬਈ (ਭਾਸ਼ਾ): ਰਿਲਾਇੰਸ ਇੰਡਸਟ੍ਰੀਜ਼ ਦੇ ਚੈਅਰਮੈਨ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਇਸ ਸਾਲ ਦਸੰਬਰ ਵਿਚ ਬਿਜ਼ਨਸਮੈਨ ਅਜੈ ਪੀਰਾਮਲ ਦੇ ਬੇਟੇ ਆਨੰਦ ਪੀਰਾਮਲ ਨਾਲ ਵਿਆਹ ਦੇ ਸ਼ੁਭ ਬਧੰਨ 'ਚ ਬੰਨ੍ਹੇ ਜਾ ਰਹੀ ਹੈ। ਦੱਸ ਦਈਏ ਕਿ ਅੰਬਾਨੀ ਦੀ ਧੀ ਦੇ ਵਿਆਹ ਦੇ ਕਾਰਡ ਛੱਪ ਚੁੱਕੇ ਹਨ ਅਤੇ ਰਿਵਾਜ਼ਾਂ ਦੇ ਮੁਤਾਬਕ ਪਹਿਲਾ ਬੁਲਾਵਾ ਭਗਵਾਨ ਗਣਪਤੀ ਬਪਾ ਨੂੰ ਦਿਤਾ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨੀਂ ਈਸ਼ਾ ਦੇ ਵਿਆਹ ਕਾਰਡ ਲੈ ਕੇ ਅੰਬਾਨੀ ਪਰਵਾਰ ਭਗਵਾਨ ਦਾ ਅਸ਼ੀਰਵਾਦ ਲੈਣ ਮੁੰਬਈ  ਦੇ ਸਿੱਧੀ ਵਿਨਾਇਕ ਮੰਦਰ ਪਹੁੰਚੇ। ਇਸ ਦੀਆਂ ਕੁਝ ਤਸਵੀਰਾਂ ਹਾਲ ਹੀ ਵਿਚ ਸਾਹਮਣੇ ਆਈਆਂ ਹਨ।

Nita Ambani Nita Ambani

ਦੱਸ ਦਈਏ ਕਿ ਤਸਵੀਰਾਂ ਵਿਚ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਹੱਥਾਂ ਵਿਚ ਪੂਜਾ ਦੀ ਥਾਲੀ ਲੈ ਕੇ ਅਪਣੇ ਪਰਵਾਰ ਨਾਲ ਦਰਸ਼ਨ ਕਰਨ ਲਈ ਪਹੁੰਚੇ ਹਨ। ਜ਼ਿਕਰਯੋਗ ਹੈ ਕਿ ਇਸ ਮੌਕੇ ਨੀਤਾ ਅੰਬਾਨੀ ਨੇ ਪੀਲੇ ਰੰਗ ਦੀ ਪੁਸ਼ਾਕ ਪਾਈ ਹੋਈ  ਹੈ ਜਿਸ 'ਚ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ।ਇਸ ਦੇ ਨਾਲ ਹੀ ਉਨ੍ਹਾਂ ਨੇ ਲਾਲ ਰੰਗ ਦਾ ਦੁਪੱਟਾ ਲਿਆ ਹੈ। ਇਸ ਸ਼ੁਭ ਮੌਕੇ 'ਤੇ ਮੁਕੇਸ਼ ਅੰਬਾਨੀ  ਦੇ ਨਾਲ ਉਨ੍ਹਾਂ ਦੀ ਮਾਂ ਕੋਕਿਲਾਬੇਨ ਅੰਬਾਨੀ ਅਤੇ ਪੁੱਤਰ ਅਨੰਤ ਅੰਬਾਨੀ ਵੀ ਵਿਖਾਈ ਦਿਤੇ ਹਨ। 

Mukesh Ambani Family Mukesh Ambani Family

ਦੱਸ ਦਈਏ ਕਿ ਅੰਬਾਨੀ ਪਰਵਾਰ ਵਿਚ ਇਨ੍ਹੀਂ ਦਿਨੀਂ ਈਸ਼ਾ ਦੇ ਸ਼ਾਹੀ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਜਦੋਂ ਕਿ ਵਿਆਹ ਦੀ ਫਾਈਨਲ  ਆਫੀਸ਼ਿਅਲ ਮਿਤੀ ਹੁਣ ਤੱਕ ਸਾਹਮਣੇ ਨਹੀਂ ਆਈ ਹੈ।  ਸੂਤਰਾਂ ਮੁਤਾਬਕ ਇਸ ਸਾਲ ਦਸੰਬਰ ਵਿਚ ਵਿਆਹ ਹੋ ਸਕਦਾ ਹੈ ਅਤੇ ਨਾਲ ਹੀ ਇਹ ਵੀ ਦੱਸ ਦਈਏ ਕਿ  ਈਸ਼ਾ ਅੰਬਾਨੀ ਦੀ ਕੁੜਮਾਈ  ਤਿੰਨ ਦਿਨ ਤੱਕ ਇਟਲੀ  ਦੇ ਲੇਕ ਕੋਮਾਂ ਵਿਚ ਹੋਈ ਸੀ ।

Advertisement