
ਬਿੱਗ ਬੌਸ’ ਜੌੜੇ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਇਕ-ਦੂਜੇ ਦੇ ਹੋ ਚੁੱਕੇ ਹਨ। ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਇਨ੍ਹਾਂ ਦੇ ਵਿਆਹ..
ਮੁੰਬਈ (ਭਾਸ਼ਾ) : ‘ਬਿੱਗ ਬੌਸ’ ਜੌੜੇ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਇਕ-ਦੂਜੇ ਦੇ ਹੋ ਚੁੱਕੇ ਹਨ। ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਇਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੇ ਸ਼ੋਸ਼ਲ ਮੀਡੀਆ ‘ਤੇ ਹਾਲੇ ਵੀ ਕਾਫ਼ੀ ਧੂਮ ਮਚਾਈ ਹੋਈ ਹੈ। ਵਿਆਹ ਅਧੀਨ ਇਹ ਜੌੜਾ ਕਾਫ਼ੀ ਰੋਮਾਂਟਿਕ ਦਿਖਾਈ ਦੇ ਰਿਹਾ ਸੀ. ਇਨ੍ਹਾਂ ਨੇ ਹਾਲ ਹੀ ‘ਚ ਚੰਡੀਗੜ੍ਹ ‘ਚ ਗ੍ਰੈਂਡ ਰਿਸੈਪਸ਼ਨ ਪਾਰਟੀ ਰੱਖੀ ਸੀ, ਜਿਸ ਵਿਚ ਮਸ਼ਹੂਰ ਅਤੇ ਨਾਮਕ ਸਿਤਾਰੇ ਵੀ ਦਿਖਾਈ ਦਿੱਤੇ। ਉੱਥੇ ਅਜਿਹੀਆਂ ਖ਼ਬਰਾਂ ਵੀ ਹਨ ਜਿਹੜੀਆਂ ਕਿ ਹੁਣ ਇਹ ਦੋਵੇਂ ਹਨੀਮੂਨ ਲਈ ਮਾਲਦੀਵ ਲਈ ਰਵਾਨਾ ਹੋਏ ਸਨ।
Prince Narula and Yuvika Chaudhary
ਅਪਣੀ ਰਿਸੈਪਸ਼ਨ ਪਾਰਟੀ ‘ਚ ਯੁਵਿਕਾ ਨੇ ਸਿਲਵਰ ਕਲਰ ਦੀ ਸ਼ਿਮਲੀ ਗਾਊਨ ਪਾਇਆ ਹੋਇਆ ਸੀ। ਇਸ ਡਰੈੱਸ ‘ਚ ਯੁਵਿਕਾ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗ ਰਹੀ ਸੀ। ਇਕ ਇੰਟਰਵਿਊ ‘ਚ ਯੁਵਿਕਾ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਡਰੈੱਸ ਨੂੰ ਬਣਨ ‘ਚ 8 ਮਹੀਨੇ ਲੱਗੇ ਸਨ। ਇਸ ਡਰੈੱਸ ਨੂੰ 40 ਕਾਰੀਗਰਾਂ ਨੇ ਮਿਲ ਕੇ ਬਣਾਇਆ ਸੀ। ਉੱਥੇ ਪ੍ਰਿੰਸ ਨੇ ਨਿਲੇ ਰੰਗ ਦੀ ਡਰੈੱਸ ਪਹਿਨੀ ਹੋਈ ਸੀ। ਦੱਸ ਦਈਏ ਕਿ ਬਿੱਗ ਬੌਸ 9 ਦੇ ਜੇਤੂ ਰਹਿ ਚੁੱਕੇ ਪ੍ਰਿੰਸ ਨਰੂਲਾ ‘ਰੋਡੀਜ਼’, ‘ਬੜੋ ਬਹੂ’ ਅਤੇ ‘ਨਾਗਿਨ’ ਵਰਗੇ ਸੀਰੀਅਲਾਂ ਤੇ ਰਿਐਲਿਟੀ ਸੋਅਜ਼ ‘ਚ ਨਜ਼ਰ ਆ ਚੁੱਕੇ ਹਨ।
Prince Narula and Yuvika Chaudhary
ਦੂਜੇ ਪਾਸੇ ਯੁਵਿਕਾ ਚੌਧਰੀ ‘ਓਮ ਸ਼ਾਂਤੀ ਓਮ’ ਫ਼ਿਲਮ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ਤੇ ਗੀਤਾਂ ‘ਚ ਦਿਖ ਚੁੱਕੀ ਹੈ। ਇਹ ਵੀ ਪੜ੍ਹੋ : ਕਰਨ ਜੌਹਰ ਦੇ ਚੈਟ ਸ਼ੋਅ ‘ਕੌਫ਼ੀ ਵਿਦ ਕਰਨ’ ਦਾ ਸੀਜ਼ਨ 6 ਸ਼ੁਰੂ ਹੋ ਚੁੱਕਾ ਹੈ। ਜਿਸ ‘ਚ ਮੁੱਖ ਮਹਿਮਾਨ ਦੀਪਿਕਾ ਪਾਦੂਕੋਣ ਤੇ ਆਲੀਆ ਭੱਟ ਸਨ। ਹੁਣ ਕਰਨ ਦੇ ਇਸ ਚਰਚਿਤ ਚੈਟ ਸ਼ੋਅ ‘ਚ ਪੰਜਾਬ ਦੇ ਦੋ ਸੁਪਰਸਟਾਰ ਨਜ਼ਰ ਆਉਣ ਵਾਲੇ ਹਨ। ਇਹ ਸੁਪਰਸਟਾਰ ਹਨ ਦਿਲਜੀਤ ਦੁਸਾਂਝ ਤੇ ਰੈਪਰ ਬਾਦਸ਼ਾਹ। ਦੋਵਾਂ ਨੇ ਹਾਲ ਹੀ ‘ਚ ਅਪਣੇ ਸ਼ੋਸ਼ਲ ਮੀਡੀਆ ਅਕਾਉਂਟਸ ‘ਤੇ ਸ਼ੋਅ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
Prince Narula and Yuvika Chaudhary
ਇਨ੍ਹਾਂ ਤਸਵੀਰਾਂ ‘ਚ ਦਲਜੀਤ ਤੇ ਬਾਦਓਸ਼ਾਹ ਕਰਨ ਜੌਹਰ ਨਾਲ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ ਬਾਲੀਵੁੱਡ ‘ਚ ਇਨ੍ਹਾਂ ਦਿਨਾਂ ਵਿਚ ਦਲਜੀਤ ਦੁਸਾਂਝ ਤੇ ਬਾਦਸ਼ਾਹ ਦਾ ਬੋਲਬਾਲਾ ਹੈ। ਜਿਥੇ ਦਿਲਜੀਤ ਆਪਣੀਆਂ ਬਾਲੀਵੁੱਡ ਫ਼ਿਲਮਾਂ ‘ਉੜਤਾ ਪੰਜਾਬ’, ‘ਫਿਲੌਰੀ’ ਤੇ ‘ਸੂਰਮਾ’ ਕਰਕੇ ਚਰਚਾ ‘ਚ ਆਈ, ਉਥੇ ਰੈਪਰ ਬਾਦਸ਼ਾਹ ਆਏ ਹਫ਼ਤੇ ਕਿਸੇ ਨਾਲ ਕਿਸੇ ਬਾਲੀਵੁੱਡ ਵਿਲਮ ਲਈ ਰੈਪ ਕਰਦੇ ਨਜ਼ਰ ਆ ਜਾਂਦੇ ਹਨ। ਦੋਵਾਂ ਦੀ ਫੈਨ ਫਾਲੋਇੰਗ ਹੁਣ ਸਿਰਫ਼ ਪੰਜਾਬ ਤਕ ਹੀ ਸੀਮਤ ਨਹੀਂ ਹੈ, ਸਗੋਂ ਭਾਰਤ ਦੇ ਵੱਖ-ਵੱਖ ਸੂਬਿਆਂ ‘ਚ ਦੋਵਾਂ ਨੂੰ ਪਸੰਦ ਕੀਤਾ ਜਾਣ ਲੱਗਾ ਹੈ।
Diljit with Badshah
‘ਕੌਫ਼ੀ ਵਿਦ ਕਰਨ’ ਸ਼ੋਅ ਨੂੰ ਲੋਕ ਕਾਫ਼ੀ ਪਸੰਦ ਕਰਦੇ ਹਨ ਕਿਉਂਕਿ ਇਤੇ ਸਿਤਾਰਿਆਂ ਨਾਲ ਜੁੜੀਆਂ ਕਈ ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ, ਜਿਹੜੀਆਂ ਪਹਿਲਾਂ ਕਦੇ ਸੁਣਨ ਨੂੰ ਨਹੀਂ ਮਿਲੀਆਂ। ਦਲਜੀਤ ਤੇ ਬਾਦਸ਼ਾਹ ਚੰਗੇ ਦੋਸਤ ਵੀ ਹਨ।