ਅਕਸ਼ੈ ਕੁਮਾਰ ਨੇ ਚੰਡੀਗੜ੍ਹ 'ਵਰਸਿਟੀ 'ਚ ਲਾਈਆਂ ਰੌਣਕਾਂ
Published : Nov 29, 2019, 10:37 am IST
Updated : Nov 29, 2019, 10:37 am IST
SHARE ARTICLE
Akshay Kumar at Chandigarh university
Akshay Kumar at Chandigarh university

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਸੰਗੀਤਕ ਸ਼ਾਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ।

ਐੱਸ. ਏ. ਐੱਸ. ਨਗਰ (ਅਮਰਜੀਤ ਰਤਨ) : ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਸੰਗੀਤਕ ਸ਼ਾਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ, ਮਿਊਜ਼ਿਕ ਕੰਪੋਜ਼ਰ ਤਨਿਸ਼ਕ ਬਾਗ਼ਚੀ, ਪੰਜਾਬੀ ਗਾਇਕ ਹਾਰਡੀ ਸੰਧੂ, ਪ੍ਰਸਿੱਧ ਰੈਪਰ ਬਾਦਸ਼ਾਹ ਤੇ ਡਾਇਰੈਕਟਰ ਰਾਜ ਮਹਿਤਾ ਤੋਂ ਇਲਾਵਾ ਰੁਦਰ ਬੈਂਡ ਦੀ ਟੀਮ ਨੇ ਵੀ ਅਪਣੀ ਹਾਜ਼ਰੀ ਲਗਵਾਈ। ਜਿਨ੍ਹਾਂ ਨੇ ਅਪਣੀਆਂ ਇੱਕ ਤੋਂ ਵੱੱਧ ਇਕ ਪੇਸ਼ਕਾਰੀਆਂ ਨਾਲ ਵੱਡੀ ਗਿਣਤੀ ਵਿਦਿਆਰਥੀਆਂ ਦਾ ਖ਼ੂਬ ਸਮਾਂ ਬੰਨ੍ਹਿਆਂ।

Akshay Kumar at Chandigarh universityAkshay Kumar at Chandigarh university

ਇਸ ਦੌਰਾਨ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਤੇ ਕਿਆਰਾ ਅਡਵਾਨੀ ਦੀ ਸਟੇਜ 'ਤੇ ਮੋਟਰਸਾਈਕਲ ਨਾਲ ਹੋਈ ਧਮਾਕੇਦਾਰ ਐਂਟਰੀ ਨੇ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਜ਼ਿਕਰਯੋਗ ਹੈ ਕਿ ਇਸ ਦੌਰਾਨ ਅਕਸ਼ੇ ਕੁਮਾਰ, ਕਿਆਰਾ ਅਡਵਾਨੀ, ਤਨਿਸ਼ਕ ਬਾਗ਼ਚੀ, ਹਾਰਡੀ ਸੰਧੂ ਅਤੇ ਰੈਪਰ ਬਾਦਸ਼ਾਹ ਦੀ ਹਾਜ਼ਰੀ ਵਿੱਚ ਬਾਲੀਵੁਡ ਫ਼ਿਲਮ 'ਗੁੱਡ ਨਿਊਜ਼' ਦਾ ਪਹਿਲਾ ਪਾਰਟੀ ਗੀਤ 'ਚੰਡੀਗੜ੍ਹ ਮੇਂ' ਜਾਰੀ ਕੀਤਾ ਗਿਆ।

Akshay Kumar at Chandigarh universityAkshay Kumar at Chandigarh university

ਇਸ ਦੌਰਾਨ ਅਕਸ਼ੇ ਕੁਮਾਰ ਤੇ ਸਮੁੱਚੀ ਟੀਮ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ 8700 ਵਿਦਿਆਰਥੀਆਂ ਦੀ ਮੌਜੂਦਗੀ 'ਚ 'ਚੰਡੀਗੜ੍ਹ ਮੇਂ' ਗੀਤ ਦੀ ਧੁੰਨ 'ਤੇ ਡਾਂਸ ਸਟੈਪ ਰਾਹੀ 'ਫ਼ਲੈਸ਼ ਮੌਬ' ਰਿਕਾਰਡ ਵੀ ਸਥਾਪਤ ਕਰਨ ਸਬੰਧੀ ਕੋਸ਼ਿਸ਼ ਕੀਤੀ ਗਈ। ਜੋ ਕਿ ਇਸ ਤੋਂ ਪਹਿਲਾਂ ਸ਼ਿਮਲਾ ਡਾਂਸਰ ਵਲੋਂ 8000 ਲੋਕਾਂ ਨਾਲ ਸਥਾਪਤ ਕੀਤਾ ਗਿਆ ਸੀ।

Akshay kumarAkshay kumar

ਪੰਜਾਬੀ ਗਾਇਕ ਹਾਰਡੀ ਸੰਧੂ ਨੇ ਸਟੇਜ 'ਤੇ 'ਕਯਾ ਬਾਤ ਹੈ' ਗੀਤ ਨਾਲ ਐਂਟਰੀ ਕਰਦਿਆਂ ਮਾਹੌਲ ਨੂੰ ਤਰੋ ਤਾਜ਼ਾ ਰੱਖਦਿਆਂ ਅਪਣੇ ਸੁਪਰਹਿੱਟ ਗੀਤਾਂ ਨਾਲ ਸਰੋਤਿਆਂ ਨੂੰ ਨੱਚਣ ਲਈ ਮਜ਼ਬੂਰ ਕਰ ਦਿਤਾ। ਸਮਾਗਮ ਦੇ ਅੰਤ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਵੱਲੋਂ ਸਮਾਗਮ ਦੌਰਾਨ ਪਹੁੰਚੇ ਅਦਾਕਾਰਾਂ ਅਤੇ ਕਲਾਕਾਰਾਂ ਦਾ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਕੀਤਾ ਗਿਆ।

Hardy Sandhu Hardy Sandhu

ਇੱਥੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅਕਸ਼ੇ ਕੁਮਾਰ ਨੇ ਗੁੱਡ ਨਿਊਜ਼ ਨੂੰ ਸਾਲ ਦੀ ਬਿਹਤਰੀਨ ਮਨੋਰੰਜਨ ਭਰਪੂਰ ਫ਼ਿਲਮ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਹਾਰਡੀ ਸੰਧੂ ਅਤੇ ਬਾਦਸ਼ਾਹ ਨੇ 'ਚੰਡੀਗੜ੍ਹ ਮੇਂ' ਗੀਤ ਨੂੰ ਬਾਕਮਾਲ ਤਰੀਕੇ ਨਾਲ ਗਾ ਕੇ ਚੰਗਾ ਪਾਰਟੀ ਗੀਤ ਸਰੋਤਿਆਂ ਦੀ ਝੋਲੀ ਪਾਇਆ ਹੈ।ਦੱਸਣਯੋਗ ਹੈ ਕਿ 'ਗੁੱਡ ਨਿਊਜ਼' ਫ਼ਿਲਮ ਨੂੰ ਰਾਜ ਮਹਿਤਾ ਵੱਲੋਂ ਡਾਇਰੈਕਟ ਅਤੇ ਕਰਨ ਜੌਹਰ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement