
Animal Film Earning: ਭਾਰਤੀ ਬਾਕਸ ਆਫਿਸ ਤੋਂ ਕਮਾਏ 63.80 ਕਰੋੜ ਰੁਪਏ
The film 'Animal' earned 116 crores worldwide on the first day: ਦਸੰਬਰ ਨੂੰ ਰਿਲੀਜ਼ ਹੋਈ ਫਿਲਮ ਐਨੀਮਲ ਨੇ ਬਾਕਸ ਆਫਿਸ 'ਤੇ ਨਵਾ ਰਿਕਾਰਡ ਬਣਾ ਲਿਆ ਹੈ। ਫਿਲਮ ਨੇ ਪਹਿਲੇ ਦਿਨ ਦੁਨੀਆ ਭਰ 'ਚ 116 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ 'ਚੋਂ 63.80 ਕਰੋੜ ਰੁਪਏ ਭਾਰਤੀ ਬਾਕਸ ਆਫਿਸ ਦੇ ਹਨ। ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ਐਨੀਮਲ ਨੇ ਸ਼ਾਹਰੁਖ ਖਾਨ ਦੀ ਫਿਲਮ ਪਠਾਨ ਦਾ ਰਿਕਾਰਡ ਤੋੜ ਦਿਤਾ ਹੈ। ਪਠਾਨ ਨੇ ਪਹਿਲੇ ਦਿਨ 106 ਕਰੋੜ ਰੁਪਏ ਇਕੱਠੇ ਕੀਤੇ ਸਨ। ਪਠਾਨ ਆਪਣੇ ਪਹਿਲੇ ਦਿਨ ਵਿਸ਼ਵ ਪੱਧਰ 'ਤੇ 100 ਕਰੋੜ ਰੁਪਏ ਨੂੰ ਪਾਰ ਕਰਨ ਵਾਲੀ ਪਹਿਲੀ ਹਿੰਦੀ ਫਿਲਮ ਬਣ ਗਈ ਹੈ।
ਇਹ ਵੀ ਪੜ੍ਹੋ: Khanna News: ਪੰਚਾਇਤੀ ਜ਼ਮੀਨ 'ਚ 60 ਲੱਖ ਦੇ ਘਪਲੇ 'ਚ 'ਆਪ' ਵਿਧਾਇਕ ਫੜਿਆ ਗਿਆ, ਸੌਂਧ ਨੇ ਸੀਐਮ ਨੂੰ ਸ਼ਿਕਾਇਤ ਕੀਤੀ
ਸ਼ਨੀਵਾਰ ਅਤੇ ਐਤਵਾਰ ਨੂੰ ਫਿਲਮ ਦੀ ਕਮਾਈ 'ਚ ਵਾਧਾ ਆ ਸਕਦਾ ਹੈ। ਫਿਲਮ ਦੀ ਐਡਵਾਂਸ ਬੁਕਿੰਗ ਦੇ ਅੰਕੜਿਆਂ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਪਹਿਲੇ ਵੀਕੈਂਡ ਤੱਕ ਫਿਲਮ ਘਰੇਲੂ ਬਾਕਸ ਆਫਿਸ 'ਤੇ 250 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਵੇਗੀ। ਓਪਨਿੰਗ ਡੇ ਕਲੈਕਸ਼ਨ ਦੇ ਮਾਮਲੇ 'ਚ ਰਣਬੀਰ ਨੇ ਆਪਣੀਆਂ ਪਿਛਲੀਆਂ ਫਿਲਮਾਂ ਦੇ ਰਿਕਾਰਡ ਤੋੜ ਦਿਤੇ ਹਨ। ਰਣਬੀਰ ਦੇ ਕਰੀਅਰ ਦੀਆਂ ਸਭ ਤੋਂ ਵਧੀਆ ਫਿਲਮਾਂ ਸੰਜੂ ਅਤੇ ਬ੍ਰਹਮਾਸਤਰ ਦੀ ਕਮਾਈ ਨੂੰ ਵੀ ਐਨੀਮਲ ਨੇ ਪਿੱਛੇ ਛੱਡ ਦਿੱਤਾ ਹੈ।
ਇਹ ਵੀ ਪੜ੍ਹੋ: New Delhi: 2 ਕਰੋੜ ਦੇ ਸੋਨੇ ਤਸਕਰੀ ਕਰਨ ਵਾਲੇ ਵਿਦੇਸ਼ੀ ਸਮਗਲਰ ਦਿੱਲੀ ਏਅਰਪੋਰਟ 'ਤੇ ਗ੍ਰਿਫਤਾਰ
ਫਿਲਮ 'ਸੰਜੂ' ਨੇ ਪਹਿਲੇ ਦਿਨ 34.75 ਕਰੋੜ ਰੁਪਏ ਦੀ ਕਮਾਈ ਕੀਤੀ, ਜਦਕਿ ਬ੍ਰਹਮਾਸਤਰ ਨੇ ਪਹਿਲੇ ਦਿਨ ਦੁਨੀਆ ਭਰ 'ਚ 75 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਸਾਲ ਰਿਲੀਜ਼ ਹੋਈ ਫਿਲਮ 'ਤੂ ਝੂਠੀ ਮੈਂ ਮਕਾਰ' ਵੀ ਕਲੈਕਸ਼ਨ ਦੇ ਮਾਮਲੇ 'ਚ ਕਾਫੀ ਪਿੱਛੇ ਰਹਿ ਗਈ ਹੈ। ਰਣਬੀਰ ਨੇ ਆਪਣੇ 16 ਸਾਲ ਦੇ ਕਰੀਅਰ 'ਚ ਕੁੱਲ 20 ਫਿਲਮਾਂ ਕੀਤੀਆਂ ਹਨ, ਜਿਨ੍ਹਾਂ 'ਚੋਂ 11 ਫਿਲਮਾਂ ਫਲਾਪ ਅਤੇ 9 ਹਿੱਟ ਰਹੀਆਂ ਹਨ। ਕਰੀਅਰ ਦੇ ਨਜ਼ਰੀਏ ਤੋਂ ਰਣਬੀਰ ਲਈ ਐਨੀਮਲ ਬਹੁਤ ਮਹੱਤਵਪੂਰਨ ਹੈ। ਇਸ ਫਿਲਮ 'ਚ ਰਣਬੀਰ ਨੇ ਇਕ ਗੁੱਸੇ ਵਾਲੇ ਨੌਜਵਾਨ ਦੀ ਭੂਮਿਕਾ ਨਿਭਾਈ, ਜੋ ਉਸ ਦੇ ਲਵਰ ਬੁਆਏ ਦੀ ਇਮੇਜ ਤੋਂ ਵੱਖ ਹੈ। ਟ੍ਰੇਲਰ 'ਚ ਉਸ ਦਾ ਕਮਾਲ ਦਾ ਲੁੱਕ ਦੇਖ ਫੈਨਜ਼ ਹੈਰਾਨ ਸਨ। ਰਣਬੀਰ ਨੇ ਖੁਦ ਨੂੰ ਐਨੀਮਲ ਲਈ ਪੂਰੀ ਤਰ੍ਹਾਂ ਬਦਲ ਲਿਆ ਹੈ।