ਫੈਨਜ਼ ਦੀ ਭੀੜ 'ਚ ਪਰੇਸ਼ਾਨ ਹੋਏ ਇਹ ਫ਼ਿਲਮੀ ਸਿਤਾਰੇ 
Published : Sep 3, 2018, 6:03 pm IST
Updated : Sep 3, 2018, 6:03 pm IST
SHARE ARTICLE
Tiger Shroff
Tiger Shroff

ਬਾਲੀਵੁੱਡ ਅਦਾਕਾਰਾ ਟਾਈਗਰ ਸ਼ਰਾਫ ਅਤੇ ਦੀਸ਼ਾ ਪਾਟਨੀ ਦੁਪਹਿਰ ਦੇ ਖਾਣੇ ਤੋਂ ਬਾਅਦ ਹਵਾਈ ਅੱਡੇ ਤੋਂ ਸਿੱਧਾ ਚਲੇ ਗਏ ਪਰ ਜਦੋਂ ਦੋਵੇਂ ਆਪਣੀ ਕਾਰ ਵੱਲ ਤੁਰਨ ਲਈ ਨਿਕਲ...

ਬਾਲੀਵੁੱਡ ਅਦਾਕਾਰਾ ਟਾਈਗਰ ਸ਼ਰਾਫ ਅਤੇ ਦੀਸ਼ਾ ਪਾਟਨੀ ਦੁਪਹਿਰ ਦੇ ਖਾਣੇ ਤੋਂ ਬਾਅਦ ਹਵਾਈ ਅੱਡੇ ਤੋਂ ਸਿੱਧਾ ਚਲੇ ਗਏ ਪਰ ਜਦੋਂ ਦੋਵੇਂ ਆਪਣੀ ਕਾਰ ਵੱਲ ਤੁਰਨ ਲਈ ਨਿਕਲ ਗਏ ਤਾਂ ਮੁੰਬਈ ਦੀ ਸੜਕ 'ਤੇ ਫੈਨਜ਼ ਨੇ ਖਲਬਲੀ ਕਰ ਦਿੱਤੀ। ਬਾਲੀਵੁਡ ਅਦਾਕਾਰ ਟਾਈਗਰ ਸ਼ਰਾਫ ਅਤੇ ਦਿਸ਼ਾ ਪਾਟਨੀ ਲਈ ਉਨ੍ਹਾਂ ਦੇ ਫੈਨਜ਼ ਹੀ ਮੁਸ਼ਕਿਲ ਦਾ ਕਾਰਨ ਬਣ ਗਏ। ਖਬਰਾਂ ਦੇ ਮੁਤਾਬਿਕ ਇਹ ਦੋਨੋਂ ਸਟਾਰ ਬਾਂਦਰਾ ਦੇ ਇਕ ਰੇਸਤਰਾਂ ਤੋਂ ਨਿਕਲ ਰਹੇ ਸਨ ਜਦੋਂ ਫੈਨਜ਼ ਦੀ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਲਗਾਤਾਰ ਸੈਲਫੀ ਕਲਿੱਕ ਕਰਨ ਲਈ ਇਕੱਠੇ ਹੋਣ ਲੱਗੇ ਤਾਂ ਲੋਕਾਂ ਦੀ ਇਸ ਧੱਕਾ ਮੁੱਕੀ ਨਾਲ ਜਿੱਥੇ ਟਾਈਗਰ ਸ਼ਰਾਫ ਪ੍ਰੇਸ਼ਾਨ ਹੋ ਗਏ,

ਉੱਥੇ ਹੀ ਦਿਸ਼ਾ ਪਾਟਨੀ ਦੇ ਚਿਹਰੇ ਦੀ ਰੰਗਤ ਉੱਡ ਗਈ। ਫੈਨਜ਼ ਦੀ ਭੀੜ ਅਤੇ ਧੱਕਾ ਮੁੱਕੀ ਨਾਲ ਵਿਆਕੁਲ ਹੁੰਦੀ ਦਿਖੀ ਅਦਾਕਾਰਾ ਦਿਸ਼ਾ ਪਾਟਨੀ। ਭੀੜ ਦਾ ਕਾਰਨ ਇਹ ਸੀ ਕਿ ਦਿਸ਼ਾ ਦਾ ਹੇਅਰ ਸਟਾਈਲ ਤੱਕ ਖ਼ਰਾਬ ਹੋ ਗਿਆ ਸੀ। ਅਦਾਕਾਰ ਟਾਈਗਰ ਸ਼ਰਾਫ ਅਤੇ ਦਿਸ਼ਾ ਪਾਟਨੀ ਅਕਸਰ ਇਕੱਠੇ ਨਜ਼ਰ ਆਉਂਦੇ ਰਹਿੰਦੇ ਹਨ। ਮੰਨਿਆ ਜਾਂਦਾ ਹੈ ਕਿ ਦੋਨੋਂ ਰਿਲੇਸ਼ਨਸ਼ਿਪ ਵਿਚ ਹਨ, ਹਾਲਾਂਕਿ ਦੋਨਾਂ ਨੇ ਹੀ ਇਸ ਗੱਲ ਨੂੰ ਕਦੇ ਖੁੱਲ ਕੇ ਕਬੂਲ ਨਹੀਂ ਕੀਤਾ ਹੈ।

Disha PataniDisha Patani

ਅਦਾਕਾਰ ਟਾਈਗਰ ਸ਼ਰਾਫ ਵੀ ਫੈਨਜ਼ ਦੀ ਭੀੜ ਨਾਲ ਵਿਆਕੁਲ ਹੁੰਦੇ ਵਿਖੇ। ਟਾਇਗਰ ਸ਼ਰਾਫ ਦੀ ਪਿਛਲੀ ਫਿਲਮ 'ਬਾਗੀ – 2' ਬਾਕਸ ਆਫਿਸ ਉੱਤੇ ਸੁਪਰਹਿਟ ਰਹੀ ਸੀ। ਟਾਇਗਰ ਜਲਦ ਹੀ ਫਿਲਮ 'ਸਟੂਡੈਂਟ ਆਫ ਦਿ ਈਅਰ 2' ਵਿਚ ਨਜ਼ਰ ਆਉਣਗੇ। ਟਾਈਗਰ ਸ਼ਰਾਫ ਨੇ ਆਪਣੇ ਛੋਟੇ ਜਿਹੇ ਕਰੀਅਰ ਵਿਚ ਵੀ ਵੱਡਾ ਨਾਮ ਕਮਾ ਲਿਆ ਹੈ। 'ਬਾਗੀ' ਅਤੇ 'ਬਾਗੀ 2' ਵਰਗੀਆਂ ਫਿਲਮਾਂ ਦੇ ਕੇ ਉਨ੍ਹਾਂ ਨੇ ਯੰਗਸਟਰਸ ਨੂੰ ਆਪਣੇ ਵੱਲ੍ਹ ਖਿੱਚਿਆ ਹੈ। ਧਮਾਕੇਦਾਰ ਐਕਸ਼ਨ , ਮਾਇੰਡ ਬਲੋਇੰਗ ਬਾਡੀ ਅਤੇ ਸ਼ਾਨਦਾਰ ਡਾਂਸ ਵਾਲੇ ਟਾਈਗਰ ਸ਼ਰਾਫ ਦੇ ਕੋਲ ਫਿਲਮਾਂ ਦੀ ਲਾਈਨ ਲੱਗੀ ਹੋਈ ਹੈ।

ਉਹ ਫਿਲਹਾਲ ਕਰਨ ਜੌਹਰ ਦੀ ਸਟੂਡੈਂਟ ਆਫ ਦਿ ਈਅਰ 2 ਦੀ ਸ਼ੂਟਿੰਗ ਵਿੱਚ ਵਿਅਸਤ ਹਨ। ਇਸ ਤੋਂ ਇਲਾਵਾ ਉਹ ਸੁਪਰਸਟਾਰ ਰਿਤਿਕ ਰੋਸ਼ਨ ਦੇ ਨਾਲ ਵੀ ਧਮਾਕੇਦਾਰ ਫਿਲਮ ਵਿੱਚ ਨਜ਼ਰ ਆਉਣ ਵਾਲੇ ਹਨ। ਉੱਥੇ ਹੀ ਉਨ੍ਹਾਂ ਦੀ ਫਿਲਮ ਬਾਗੀ 2 ਰਿਲੀਜ਼ ਹੋਣ ਤੋਂ ਪਹਿਲਾ ਹੀ ਫਿਲਮ 'ਬਾਗੀ 3' ਦੀ ਅਨਾਊਂਸਮੈਂਟ ਹੋ ਗਈ ਸੀ। ਫਿਲਮ ਵਿੱਚ ਟਾਈਗਰ ਦਾ ਕੰਮ ਵੇਖ ਕੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਇੰਨ੍ਹੇ ਖੁਸ਼ ਸਨ ਕਿ ਉਨ੍ਹਾਂ ਨੇ ਫਿਲਮ ਦੀ ਅਗਲੀ ਕੜੀ ਦੀ ਅਨਾਊਂਸਮੈਂਟ ਕਰ ਦਿੱਤੀ ਸੀ। ਹੁਣ ਟਾਈਗਰ ਆਪਣੀ ਇਸ ਫਿਲਮ ਦੀ ਤਿਆਰੀ ਕਰ ਰਹੇ ਹਨ। ਫਿਲਮ ਵਿੱਚ ਇੱਕ ਵਾਰ ਫਿਰ ਟਾਈਗਰ ਆਪਣੀ ਪਾਵਰਪੈਕ ਪ੍ਰਫਾਰਮੈਂਸ ਦਿੰਦੇ ਨਜ਼ਰ ਆਉਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement