ਕੀ ਬਾਲੀਵੁੱਡ ਤੋਂ ਬਾਅਦ ਹੁਣ ਸੁਨੰਦਾ ਸ਼ਰਮਾ ਨੂੰ ਬੁਲਾ ਰਿਹਾ ਹੈ ਹਾਲੀਵੁੱਡ?
Published : Aug 11, 2018, 4:02 pm IST
Updated : Aug 11, 2018, 4:02 pm IST
SHARE ARTICLE
Justin Bieber Sunanda Sharma
Justin Bieber Sunanda Sharma

ਪੰਜਾਬੀ ਗਾਇਕ ਸੁਨੰਦਾ ਸ਼ਰਮਾ ਨਾ ਸਿਰਫ ਉਸ ਦੇ ਨਵੇਂ ਗੀਤ 'ਮੌਰਨੀ' ਲਈ ਖ਼ਬਰਾਂ ਵਿਚ ਹੈ, ਬਲਕਿ ਉਹ ਆਪਣੀ ਹਾਲੀਵੁੱਡ 'ਚ ਐਂਟਰੀ ਨੂੰ ਲੈਕੇ ਵੀ ਲਗਾਤਾਰ ਸੁਰਖੀਆਂ .....

ਪੰਜਾਬੀ ਗਾਇਕ ਸੁਨੰਦਾ ਸ਼ਰਮਾ ਨਾ ਸਿਰਫ ਉਸ ਦੇ ਨਵੇਂ ਗੀਤ 'ਮੌਰਨੀ' ਲਈ ਖ਼ਬਰਾਂ ਵਿਚ ਹੈ, ਬਲਕਿ ਉਹ ਆਪਣੀ ਹਾਲੀਵੁੱਡ 'ਚ ਐਂਟਰੀ ਨੂੰ ਲੈਕੇ ਵੀ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਪੰਜਾਬੀ ਇੰਡਸਟ੍ਰੀ ਦੀ ਖੁਸ਼ਮਿਜਾਜ਼ ਗਾਇਕ ਤੇ ਅਦਾਕਾਰਾ ਸੁਨੰਦਾ ਸ਼ਰਮਾ ਨੇ ਹਾਲ ਹੀ 'ਚ ਨਵਾਬਜ਼ਾਦੇ ਲਈ ਗੀਤ ਗਾਕੇ ਬਾਲੀਵੁੱਡ ਲਈ ਆਪਣਾ ਰਸਤਾ ਖੋਲ੍ਹ ਲਿਆ ਹੈ। 'ਤੇ ਉਸ ਦੀ ਸ਼ਾਨਦਾਰ ਆਵਾਜ਼ ਦੇ ਨਾਲ ਇਸ ਗੀਤ ਨੂੰ ਕਾਫ਼ੀ ਪਿਆਰ ਵੀ ਮਿਲਿਆ ਹੈ। ਇਸ ਤੋਂ ਇਲਾਵਾ, ਖ਼ਬਰ ਇਹ ਵੀ ਹੈ ਕਿ ਸੁਨੰਦਾ ਸ਼ਰਮਾ ਆਪਣੇ ਹਾਲੀਵੁੱਡ ਡੈਬਿਊ ਲਈ ਵੀ ਤਿਆਰ ਹਨ।

Sunanda SharmaSunanda Sharma

ਮਾਰਚ ਦੇ ਮਹੀਨੇ ਵਿਚ ਹੀ, ਪੰਜਾਬੀ ਗਾਇਕ ਸੁਨੰਦਾ ਸ਼ਰਮਾ ਨੇ ਦਿਲਜੀਤ ਦੋਸਾਂਝ ਨਾਲ ਪੰਜਾਬੀ ਫ਼ਿਲਮ ਸੱਜਣ ਸਿੰਘ ਰੰਗਰੂਟ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹੋਰ ਤੇ ਹੋਰ ਬਾਲੀਵੁੱਡ ਲਈ ਵੀ ਹਾਲ ਹੀ ਵਿਚ ਉਸ ਨੇ ਆਪਣਾ ਪਹਿਲਾ ਗੀਤ ਗਾਕੇ ਫ਼ਿਲਮ 'ਨਵਾਬਜ਼ਾਦੇ' ਰਾਹੀਂ ਬਾਲੀਵੁੱਡ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ।

Sunanda Sharma MorniSunanda Sharma Morni

ਦਸ ਦਈਏ ਕਿ ਸੁਨੰਦਾ ਸ਼ਰਮਾ ਦੇ ਹੌਲੀਵੁੱਡ ਦੀ ਪਾਰਿ ਦੀ ਸ਼ੁਰੂਆਤ ਕਰਨ ਦੀ ਰਿਪੋਰਟ ਮਿਲੀ ਹੈ। ਰਿਪੋਰਟਾਂ ਦੇ ਅਨੁਸਾਰ, ਇਕ ਇੰਟਰਵਿਊ ਵਿਚ ਸੁਨੰਦਾ ਸ਼ਰਮਾ ਦੇ ਨਵੇਂ ਪੰਜਾਬੀ ਗੀਤ ਮੋਰਨੀ ਦੇ ਪ੍ਰੋਡਿਊਸਰ ਨੇ ਕਿਹਾ ਕਿ ਜੇਕਰ ਚੀਜ਼ਾਂ ਠੀਕ ਰਹੀਆਂ ਤਾਂ ਉਹ ਛੇਤੀ ਹੀ ਇਕ ਹਾਲੀਵੁੱਡ ਪ੍ਰੋਜੈਕਟ ਕਰ ਸਕੇਗੀ। ਇੱਥੋਂ ਤੱਕ ਕਿ ਸੁਨੰਦਾ ਸ਼ਰਮਾ ਨੇ ਜਸਟਿਨ ਬੀਬਰ ਦੀ ਤਸਵੀਰ ਵੀ ਆਪਣੇ ਸੋਸ਼ਲ ਮੀਡੀਆ 'ਤੇ ਪਾਈ ਸੀ ਜਿਸ ਨੂੰ ਸੁਨੰਦਾ ਨੇ ਇਹ ਲਿਖ ਕੇ ਸਾਂਝਾ ਕੀਤਾ ਸੀ ਕਿ ਜਸਟਿਨ ਬੀਬੀਅਰ ਕੀ ਕੀਰ ਰਹੇ ਨੇ ਮੋਰਨੀ ਗਾਣੇ 'ਚ ?

Justin BieberJustin Bieber

ਹਾਲਾਂਕਿ ਅਜੇ ਤੱਕ ਇਸਦਾ ਕੋਈ ਵੀ ਇਸ਼ਾਰਾ ਅਧਿਕਾਰਿਕ ਤੌਰ ਤੇ ਨਹੀਂ ਕੀਤਾ ਗਿਆ ਹੈ। ਪਰ ਸੁਨੰਦਾ ਸ਼ਰਮਾ ਦੇ ਨਵੇਂ ਪੰਜਾਬੀ ਗੀਤ ਮੋਰਨੀ ਵਿਚ ਜਸਟਿਨ ਬੀਅਰ ਦੇ ਹੋਣ ਦੀ ਗੱਲ 'ਚ ਕਿੰਨੀ ਕੁ ਸੱਚਾਈ ਹੈ ਇਹ ਜਾਨਣ ਲਈ ਤਾਂ 13 ਅਗਸਤ 2018 ਨੂੰ ਆਉਣ ਵਾਲੇ ਗੀਤ ਮੋਰਨੀ ਦੀ ਵੀਡੀਓ ਦੀ ਉਡੀਕ ਕਰਨੀ ਪਵੇਗੀ। ਇਸ ਤੋਂ ਪਹਿਲਾਂ ਸਰਤਾਜ ਵੀ ਪਿਛਲੇ ਸਾਲ ਹੀ ਹਾਲੀਵੁੱਡ ਵਿਚ ਛਾਇਆ ਸੀ। ਉਮੀਦ ਕਰਦੇ ਹਾਂ ਕਿ ਸੁਨੰਦਾ ਸ਼ਰਮਾ ਵੀ ਇਸੇ ਤਰਾਂਹ ਪੰਜਾਬੀਆਂ ਦਾ ਨਾਮ ਦੁਨੀਆ ਦੇ ਹਰ ਕੋਨੇ 'ਚ ਚਮਕਾਏਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement