ਦਿਲਜੀਤ ਤੋਂ ਬਾਅਦ ਹੁਣ ਬਾਲੀਵੁੱਡ 'ਚ ਛਾਏਗਾ ਇਹ ਪੱਗ ਵਾਲਾ ਮੁੰਡਾ....
Published : Jul 27, 2018, 4:50 pm IST
Updated : Jul 27, 2018, 4:50 pm IST
SHARE ARTICLE
Happy Phirr Bhag Jayegi
Happy Phirr Bhag Jayegi

ਦਿਲਜੀਤ ਤੋਂ ਬਾਅਦ ਹੁਣ ਇਹ ਪੱਗ ਵਾਲਾ ਮੁੰਡਾ ਬਾਲਾ ਹੀ ਜੱਚਣ ਵਾਲਾ ਹੈ। ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਦੀ ......

ਦਿਲਜੀਤ ਤੋਂ ਬਾਅਦ ਹੁਣ ਇਹ ਪੱਗ ਵਾਲਾ ਮੁੰਡਾ ਬਾਲਾ ਹੀ ਜੱਚਣ ਵਾਲਾ ਹੈ। ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਦੀ ਜਿਨ੍ਹਾਂ ਨੇ ਹਰ ਅੰਦਾਜ਼ 'ਚ ਦਰਸ਼ਕਾਂ ਦਾ ਪਿਆਰ ਬਟੋਰਿਆ ਹੈ। ਭਾਵੇਂ ਕਿ ਜੱਸੀ ਪੰਜਾਬ 'ਚ ਤਾਂ ਆਪਣੇ ਜ਼ਿਆਦਾਤਰ ਗਾਣਿਆਂ ਵਿਚ ਸਾਨੂੰ ਬਿਨ੍ਹਾਂ ਪੱਗ ਤੋਂ ਹੀ ਨਜ਼ਰ ਆਏ, ਪਰ ਜਦੋਂ ਬਾਲੀਵੁੱਡ 'ਚ ਪੰਜਾਬ ਨੂੰ ਦਰਸ਼ਾਉਣ ਦੀ ਗੱਲ ਆਈ ਤਾਂ ਇਹ ਗੱਭਰੂ ਪੂਰੇ ਪੰਜਾਬੀ ਅੰਦਾਜ਼ 'ਚ ਸਿਰ ਤੇ ਪੱਗ ਬੰਨ ਕੇ ਬਾਲੀਵੁੱਡ 'ਚ ਦਾਖ਼ਲ ਹੋਇਆ।

 Jassi Gill with Sonakshi Sinha  Jassi Gill with Sonakshi Sinha

ਜੀ ਹਾਂ ਜੱਸੀ ਗਿੱਲ ਬਾਲੀਵੁੱਡ 'ਚ ਧਮਾਲਾਂ ਪਾਉਣ ਨੂੰ ਪੂਰੀ ਤਰਾਂਹ ਤਿਆਰ ਹਨ। ਦੇਖਣਯੋਗ ਗੱਲ ਤਾਂ ਇਹ ਹੋਵੇਗੀ ਕਿ ਸੋਨਾਕਸ਼ੀ ਸਿਨਹਾ ਤੇ ਪੰਜਾਬੀ ਗਾਇਕ ਜੱਸੀ ਗਿੱਲ ਦੀ ਕੈਮਸਿਟਰੀ ਇਸ ਫ਼ਿਲਮ 'ਚ ਦਰਸ਼ਕਾਂ ਨੂੰ ਕਿੰਨੀ ਕੁ ਪਸੰਦ ਆਏਗੀ। ਪਰ ਇਕ ਗੱਲ ਤਾਂ ਹੈ ਕਿ ਇਕ ਤੋਂ ਬਾਅਦ ਇਕ ਸਾਡੇ ਪੰਜਾਬੀ ਸ਼ੇਰ ਬਾਲੀਵੁੱਡ 'ਚ ਪੂਰੀ ਤਰਾਂਹ ਛਾ ਰਹੇ ਹਨ। ਤੇ ਜੱਸੀ ਦੇ ਬੱਲੀਵੁੱਡ ਸਫ਼ਰ ਦੀ ਸ਼ੁਰੂਆਤ ‘ਹੈਪੀ ਫ਼ਿਰ ਭਾਗ ਜਾਏਗੀ' ਨਾਲ ਹੋਣ ਜਾ ਰਹੀ ਹੈ।

Sonakshi Sinha with Jassi GillSonakshi Sinha with Jassi Gill

ਦੱਸਣਯੋਗ ਹੈ ਕਿ ਸਾਲ 2016 'ਚ ਰਿਲੀਜ਼ ਹੋਈ ਫਿਲਮ 'ਹੈਪੀ ਭਾਗ ਜਾਏਗੀ' ਦਾ ਸੀਕਵਲ ਹੈ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਹੁਣ ਇਸ ਫਿਲਮ 'ਚ ਸੋਨਾਕਸ਼ੀ ਸਿਨਹਾ ਹੀ ਨਜ਼ਰ ਆਵੇਗੀ। ਇਸ ਫ਼ਿਲਮ ਦੇ ਨਿਰਦੇਸ਼ਕ ਮੁਦੱਸਰ ਅਜੀਜ਼ ਹਨ ਜੋ ਇਸ ਤੋਂ ਪਹਿਲਾਂ ”ਦੁੱਲਾ ਮਿਲ ਗਿਆ ” ਫ਼ਿਲਮ ਦਾ ਨਿਰਦੇਸ਼ਨ ਵੀ ਕਰ ਚੁੱਕੇ ਹਨ। 

Sonakshi SinhaSonakshi Sinha

ਸੋਨਾਕਸ਼ੀ ਸਿਨਹਾ ਤੇ ਜੱਸੀ ਗਿੱਲ ਤੋਂ ਇਲਾਵਾ ਪਾਲੀਵੁੱਡ ਤੇ ਬਾਲੀਵੁੱਡ ਐਕਟਰ ਜਿੰਮੀ ਸ਼ੇਰਗਿੱਲ, ਡਾਇਨਾ ਪੇਂਟੀ ਅਤੇ ਅਲੀ ਫਜ਼ਲ ਵੀ 'ਹੈਪੀ ਫਿਰ ਭਾਗ ਜਾਏਗੀ' ਫ਼ਿਲਮ 'ਚ ਨਜ਼ਰ ਆਉਣਗੇ। ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਕੀਤਾ ਗਿਆ ਹੈ ਤੇ ਟਰੇਲਰ ਲਾਂਚ ਮੌਕੇ 'ਤੇ ਪੂਰੀ ਸਟਾਰ ਕਾਸਟ ਨੇ ਰੋਣਕਾਂ ਲਾਈਆਂ ਸਨ। ਇਸ ਦੌਰਾਨ ਸੋਨਾਕਸ਼ੀ, ਡਾਇਨਾ ਤੇ ਸਾਡੇ ਜੱਸੀ ਗਿੱਲ ਦਾ ਸਟਾਈਲਿਸ਼ ਲੁੱਕ ਵੀ ਦੇਖਣ ਨੂੰ ਮਿਲਿਆ। ਫ਼ਿਲਮ ਦੇ ਟਰੇਲਰ ਦਾ ਇੱਕ ਡਾਇਲੋਗ "ਅਗਰ ਤੂੰ ਗਿੱਲ ਹੈ ਨਾ ਤਾਂ ਮੈ ਸ਼ੇਰਗਿੱਲ ਹੂੰ" ਨੇ ਸਾਰੀਆਂ ਦੇ ਦਿਲ ਤੇ ਇਕ ਛਾਪ ਤਾਂ ਜ਼ਰੂਰ ਛੱਡੀ ਹੈ।

Jassi Gill in BollywoodJassi Gill in Bollywood

ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬੀ ਐਲਬਮ 'ਬੈਚਮੇਟੋ' ਤੋਂ ਕਰਨ ਵਾਲਾ ਜੱਸੀ ਗਿੱਲ ਕਦੋਂ ਲੈਂਸਰ ਗੀਤ ਨਾਲ ਪੰਜਾਬੀ ਸਿਨੇਮਾ ‘ਚ ਆਪਣੀ ਖ਼ਾਸ ਪਛਾਣ ਬਣਾ ਗਿਆ ਪਤਾ ਹੀ ਨਹੀਂ ਲੱਗਾ। ਉਸ ਤੋਂ ਬਾਅਦ ਤਾਂ ਇਨ੍ਹਾਂ ਦੇ ਸਾਰਿਆਂ ਗੀਤਾਂ ਨੇ ਹੀ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕੀਤਾ ਹੈ। ਫਿਰ ਕਦੇ ਉਨ੍ਹਾਂ ਨੂੰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਪਈ ਅਤੇ ਇਕ ਤੋਂ ਇਕ ਸੁਪਰਹਿੱਟ ਗੀਤਾਂ ਦੀ ਝੜੀ ਲੱਗ ਗਈ। ਤੇ ਹੁਣ ਬਾਲੀਵੁੱਡ। ਖ਼ੈਰ ਹੈਪੀ ਫੇਰ ਭੱਜੂਗੀ ਜਾਂ ਨਹੀਂ ? ਇਹ ਤਾਂ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਜੱਸੀ ਗਿੱਲ ਨੂੰ ਬਾਲੀਵੁੱਡ 'ਚ ਧਮਾਲਾਂ ਪਾਉਣ ਲਈ ਸਾਡੇ ਵੱਲੋਂ ਬਹੁਤ ਮੁਬਾਰਕਾਂ। 

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement