
ਤੀਜੇ ਸਥਾਨ ’ਤੇ ਰਾਜਸਥਾਨ ਦਾ ਕਬਜ਼ਾ
ਨਵੀਂ ਦਿੱਲੀ: ਰੇਲ ਵਿਭਾਗ ਵੱਲੋਂ ਕਰਵਾਏ ਗਏ ਰੇਲਵੇ ਸਵੱਛਤਾ ਸਰਵੇਖਣ ਦੇ ਟਾਪ ਤਿੰਨ ਸਟੇਸ਼ਨਾਂ ਵਿਚ ਰਾਜਸਥਨ ਨੇ ਕਬਜ਼ਾ ਜਮਾਇਆ ਹੈ। ਦੇਸ਼ ਦੇ 720 ਰੇਲਵੇ ਸਟੇਸ਼ਨਾਂ ਤੇ ਕੀਤੇ ਗਏ ਇਸ ਸਰਵੇਖਣ ਵਿਚ ਜੈਪੁਰ ਪਹਿਲੇ ਸਥਾਨ ’ਤੇ, ਜੋਧਪੁਰ ਦੂਜੇ ਅਤੇ ਦੁਰਗਾਪੁਰ ਨੂੰ ਤੀਜਾ ਸਥਾਨ ਹਾਸਲ ਹੋਇਆ ਹੈ। ਇਸ ਤਰ੍ਹਾਂ 109 ਉਪਨਗਰੀ ਸਟੇਸ਼ਨਾਂ ਵਿਚ ਅੰਧੇਰੀ ਸਟੇਸ਼ਨ ਨੂੰ ਪਹਿਲਾ ਸਥਾਨ ਹਾਸਲ ਹੋਇਆ ਹੈ।
Railway Station
ਇਸ ਤੋਂ ਬਾਅਦ ਵਿਰਾਰ ਅਤੇ ਤੀਜੇ ਨੰਬਰ ਤੇ ਨਿਆਗਾਓਂ ਸਟੇਸ਼ਨ ਨੂੰ ਰੱਖਿਆ ਗਿਆ ਹੈ। ਰੇਲ ਵਿਭਾਗ ਨੇ ਸਾਲ 2016 ਵਿਚ 407 ਰੇਲਵੇ ਸਟੇਸ਼ਨਾਂ ਦਾ ਥਰਡ ਪਾਰਟੀ ਆਡਿਟ ਅਤੇ ਸਵੱਛਤਾ ਰੈਂਕਿੰਗ ਜਾਰੀ ਕੀਤੀ ਸੀ। ਇਸ ਸਾਲ ਦੀ ਰੈਂਕਿੰਗ ਵਿਚ ਰੇਲਵੇ ਸਟੇਸ਼ਨਾਂ ਦੀ ਸੰਖਿਆ ਨੂੰ ਵਧਾ ਦਿੱਤਾ ਗਿਆ। ਇਸ ਸਾਲ ਸਰਵੇਖਣ ਵਿਚ 720 ਸਟੇਸ਼ਨਾਂ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਉਪਨਗਰੀ ਸਟੇਸ਼ਨਾਂ ਨੂੰ ਵੀ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਸੀ।
Railway Station
ਇਸ ਪੂਰੇ ਸਰਵੇਖਣ ਵਿਚ ਰਾਜਸਥਾਨ ਦੇ ਜੈਪੁਰ ਰੇਲਵੇ ਸਟੇਸ਼ਨ ਨੂੰ ਸਭ ਤੋਂ ਸਵੱਛ ਪਾਇਆ ਗਿਆ ਹੈ। ਰੇਲ ਮੰਤਰੀ ਪੀਊਸ਼ ਗੋਇਲ ਨੇ ਰੇਲਵੇ ਸਵੱਛਤਾ ਰੈਂਕਿੰਗ ਜਾਰੀ ਕਰਦੇ ਹੋਏ ਅੱਗੇ ਵੀ ਇਸ ਤਰ੍ਹਾਂ ਦੇ ਯਤਨ ਜਾਰੀ ਰੱਖਣ ਦੀ ਗੱਲ ਕਹੀ ਹੈ। ਸਵੱਛਤਾ ਰੈਂਕਿੰਗ ਲਈ ਰੇਲ ਵਿਭਾਗ ਵੱਲੋਂ ਕਵਾਲਿਟੀ ਕੌਂਸਲ ਆਫ ਇੰਡੀਆ ਟੀਮ ਦਾ ਗਠਨ ਕੀਤਾ ਗਿਆ ਸੀ।
ਸੀਸੀਆਈ ਦੀ ਟੀਮ ਰੇਲਵੇ ਸਟੇਸ਼ਨ ਤੇ ਪਲੇਟਫਾਰਮ ਤੋਂ ਲੈ ਕੇ ਸਟਾਲ, ਰੇਲਵੇ ਟ੍ਰੈਕ, ਸਟੇਸ਼ਨ ਦਫ਼ਤਰ, ਰਿਜ਼ਰਵੇਸ਼ਨ ਕਾਉਂਟਰ, ਜਨਰਲ ਟਿਕਟ ਘਰ ਤੇ ਸਫ਼ਾਈ ਦਾ ਸਰਵੇਖਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਿਟਾਇਰਿੰਗ ਰੂਮ, ਵੋਟਿੰਗ ਰੂਮ, ਭੋਜਨਘਰ, ਬਾਥਰੂਮ ਆਦਿ ਦੀ ਵੀ ਸਫ਼ਾਈ ਦਾ ਸਰਵੇ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।