
ਦੇਵ ਆਨੰਦ ਇਕ ਕਲਾਕਾਰ ਹੀ ਨਹੀਂ ਬਲਕਿ ਇਕ ਸਟਾਰ ਸਨ। ਉਹ ਸਿਤਾਰਾ ਜਿਨ੍ਹਾਂ ਦੀ ਦੁਨੀਆਂ ਦਿਵਾਨੀ ਸੀ।
ਨਵੀਂ ਦਿੱਲੀ: ਦੇਵ ਆਨੰਦ ਇਕ ਕਲਾਕਾਰ ਹੀ ਨਹੀਂ ਬਲਕਿ ਇਕ ਸਟਾਰ ਸਨ। ਉਹ ਸਿਤਾਰਾ ਜਿਨ੍ਹਾਂ ਦੀ ਦੁਨੀਆਂ ਦਿਵਾਨੀ ਸੀ। ਲੜਕੀਆਂ ਉਹਨਾਂ ਦੀ ਇਕ ਝਲਕ ਦੇਖਣ ਲਈ ਬੇਤਾਬ ਰਹਿੰਦੀਆਂ ਸਨ। ਬੇਸ਼ੱਕ ਉਹਨਾਂ ਦਾ ਜਲਵਾ ਜ਼ਿਆਦਾ ਲੰਬਾ ਸਮਾਂ ਨਹੀਂ ਚੱਲਿਆ ਪਰ ਇਸ ਛੋਟੇ ਦੌਰ ਵਿਚ ਲੋਕਾਂ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ।
ਦੇਵ ਆਨੰਦ ਦਾ ਦੇਹਾਂਤ 3 ਦਸੰਬਰ ਨੂੰ ਹੋਇਆ ਸੀ। ਦੇਵ ਆਨੰਦ ਇਕ ਨਿਰਦੇਸ਼ਕ ਸਨ, ਨਿਰਮਾਤਾ ਸਨ, ਕਹਾਣੀ ਲੇਖਕ ਸਨ ਅਤੇ ਸੰਗੀਤ ਦੀ ਸਮਝ ਰੱਖਦੇ ਸਨ। ਬਤੌਰ ਅਦਾਕਾਰ ਉਹਨਾਂ ਦੀ ਪਹਿਲੀ ਫ਼ਿਲਮ 1946 ਵਿਚ ਆਈ ਸੀ, ਜਿਸ ਦਾ ਨਾਂਅ ਸੀ ‘ਹਮ ਏਕ ਹੈਂ’। ਦੇਵ ਆਨੰਦ ਦੀ ਅਦਾਕਾਰੀ ਨੂੰ ਉਹਨਾਂ ਨੂੰ ਹਮੇਸਾਂ ਹੀ ਸਾਰਿਆਂ ਤੋਂ ਅਲੱਗ ਰਖਿਆ।
ਉਹਨਾਂ ਦੇ ਅੰਦਾਜ਼ ਨੂੰ ਨੌਜਵਾਨਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਸੀ। ਉਹਨਾਂ ਦੀਆਂ ਫ਼ਿਲਮਾਂ ਦੇਖਣ ਲਈ ਸਿਨੇਮਾ ਘਰਾਂ ਵਿਚ ਭੀੜ ਜਮ੍ਹਾਂ ਹੋ ਜਾਂਦੀ ਸੀ। ਦੇਵ ਆਨੰਦ ਲੋਕਾਂ ਦੇ ਦਿਲ ਅਤੇ ਦਿਮਾਗ ‘ਤੇ ਹਾਵੀ ਰਹਿੰਦੇ ਸਨ। ਉਹਨਾਂ ਨੂੰ ਸਿਨੇਮਾ ਵਿਚ ਸਹਿਯੋਗ ਦੇਣ ਲਈ ਸਭ ਤੋਂ ਉੱਚੇ ਪੁਰਸਕਾਰ ਦਾਦਾ ਸਾਹਿਬ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।