ਬਾਲੀਵੁੱਡ ਸਟਾਰ ਆਮਿਰ ਖਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
Published : Nov 30, 2019, 6:19 pm IST
Updated : Nov 30, 2019, 6:21 pm IST
SHARE ARTICLE
Aamir Khan
Aamir Khan

ਫ਼ਿਲਮ ਦੀ ਸ਼ੂਟਿੰਗ ਲਈ ਪੰਜਾਬ ਆਏ ਹੋਏ ਹਨ ਆਮਿਰ ਖਾਨ

ਅਮ੍ਰਿਤਸਰ : ਅੱਜ ਸ਼ਨਿੱਚਰਵਾਰ ਨੂੰ ਬਾਲੀਵੁੱਡ ਸਟਾਰ ਆਮਿਰ ਖਾਨ ਅਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਨਤਮਸਤਕ ਹੋਣ ਤੋਂ ਪਹਿਲਾਂ ਆਮਿਰ ਖਾਨ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਹ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।

Amir KhanAamir Khan

ਆਮਿਰ ਖ਼ਾਨ ਨੇ ਕੁੱਝ ਸਮਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ। ਆਮਿਰ ਖਾਨ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ ਲਈ ਪੰਜਾਬ ਆਏ ਹੋਏ ਹਨ। ਕੁੱਝ ਦਿਨ ਪਹਿਲਾਂ ਉਹ ਰੋਪੜ ‘ਚ ਫ਼ਿਲਮ ਦੀ ਸ਼ੂਟਿੰਗ ਲਈ ਵੀ ਪਹੁੰਚੇ ਸਨ।

File PhotoFile Photo

ਆਮੀਰ ਖਾਨ ਨੇ ਆਪਣੇ ਪ੍ਰਸੰਸ਼ਕਾਂ ਦੇ ਲਈ ਆਪਣੀ ਫ਼ਿਲਮ ਦਾ ਪਹਿਲਾਂ ਲੁੱਕ ਸਾਂਝਾ ਕੀਤਾ ਸੀ। 'ਲਾਲ ਸਿੰਘ ਚੱਡਾ' ਵਿਚ ਆਮਿਰ ਖਾਨ ਸਰਦਾਰ ਬਣੇ ਹੋਏ ਨਜ਼ਰ ਆਉਣ ਵਾਲੇ ਹਨ। ਪਹਿਲੇ ਪੋਸਟਰ ਵਿਚ ਉਹ ਦਸਤਾਰ ਬੰਨ ਕੇ ਵਿਖਾਈ ਦਿੱਤੇ ਸਨ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ 14 ਫਰਵਰੀ ਦੀ ਬੈਠਕ Kisana ਲਈ ਹੋਵੇਗੀ ਸਾਰਥਕ, Kisana ਨੂੰ ਮਿਲੇਗੀ MSP ਦੀ ਗਾਰੰਟੀ ?

19 Jan 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

19 Jan 2025 12:16 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

18 Jan 2025 12:04 PM

Khanauri Border Farmers Meeting | Sarwan Singh Pandehr ਪਹੁੰਚੇ ਮੀਟਿੰਗ ਕਰਨ

18 Jan 2025 12:00 PM

Raja Warring ਤੋਂ ਬਾਅਦ ਕੌਣ ਬਣ ਰਿਹਾ Congress ਦਾ ਪ੍ਰਧਾਨ?

17 Jan 2025 11:24 AM
Advertisement