ਜ਼ਾਲਮ ਅੰਗ੍ਰੇਜ਼ ਅਫ਼ਸਰ ਦੇ ਰੋਲ 'ਚ ਛਾਇਆ ਬਾਬ ਕ੍ਰਿਸਟੋ
Published : Jun 4, 2018, 1:23 pm IST
Updated : Jun 4, 2018, 1:53 pm IST
SHARE ARTICLE
Bob Christo
Bob Christo

ਕੀ ਤੁਹਾਨੂੰ ਫ਼ਿਲਮ ਮਿਸਟਰ ਇੰਡੀਆ ਦਾ ਉਹ ਅੰਗ੍ਰੇਜ਼ ਅਦਾਕਾਰ ਯਾਦ ਹੈ, ਜੋ ਕੁੱਟ ਮਾਰ ਹੋਣ 'ਤੇ ਕਹਿੰਦਾ ਹੈ - ਸਾਰੀ ਬਜਰੰਗਬਾਲੀ...ਮੇਰਾ ਬਜਰੰਗਬਲੀ। ਫ਼ਿਲਮਾਂ ਵਿਚ ਅਕਸਰ...

ਮੁੰਬਈ : ਕੀ ਤੁਹਾਨੂੰ ਫ਼ਿਲਮ ਮਿਸਟਰ ਇੰਡੀਆ ਦਾ ਉਹ ਅੰਗ੍ਰੇਜ਼ ਅਦਾਕਾਰ ਯਾਦ ਹੈ, ਜੋ ਕੁੱਟ ਮਾਰ ਹੋਣ 'ਤੇ ਕਹਿੰਦਾ ਹੈ - ਸਾਰੀ ਬਜਰੰਗਬਾਲੀ...ਮੇਰਾ ਬਜਰੰਗਬਲੀ। ਫ਼ਿਲਮਾਂ ਵਿਚ ਅਕਸਰ ਹੀਰੋ ਨਾਲ ਲੜਨ ਲਈ ਤਿਆਰ ਰਹਿਣ ਵਾਲੇ ਬਾਬ ਨੂੰ ਦਰਸ਼ਕਾਂ ਨੇ ਜਦੋਂ ਵੀ ਪਰਦੇ 'ਤੇ ਦੇਖਿਆ ਤਾਂ ਉਹ ਹਮੇਸ਼ਾ ਮਾੜੇ ਕੰਮ ਕਰਦੇ ਹੀ ਨਜ਼ਰ ਆਏ।

Bob Christo as VillainBob Christo as Villain

ਬਾਬ ਕਦੇ ਸੋਨੇ ਦੀ ਸਮਗਲਿੰਗ, ਕਦੇ ਹੀਰੋਈਨ ਦੀ ਇੱਜਤ 'ਤੇ ਹੱਥ ਪਾਉਂਦੇ ਤਾਂ ਕਦੇ ਕਿਸੇ ਦੇਸਭਗਤੀ ਵਾਲੀ ਫ਼ਿਲਮ ਵਿਚ ਅੰਗ੍ਰੇਜ਼ ਬਣ ਕੇ ਲੋਕਾਂ 'ਤੇ ਜ਼ੁਲਮ ਢਾਉਂਦੇ ਹੀ ਦਿਖੇ। ਹਾਲਾਂਕਿ ਰਿਅਲ ਲਾਈਫ਼ ਵਿਚ ਬਾਬ ਅਪਣੇ ਸੁਭਾਅ ਦੇ ਉਲਟ ਯਾਨੀ ਬੇਹੱਦ ਭੋਲੇ ਵਿਅਕਤਿ ਸਨ। 1938 ਵਿਚ ਆਸਟ੍ਰੇਲਿਆ ਦੇ ਸਿਡਨੀ ਸ਼ਹਿਰ 'ਚ ਜੰਮੇ ਰਾਬਰਟ ਜਾਨ ਕ੍ਰਿਸਟੋ ਨੂੰ ਉਨ੍ਹਾਂ ਦੇ ਪਿਤਾ 1943 'ਚ ਜਰਮਨੀ ਲੈ ਗਏ ਤਾਕਿ ਉਹ ਉਥੇ ਅਪਣੀ ਦਾਦੀ ਅਤੇ ਭੂਆ ਨਾਲ ਰਹਿ ਸਕਣ। ਹਾਲਾਂਕਿ ਉਸੀ ਦੌਰਾਨ ਜਰਮਨੀ ਵਿਚ ਵਿਸ਼ਵ ਯੁੱਧ ਚੱਲ ਰਿਹਾ ਸੀ।

Bob Christo enjoyingBob Christo enjoying

ਅਜਿਹੇ ਵਿਚ ਬਾਬ ਨੇ ਉਥੇ ਪੜਾਈ ਦੇ ਨਾਲ ਹੀ ਰੰਗਮੰਚ ਵੀ ਸ਼ੁਰੂ ਕਰ ਦਿਤਾ। ਅਪਣੀ ਪਹਿਲੀ ਪਤਨੀ ਹੇਲਗਾ ਨਾਲ ਉਨ੍ਹਾਂ ਦੀ ਮੁਲਾਕਾਤ ਵੀ ਰੰਗਮੰਸ ਕਰਨ ਦੇ ਦੌਰਾਨ ਹੀ ਹੋਈ ਸੀ। ਬਾਅਦ 'ਚ ਉਨ੍ਹਾਂ ਨੇ ਹੇਲਗਾ ਨਾਲ ਵਿਆਹ ਕਰਵਾ ਲਿਆ। ਹੇਲਗਾ ਦੇ ਤਿੰਨ ਬੱਚੇ ਹੋਏ 1 ਮੁੰਡਾ ਡਾਰਿਅਸ ਅਤੇ 2 ਲੜਕੀਆਂ ਮਾਨਿਕ ਅਤੇ ਨਿਕੋਲ। ਹਾਲਾਂਕਿ ਬਾਅਦ 'ਚ ਇਕ ਕਾਰ ਦੁਰਘਟਨਾ 'ਚ ਹੇਲਗਾ ਦੀ ਮੌਤ ਹੋ ਗਈ ਸੀ। ਦਰਅਸਲ ਇਕ ਵਾਰ ਬਾਬ ਨੇ ਅਦਾਕਾਰਾ ਪਰਵੀਨ ਬਾਬੀ ਦੀ ਤਸਵੀਰ ਇਕ ਮੈਗਜ਼ੀਨ ਕਵਰ 'ਤੇ ਦੇਖੀ।

Bob Christo in movieBob Christo in movie

ਪਰਵੀਨ ਨੂੰ ਦੇਖਦੇ ਹੀ ਬਾਬ ਉਨ੍ਹਾਂ 'ਤੇ ਫ਼ਿਦਾ ਹੋ ਗਏ। ਇਸ ਤੋਂ ਬਾਅਦ ਪਰਵੀਨ ਨਾਲ ਮਿਲਣ ਦੀ ਇੱਛਾ ਵਿਚ ਉਹ ਭਾਰਤ ਚਲੇ ਆਏ। ਬਾਬ ਜਦੋਂ ਮੁੰਬਈ ਪਹੁੰਚੇ ਤਾਂ ਇਥੇ ਉਨ੍ਹਾਂ ਦੀ ਮੁਲਾਕਾਤ ਚਰਚਗੇਟ ਕੋਲ ਇਕ ਫ਼ਿਲਮ ਦੀ ਯੂਨਿਟ ਨਾਲ ਹੋਈ। ਗੱਲਾਂ - ਗੱਲਾਂ ਵਿਚ ਪਤਾ ਚਲਿਆ ਕਿ ਕੈਮਰਾਮੈਨ ਅਗਲੇ ਹੀ ਦਿਨ ਫ਼ਿਲਮ ਦ ਬਰਨਿੰਗ ਟ੍ਰੇਨ ਦੇ ਸੈਟ 'ਤੇ ਪਰਵੀਨ ਬਾਬੀ ਨਾਲ ਮਿਲਣ ਵਾਲਾ ਹੈ। ਬਾਬ ਨੇ ਕੈਮਰਾਮੈਨ ਤੋਂ ਪਤਾ ਲੈ ਲਿਆ ਅਤੇ ਅਗਲੇ ਦਿਨ ਪਰਵੀਨ ਨਾਲ ਮਿਲਣ ਪਹੁੰਚ ਗਏ। ਬਾਬ ਇਥੇ ਅਪਣੇ ਦੋਸਤ ਕੈਮਰਾਮੈਨ ਤੋਂ ਗੱਲ ਹੀ ਕਰ ਰਹੇ ਸਨ, ਕਿ ਉਦੋਂ ਉਨ੍ਹਾਂ ਨੂੰ ਕਿਸੇ ਕੁੜੀ ਦੀ ਅਵਾਜ਼ ਸੁਣਾਈ ਦਿਤੀ।

Bob Christo in old daysBob Christo in old days

ਮੁੜ ਕੇ ਦੇਖਿਆ ਤਾਂ ਸਾਹਮਣੇ ਪਰਵੀਨ ਸੀ। ਬਾਬ ਵੀ ਉਤਸ਼ਾਹ 'ਚ ਪਰਵੀਨ ਦੇ ਕਰੀਬ ਪਹੁੰਚ ਗਏ ਅਤੇ ਬੋਲੇ - ਤੁਸੀਂ ਕਿਤੇ ਪਰਵੀਨ ਬਾਬੀ ਤਾਂ ਨਹੀਂ। ਇਸ ਤੋਂ ਬਾਅਦ ਉਹ ਮੈਗਜ਼ੀਨ ਦਾ ਕਵਰ ਦਿਖਾਉਂਦੇ ਹੋਏ ਬੋਲੇ - ਇਹ ਕੁੜੀ ਪਰਵੀਨ ਹੈ। ਇਸ 'ਤੇ ਪਰਵੀਨ ਜੱਮ ਕੇ ਹੱਸੀ ਅਤੇ ਬੋਲੀ - ਮੈਂ ਸ਼ੂਟਿੰਗ ਤੋਂ ਇਲਾਵਾ ਮੇਕਅਪ ਨਹੀਂ ਕਰਦੀ। ਇਸ ਤੋਂ ਬਾਅਦ ਪਰਵੀਨ ਅਤੇ ਬਾਬ ਕ੍ਰਿਸਟੋ ਦੀ ਦੋਸਤੀ ਹੋ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement