
ਫ਼ਿਲਮ ਦਾ ਪਹਿਲੇ ਦਿਨ ਦਾ ਰਿਕਾਰਡ 13 ਕਰੋੜ 15 ਲੱਖ ਰੁਪਏ ਰਿਹਾ
ਨਵੀਂ ਦਿੱਲੀ- ਸੋਨਾਕਸ਼ੀ ਸਿਨਹਾ ਦੀ ਫ਼ਿਲਮ ਖ਼ਾਨਦਾਨੀ ਸ਼ਫਾਖਾਨਾ ਦੇ ਨਾਲ ਬਾਕਸ ਆਫ਼ਿਸ 'ਤੇ ਰਿਲੀਜ਼ ਹੋਈ ਹਾਲੀਵੁੱਡ ਫ਼ਿਲਮ Fast & Furious Presents: Hobbs & Shaw ਜ਼ਬਰਦਸਤ ਸ਼ੁਰੂਆਤ ਪਾਉਣ ਵਿਚ ਕਾਮਯਾਬ ਰਹੀ ਹੈ। ਫ਼ਿਲਮ ਦਾ ਪਹਿਲੇ ਦਿਨ ਦਾ ਰਿਕਾਰਡ 13 ਕਰੋੜ 15 ਲੱਖ ਰੁਪਏ ਰਿਹਾ ਹੈ। ਹਾਬ ਐਂਡ ਸ਼ਾਹ ਨੂੰ ਜਿੱਥੇ ਤਕੜੀ ਲਾਚਿੰਗ ਮਿਲੀ ਹੈ ਉੱਥੇ ਹੀ ਖ਼ਾਨਦਾਨੀ ਸ਼ਫ਼ਾਖਾਨਾ ਨੇ ਪਹਿਲੇ ਦਿਨ ਸਿਰਫ਼ ਇਕ ਕਰੋੜ ਰੁਪਏ ਦੇ ਆਸਪਾਸ ਦਾ ਬਿਜ਼ਨੈਸ ਹੀ ਕੀਤਾ।
#Hollywood films are having a dream run... #FastAndFurious: #HobbsAndShaw embarks on a flying start on Day 1, braving torrential rains [several parts of the country]... Second biggest #Hollywood opener of 2019... Fri ₹ 13.15 cr Nett BOC. India biz. All versions.
— taran adarsh (@taran_adarsh) August 3, 2019
ਪਹਿਲਾ ਦਿਨ ਦੀ ਧਾਕੜ ਸ਼ੁਰੂਆਤ ਦੇ ਨਾਲ ਇਸ ਫ਼ਿਲਮ ਨੇ ਇਕ ਨਵਾਂ ਰਿਕਾਰਡ ਵੀ ਬਣਾ ਦਿੱਤਾ ਹੈ। ਡਵਾਇਨ ਜਾਨਸਨ ਅਤੇ ਜੇਸਨ ਸਟੈਥਮ ਸਟਾਰਰ ਇਹ ਫ਼ਿਲਮ ਭਾਰਤ ਵਿਚ ਪਹਿਲੇ ਦਿਨ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਦੂਜੀ ਹਾਲੀਵੁੱਡ ਫ਼ਿਲਮ ਬਣ ਗਈ ਹੈ। ਪਹਿਲੇ ਨੰਬਰ 'ਤੇ ਹੁਣ ਤੱਕ ਏਵੈਂਜਰਸ ਏਂਡਗੇਮ ਹੀ ਹੈ। ਤੀਸਰੇ ਨੰਬਰ 'ਤੇ ਮਾਰਵਲ, ਚੌਥੇ ਨੰਬਰ 'ਤੇ ਦਾ ਲਾਇਨ ਕਿੰਗ ਅਤੇ ਪੰਜਵੇਂ ਨੰਬਰ 'ਤੇ ਸਪਾਈਡਰ ਮੈਨ ਫ਼ਾਰ ਫ਼ਰਾਮ ਹੋਮ ਹੈ। ਹੁਣ ਤੱਕ ਦੇ ਰਿਕਾਰਡਸ ਦੇ ਮੁਤਾਬਕ ਜਦੋਂ ਵੀ ਕੋਈ ਹਾਲੀਵੁੱਡ ਫ਼ਿਲਮ ਭਾਰਤ ਨਾਲ ਰਿਲੀਜ਼ ਕੀਤੀ ਗਈ ਹੈ ਤਾਂ ਉਸ ਨੂੰ ਹਮੇਸ਼ਾ ਸ਼ਾਨਦਾਰ ਬਿਜ਼ਨਸ ਮਿਲਿਆ ਹੈ।
ਫ਼ਿਲਮ ਦੀ ਕਮਾਈ ਦੇ ਅੰਕੜੇ ਟ੍ਰੈਂਡ ਏਨਾਲਿਸਟ ਤਰਣ ਆਦਰਸ਼ ਨੇ ਆਪਣੇ ਵੈਰੀਫ਼ਾਈਡ ਇੰਸਟਾਗ੍ਰਾਮ ਤੋਂ ਜਾਰੀ ਕੀਤੇ ਹਨ। ਜਿੱਥੋਂ ਤੱਕ ਫ਼ਿਲਮ ਦੀ ਦੂਸਰੇ ਦਿਨ ਦੀ ਕਮਾਈ ਦੀ ਗੱਲ ਹੈ ਤਾ ਅਨੁਮਾਨ ਲਗਾਇਆ ਜਾ ਸਕਦਾ ਹੈ ਇਹ ਫ਼ਿਲਮ ਨੇ ਸ਼ਨੀਵਾਰ ਨੂੰ 15-20 ਕਰੋੜ ਰੁਪਏ ਦੇ ਵਿਚਕਾਰ ਬਿਜਨਸ ਕੀਤਾ ਹੈ। ਫ਼ਿਲਮ ਵਿਚ ਜ਼ਬਰਦਸਤ ਐਕਸ਼ਨ ਦਿਖਾਇਆ ਗਿਆ ਹੈ।
#Hollywood films in #India... Top 5 *Day 1* biz - 2019 releases...
— taran adarsh (@taran_adarsh) August 3, 2019
1. #AvengersEndgame ₹ 53.60 cr
2. #FastAndFurious: #HobbsAndShaw ₹ 13.15 cr
3. #CaptainMarvel ₹ 13.01 cr
4. #TheLionKing ₹ 11.06 cr
5. #SpiderManFarFromHome ₹ 10.05 cr [Thu]
NBOC. India biz.
All versions.
ਫ਼ਿਲਮ ਦੀ ਤਾਰੀਫ਼ ਬਾਲੀਵੁੱਡ ਐਕਟਰ ਵਰੁਣ ਧਵਨ ਨੇ ਵੀ ਕੀਤੀ ਹੈ। ਜਿਸ ਤੋਂ ਬਾਅਦ ਹਾਲੀਵੁੱਡ ਸੁਪਰ ਸਟਾਰ ਡਵਾਇਨ ਜਾਨਸਨ ਨੇ ਉਹਨਾਂ ਨੂੰ ਟਵਿੱਟਰ 'ਤੇ ਜਵਾਬ ਦਿੱਤਾ। ਜਿੱਥੋਂ ਤੱਕ ਸੋਨਾਕਸ਼ੀ ਸਿਨਹਾ ਸਟਾਰਰ ਫ਼ਿਲਮ ਕਾਨਦਾਨੀ ਸ਼ਫ਼ਾਖਾਨਾ ਦੀ ਹੈ ਤਾਂ ਇਸ ਫ਼ਿਲਮ ਦੀ ਕਮਾਈ ਦੇ ਅਧਿਕਾਰਕ ਅੰਕੜੇ ਹੁਣ ਤੱਕ ਸਾਹਮਣੇ ਨਹੀਂ ਆਏ ਪਰ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਫ਼ਿਲਮ ਹੁਣ ਤੱਕ 50 ਕਰੋੜ ਦਾ ਅੰਕੜਾ ਪਾਰ ਨਹੀਂ ਕਰ ਪਾਈ ਹੈ।