ਵਿਆਹ ਤੋਂ ਬਾਅਦ ਭਾਰਤ ਪਰਤੇ ਰਣਵੀਰ - ਦੀਪਿਕਾ ਦੀਆਂ ਤਸਵੀਰਾਂ ਆਈਆਂ ਸਾਹਮਣੇ
Published : Nov 18, 2018, 7:45 pm IST
Updated : Nov 18, 2018, 7:45 pm IST
SHARE ARTICLE
Ranveer - Deepika
Ranveer - Deepika

ਬਾਲੀਵੁਡ ਦੇ ਨਵੇਂ ਵਿਆਹੁਤਾ ਜੋੜੇ ਯਾਨੀ ਰਣਵੀਰ ਸਿੰਘ ਅਤੇ ਦੀਪੀਕਾ ਪਾਦੁਕੋਣ ਭਾਰਤ ਪਰਤ ਆਏ ਹਨ। ਅੱਜ ਸਵੇਰੇ ਭਾਰਤ ਪੁੱਜੇ ਪਤੀ - ਪਤਨੀ ਰਣਵੀਰ ਅਤੇ ...

ਮੁੰਬਈ : (ਪੀਟੀਆਈ) ਬਾਲੀਵੁਡ ਦੇ ਨਵੇਂ ਵਿਆਹੁਤਾ ਜੋੜੇ ਯਾਨੀ ਰਣਵੀਰ ਸਿੰਘ ਅਤੇ ਦੀਪੀਕਾ ਪਾਦੁਕੋਣ ਭਾਰਤ ਪਰਤ ਆਏ ਹਨ। ਅੱਜ ਸਵੇਰੇ ਭਾਰਤ ਪੁੱਜੇ ਪਤੀ - ਪਤਨੀ ਰਣਵੀਰ ਅਤੇ ਦੀਪਿਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਹੋ ਰਹੀਆਂ ਹਨ। ਰਵਾਇਤੀ ਲੁਕ ਵਿਚ ਇਹ ਦੋਨੇ ਸਟਾਰਸ ਬੇਹੱਦ ਖੂਬਸੂਰਤ ਲੱਗ ਰਹੇ ਸਨ। ਦੀਪਵੀਰ ਨੂੰ ਇਸ ਨਵੇਂ ਅਵਤਾਰ ਯਾਨੀ ਕਿ ਪਤੀ - ਪਤਨੀ ਦੇ ਰੂਪ ਵਿਚ ਵੇਖ ਕੇ ਫੈਨਸ ਵਿਚ ਖੁਸ਼ੀ ਦੀ ਲਹਿਰ ਦੋੜ ਗਈ ਹੈ।

Ranveer - DeepikaRanveer - Deepika

ਰਣਵੀਰ ਅਤੇ ਦੀਪਿਕਾ ਨੇ 14 - 15 ਨਵੰਬਰ ਨੂੰ ਇਟਲੀ ਦੇ ਝੀਲ ਕੋਮੋ ਵਿਚ ਸਿੰਧੀ ਅਤੇ ਕੋਂਕਣੀ ਰੀਤੀ ਰਿਵਾਜ਼ ਨਾਲ ਵਿਆਹ ਕੀਤਾ। ਰਣਵੀਰ - ਦੀਪਿਕਾ ਦੇ ਫੈਨਸ ਦੇ ਨਾਲ - ਨਾਲ ਇਨ੍ਹਾਂ ਦੇ ਪਰਵਾਰ ਵਾਲਿਆਂ ਨੂੰ ਵੀ ਇਹਨਾਂ ਦੇ ਵਿਆਹ ਦਾ ਲੰਮੇ ਸਮੇਂ ਤੋਂ ਇੰਤਜ਼ਾਰ ਸੀ। ਰਣਵੀਰ ਅਤੇ ਦੀਪਿਕਾ 6 ਸਾਲ ਤੋਂ ਰਿਲੇਸ਼ਨਸ਼ਿਪ ਵਿਚ ਸਨ ਅਤੇ 21 ਅਕਤੂਬਰ ਨੂੰ ਇਕ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਇਨ੍ਹਾਂ ਦੋਨਾਂ ਨੇ ਅਪਣੇ ਵਿਆਹ ਦੀ ਤਰੀਕ ਦਾ ਐਲਾਨ ਕੀਤਾ।

Ranveer - Deepika after marriageRanveer - Deepika after marriage

ਦੀਪਵੀਰ ਦਾ ਵਿਆਹ ਬਹੁਤ ਹੀ ਨਿਜੀ ਤਰੀਕੇ ਨਾਲ ਹੋਇਆ ਅਤੇ ਇਸ ਵੈਡਿੰਗ ਸੈਰੇਮਨੀ ਵਿਚ ਇਨ੍ਹਾਂ ਦੋਨਾਂ  ਦੇ ਪਰਵਾਰ ਵਾਲਿਆਂ ਤੋਂ ਇਲਾਵਾ ਕੁੱਝ ਬੇਹੱਦ ਕਰੀਬੀ ਲੋਕਾਂ ਨੂੰ ਸੱਦਾ ਦਿਤਾ ਗਿਆ ਸੀ। ਵਿਆਹ ਦੀ ਪਹਿਲੀ ਤਸਵੀਰਾਂ ਨੂੰ ਜਦੋਂ ਇਨ੍ਹਾਂ ਦੋਹਾਂ ਸਟਾਰਸ ਨੇ ਅਪਣੇ ਸੋਸ਼ਲ ਮੀਡੀਆ ਅਕਾਉਂਟ ਉਤੇ ਸ਼ੇਅਰ ਕੀਤਾ ਤਾਂ ਵੇਖਦੇ ਹੀ ਵੇਖਦੇ ਵਧਾਈ ਸੰਦੇਸ਼ਾਂ ਦਾ ਜਮਾਵੜਾ ਲੱਗ ਗਿਆ।

Ranveer - DeepikaRanveer - Deepika

ਡਿਜ਼ਾਇਨਰ ਸਬਿਅਸਾਚੀ ਵਲੋਂ ਡਿਜ਼ਾਈਨ ਕੀਤੇ ਗਏ ਆਉਟਫਿਟ ਵਿਚ ਲਾੜਾ - ਲਾੜੀ ਬੇਹੱਦ ਖੂਬਸੂਰਤ ਲੱਗ ਰਹੇ ਸਨ। ਰਣਵੀਰ - ਦੀਪਿਕਾ 28 ਨਵੰਬਰ ਨੂੰ ਮੁੰਬਈ ਵਿਚ ਗਰੈਂਡ ਰਿਸੈਪਸ਼ਨ ਦੇਣ ਵਾਲੇ ਹਨ। ਅਪਣੇ ਰਿਸੈਪਸ਼ਨ ਨੂੰ ਦੀਪਵੀਰ ਬਹੁਤ ਖਾਸ ਬਣਾਉਣ ਵਾਲੇ ਹਨ।

Ranveer - DeepikaRanveer - Deepika

ਦਰਅਸਲ ਰਣਵੀਰ ਅਤੇ ਦੀਪਿਕਾ ਨੇ ਅਪਣੇ ਮਹਿਮਾਨਾਂ ਨੂੰ ਗਿਫਟ ਨਾ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਜੋ ਵੀ ਗਿਫਟ ਦੇਣਾ ਚਾਹੁੰਦੇ ਹੈ ਉਸ ਨੂੰ ਉਹ ਇਕ ਚੈਰਿਟੀ ਨੂੰ ਡੋਨੇਟ ਕਰ ਦੇਣ। ਰਣਵੀਰ ਅਤੇ ਦੀਪਿਕਾ ਵਲੋਂ ਲਏ ਗਏ ਇਸ ਫੈਸਲੇ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement