ਸਾਹਮਣੇ ਆਇਆ ਸ਼੍ਰੀਦੇਵੀ ਦੀ ਮੌਤ ਦਾ ਅਸਲੀ ਸੱਚ, ਸਾਰੇ ਦਾਅਵੇ ਨਿਕਲੇ ਝੂਠੇ!
Published : Jan 5, 2020, 12:39 pm IST
Updated : Jan 5, 2020, 12:48 pm IST
SHARE ARTICLE
Bollywood actress Sridevi
Bollywood actress Sridevi

ਉਹਨਾਂ ਨੇ ਇਕ ਅੰਗਰੇਜ਼ੀ ਅਖਬਾਰ ਨਾਲ ਗੱਲ ਕਰ ਕੇ ਦਸਿਆ ਕਿ ਮੈਂ ਪੰਕਜ ਪਾਰਾਸ਼ਰ ਅਤੇ ਨਾਗਾਰਜੁਨ ਨੂੰ ਮਿਲਿਆ।

ਨਵੀਂ ਦਿੱਲੀ: ਅਦਾਕਾਰਾ ਸ਼੍ਰੀਦੇਵੀ ਦੀ ਬਾਥਟਬ ਵਿਚ ਡੁੱਬ ਕੇ ਹੋਈ ਮੌਤ ਦੇ ਰਾਜ਼ ਤੋਂ ਹੁਣ ਇਕ ਹੋਰ ਪਰਦਾ ਉੱਠਿਆ ਹੈ। ਅਦਾਕਾਰਾ ਦੇ ਨਾਮ ਤੇ ਉਹਨਾਂ ਦੀ ਇਕ ਜੀਵਨੀ ਸ਼੍ਰੀਦੇਵੀ: 'ਦ ਏਟਰਨਲ ਗਾਡੇਸ' ਲਿਖਣ ਵਾਲੇ ਲੇਖਕ ਸਤਿਯਾਰਥ ਨਾਇਕ ਨੇ ਇਹ ਖੁਲਾਸਾ ਕੀਤਾ ਹੈ ਕਿ ਸ਼੍ਰੀਦੇਵੀ ਨੂੰ ਘਟ ਬਲੱਡ ਪ੍ਰੈਸ਼ਰ ਦੀ ਬਿਮਾਰੀ ਰਹਿੰਦੀ ਸੀ। ਇਸ ਤੇ ਉਸ ਨੇ ਸ਼੍ਰਦੇਵੀ ਦੇ ਨੇੜਲੇ ਕਈ ਲੋਕਾਂ ਦੇ ਬਿਆਨ ਵੀ ਸ਼ਾਮਲ ਕੀਤੇ ਹਨ।

SrideviSrideviਉਹਨਾਂ ਨੇ ਇਕ ਅੰਗਰੇਜ਼ੀ ਅਖਬਾਰ ਨਾਲ ਗੱਲ ਕਰ ਕੇ ਦਸਿਆ ਕਿ ਮੈਂ ਪੰਕਜ ਪਾਰਾਸ਼ਰ ਅਤੇ ਨਾਗਾਰਜੁਨ ਨੂੰ ਮਿਲਿਆ। ਉਹਨਾਂ ਦੋਵਾਂ ਨੇ ਹੀ ਉਸ ਨੂੰ ਇਸ ਬਾਰੇ ਦਸਿਆ ਕਿ ਸ਼੍ਰੀਦੇਵੀ ਨੂੰ ਲੋਅ ਬਲੱਡ ਪ੍ਰੈਸ਼ਰ ਦੀ ਬਿਮਾਰੀ ਸੀ। ਜਦੋਂ ਉਹ ਉਹਨਾਂ ਨਾਲ ਕੰਮ ਕਰ ਰਹੀ ਸੀ ਤਾਂ ਉਹ ਕਈ ਵਾਰ ਬਾਥਰੂਮ ਵਿਚ ਬੇਹੋਸ਼ ਹੋ ਗਈ ਸੀ। ਫਿਰ ਉਸ ਨੇ ਇਸ ਮਾਮਲੇ ਦੀ ਹੋ ਜਾਣਕਾਰੀ ਲਈ ਸ਼੍ਰੀਦੇਵੀ ਦੀ ਭਤੀਜੀ ਮਾਹੇਸ਼ਵਰੀ ਨਾਲ ਮੁਲਾਕਾਤ ਕੀਤੀ।

SrideviSridevi ਉਸ ਨੇ ਵੀ ਇਹੀ ਦਸਿਆ ਕਿ ਉਹਨਾਂ ਨੇ ਸ਼੍ਰੀਦੇਵੀ ਨੂੰ ਬਾਥਰੂਮ ਦੇ ਫਰਸ਼ ਤੇ ਡਿੱਗੀ ਪਾਇਆ ਸੀ ਅਤੇ ਉਹਨਾਂ ਦੇ ਚਿਹਰੇ ਤੋਂ ਲਹੂ ਵਹਿ ਰਿਹਾ ਸੀ। ਬੋਨੀ ਨੇ ਵੀ ਉਹਨਾਂ ਨੂੰ ਦਸਿਆ ਕਿ ਇਕ ਦਿਨ ਇਸ ਤਰ੍ਹਾਂ ਹੀ ਚਲਦੇ ਹੋਏ ਅਚਾਨਕ ਡਿੱਗ ਪਈ। ਇਸ ਤੋਂ ਪਹਿਲਾਂ ਕੇਰਲ ਦੇ ਇਕ DGP ਨੇ ਕਿਹਾ ਸੀ ਕਿ ਸ਼੍ਰੀਦੇਵੀ ਦੀ ਮੌਤ ਦਾ ਹਾਦਸਾ ਨਹੀਂ ਬਲਕਿ ਹੱਤਿਆ ਸੀ।

SrideviSridevi24 ਫਰਵਰੀ 2018 ਨੂੰ ਦੇਸ਼ ਦੀ ਪਹਿਲੀ ਔਰਤ ਸੁਪਰਸਟਾਰ ਸ਼੍ਰੀਦੇਵੀ ਦੀ ਮੌਤ ਦੀ ਖਬਰ ਨੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ। ਮ੍ਰਿਤਕ ਸਰਟੀਫਿਕੇਟ ਵਿਚ ਕਿਹਾ ਗਿਆ ਹੈ ਕਿ ਮੌਤ ਹਾਦਸੇ ਵਿਚ ਡੁੱਬਣ ਕਾਰਨ ਹੋਈ ਹੈ।

SrideviSridevi ਇਸ ਤੋਂ ਬਾਅਦ ਉਸ ਦੀ ਰਹੱਸਮਈ ਮੌਤ ਨੂੰ ਲੈ ਕੇ ਖ਼ਬਰਾਂ ਸਾਹਮਣੇ ਆਈਆਂ ਸਨ। ਪਰ ਹੁਣ ਇਸ ਰਹੱਸਮਈ ਮੌਤ ਤੋਂ ਪਰਦਾ ਉੱਠ ਚੁੱਕਿਆ ਹੈ। ਉਹਨਾਂ ਦੇ ਪਤੀ ਨੇ ਦਸਿਆ ਕਿ ਉਹਨਾਂ ਨੂੰ ਅਜੇ ਵੀ ਉਸ ਦੀ ਮੌਤ ਦਾ ਸਦਮਾ ਲੱਗਿਆ ਹੋਇਆ ਹੈ। ਉਹ ਇਸ ਸਦਮੇ ਤੋਂ ਅਜੇ ਤਕ ਬਾਹਰ ਨਹੀਂ ਆ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement