ਤਾਜ਼ਾ ਖ਼ਬਰਾਂ

Advertisement

ਦਿਵਾਲੀ ਮੌਕੇਂ ਕੰਗਨਾ ਕਰੇਗੀ ਅਪਣੇ 30 ਕਰੋੜ ਵਾਲੇ ਨਵੇਂ ਘਰ ਦਾ ਐਲਾਨ

ROZANA SPOKESMAN
Published Nov 5, 2018, 3:38 pm IST
Updated Nov 5, 2018, 3:38 pm IST
ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਦੀ ਇਹ ਦਿਵਾਲੀ ਬੇਹੱਦ ਖਾਸ.....
Kangana
 Kangana

ਮੁੰਬਈ ( ਭਾਸ਼ਾ ):ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਦੀ ਇਹ ਦਿਵਾਲੀ ਬੇਹੱਦ ਖਾਸ ਹੋਣ ਵਾਲੀ ਹੈ। ਸੂਤਰਾਂ ਮੁਤਾਬਕ ਤਿਉਹਾਰ ਦੇ ਮੌਕੇ ਉਤੇ ਕੰਗਨਾ ਮੁੰਬਈ ਤੋਂ ਬਾਹਰ ਹੋਵੇਗੀ। ਖ਼ਬਰ ਹੈ ਕਿ ਉਹ ਪਰਵਾਰ ਨਾਲ ਮਨਾਲੀ ( ਹਿਮਾਚਲ ਪ੍ਰਦੇਸ਼ ) ਵਿਚ ਤਿਉਹਾਰ ਮਨਾਵੇਗੀ। ਨਵੇਂ ਘਰ ਵਿਚ ਅਦਾਕਾਰ ਦੀ ਪਹਿਲੀ ਦਿਵਾਲੀ ਹੋਵੇਗੀ। ਕੰਗਨਾ ਨੇ ਮਨਾਲੀ ਵਿਚ ਸ਼ਾਨਦਾਰ ਘਰ ਬਣਵਾਇਆ ਹੈ। ਦਿਵਾਲੀ ਦੇ ਮੌਕੇ ਉਤੇ ਕੰਗਨਾ ਦੇ ਘਰ ਵਿਚ ਇਕ ਵੱਡੀ ਅਨਾਉਂਸਮੈਂਟ ਵੀ ਹੋਣ ਵਾਲੀ ਹੈ। ਕੁਝ ਦਿਨ ਪਹਿਲਾਂ ਇਸ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਤੇ ਫੈਲ ਗਈਆਂ ਸਨ। ਹਿਮਾਚਲ ਦੇ ਪਹਾੜਾਂ ਦੀ ਇਸ ਅਦਾਕਾਰਾ ਨੂੰ ਖੂਬਸੂਰਤੀ ਪਸੰਦ ਹੈ।

Kangana Home ManaliKangana Home Manali

Loading...

ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਕੰਗਨਾ ਮਨਾਲੀ ਵਿਚ ਪਾਰਟੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ ਅਤੇ ਉਨ੍ਹਾਂ ਨੇ ਜਸ਼ਨ ਲਈ ਕਾਫ਼ੀ ਤਿਆਰੀਆਂ ਵੀ ਕੀਤੀਆਂ ਹਨ। ਉਨ੍ਹਾਂ ਦੇ ਤਿੰਨ ਦਿਨ ਤੱਕ ਮਨਾਲੀ ਵਿਚ ਰਹਿਣ ਦੀ ਸੰਭਾਵਨਾ ਹੈ। ਰਿਪੋਰਟ ਦੇ ਮੁਤਾਬਕ ਮਨਾਲੀ ਤੋਂ ਵਾਪਸੀ ਦੇ ਬਾਅਦ ਕੰਗਨਾ ‘ਮਾਨਿਕਨਿਕਾ: ਦ ਕਵੀਨ ਆਫ਼ ਝਾਂਸੀ’ ਦੇ ਪੋਸਟ ਪ੍ਰੋਡਕਸ਼ਨ ਕੰਮ ਵਿਚ ਜੁਟ ਜਾਵੇਗੀ। ਖਬਰ ਇਹ ਵੀ ਹੈ ਕਿ 9 ਨਵੰਬਰ ਤੋਂ ਕੰਗਨਾ ਭੋਪਾਲ ਵਿਚ ਅਪਣੀ ਇਕ ਦੂਜੀ ਫਿਲਮ ‘ਪੰਗਾ’ਦੀ ਸ਼ੂਟਿੰਗ ਸ਼ੁਰੂ ਕਰ ਦੇਵੇਗੀ। ਭੋਪਾਲ ਵਿਚ ਸ਼ੂਟਿੰਗ ਦਾ ਇਹ 25 ਦਿਨ ਦਾ ਸ਼ੈਡਿਊਲ ਹੋਵੇਗਾ।

Kangana RanautKangana Ranaut

ਫਿਲਮ ਵਿਚ ਉਹ ਇਕ ਕਬੱਡੀ ਖਿਡਾਰੀ ਦੇ ਤੌਰ ‘ਤੇ ਨਜ਼ਰ ਆਉਣ ਵਾਲੀ ਹੈ।  ਕੰਗਨਾ ਨੇ ਫ਼ਿਲਮ ਵਿਚ ਅਪਣੇ ਕਿਰਦਾਰ ਲਈ ਬਹੁਤ ਤਿਆਰੀਆਂ ਕੀਤੀਆਂ ਹਨ। ਦੱਸ ਦਈਏ ਕਿ ਕੰਗਨਾ ਦਾ ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਾਲਾ ਘਰ ਬਣ ਕੇ ਤਿਆਰ ਹੋ ਚੁੱਕਿਆ ਹੈ। ਸੂਤਰਾਂ ਦੀਆਂ ਮੰਨੀਏ ਤਾਂ ਕੰਗਨਾ ਦਾ ਇਹ ਬੰਗਲਾ 30 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਹੈ। ਕੰਗਨਾ ਨੇ ਕਵੀਨ ਦੀ ਕਾਮਯਾਬੀ ਤੋਂ ਬਾਅਦ ਮਨਾਲੀ ਵਿਚ 10 ਕਰੋੜ ਦੀ ਜ਼ਮੀਨ ਖਰੀਦੀ ਸੀ। ਇਸ ਤੋਂ ਬਾਅਦ ਇਸ ਲਗਜ਼ਰੀ ਪ੍ਰਾਪਰਟੀ ਨੂੰ ਤਿਆਰ ਕਰਨ ਵਿਚ ਕਰੀਬ 4 ਸਾਲ ਦਾ ਸਮਾਂ ਲੱਗਿਆ।  

Kangana RanautKangana Ranaut

ਦੱਸਿਆ ਜਾ ਰਿਹਾ ਹੈ ਕਿ ਇਸ ਹਾਉਸ ਵਿਚ 8 ਕਮਰੇ ਅਤੇ ਟਾਪ ਗਲਾਸ ਰੂਫ਼ ਡਿਜਾਇਨ ਕੀਤਾ ਗਿਆ ਹੈ। ਹਰ ਕਮਰੇ ਵਿਚ ਖਿੜਕੀ ਵਿਊ ਦਿਤਾ ਗਿਆ ਹੈ। ਜਿਸ ਵਿਚ ਪਹਾੜਾਂ ਦੀ ਖੂਬਸੂਰਤੀ ਦਾ ਨਜਾਰਾ ਹਰ ਪਲ ਅੱਖਾਂ ਦੇ ਸਾਹਮਣੇ ਰਹੇ।

Advertisement
Loading...
Advertisement

 

Advertisement
Loading...
Advertisement
Loading...