ਮੈਂ ਰਿਤਿਕ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ: ਕੰਗਨਾ ਰਨੌਤ
Published : Sep 2, 2017, 11:12 pm IST
Updated : Sep 2, 2017, 5:42 pm IST
SHARE ARTICLE



ਮੁੰਬਈ, 1 ਸਤੰਬਰ: ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਇਕ ਵਾਰ ਫਿਰ ਚਰਚਾ ਵਿਚ ਹਨ। ਹਾਲ ਹੀ ਵਿਚ ਉਸ ਨੇ ਬਾਲੀਵੁਡ ਵਿਚ ਭਾਈ-ਭਤੀਜਾਵਾਦ ਲਈ ਫ਼ਿਲਮ ਨਿਰਮਾਤਾ ਕਰਨ ਜੌਹਰ 'ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਬਹੁਤ ਸਾਰੀਆਂ ਬਾਲੀਵੁਡ ਹਸਤੀਆਂ ਨੇ ਭਰਾ-ਭਾਣਜੀ ਦੇ ਮੁੱਦੇ 'ਤੇ ਅਪਣੀ ਗੱਲ ਕਹੀ। ਹੁਣ ਇਕ ਵਾਰ ਫਿਰ ਕੰਗਨਾ ਨੇ ਇਕ ਪ੍ਰਾਈਵੇਟ ਟੀ.ਵੀ ਚੈਨਲ 'ਤੇ ਬਾਲੀਵੁਡ ਦੇ ਮਸ਼ਹੂਰ ਅਦਾਕਾਰ ਰਿਤਿਕ ਰੌਸ਼ਨ ਨਾਲ ਅਪਣੇ ਸਬੰਧਾਂ ਬਾਰੇ ਗੱਲ ਕੀਤੀ ਹੈ।
ਟੀ.ਵੀ ਸ਼ੋਅ ਵਿਚ ਕੰਗਨਾ ਦੇ ਹਾਲੀਆ ਬਿਆਨ ਕਾਰਨ ਇਹ ਮੁੱਦਾ ਇਕ ਵਾਰ ਫਿਰ ਗਰਮ ਹੋ ਗਿਆ ਹੈ। ਉਸ ਨੇ ਕਿਹਾ ਕਿ ਉਹ ਰਿਤਿਕ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਅਤੇ ਦੋਵਾਂ ਵਿਚਕਾਰ ਵਿਆਹ ਦੀ ਗੱਲ ਹੋਈ ਵੀ ਸੀ। ਕੰਗਨਾ ਦੇ ਦਾਅਵੇ ਅਨੁਸਾਰ, ਰਿਤਿਕ ਨੇ ਅਪਣੀ ਪਤਨੀ ਨਾਲ ਤਲਾਕ ਤੋਂ ਬਾਅਦ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਪਰ ਬਾਅਦ 'ਚ ਪਛਾਨਣ ਤੋਂ ਵੀ ਇਨਕਾਰ ਕਰ ਦਿਤਾ। ਰਿਤਿਕ ਕੰਗਨਾ ਨਾਲ ਪਿਆਰ ਸਬੰਧਾਂ ਨੂੰ ਨਕਾਰ ਰਹੇ ਹਨ। ਰਿਤਿਕ ਰੌਸ਼ਨ ਦੇ ਪਿਤਾ ਰਾਕੇਸ਼ ਰੌਸ਼ਨ ਵੀ ਇਸ ਵਿਵਾਦ 'ਚ ਸਾਹਮਣੇ ਆਏ ਸਨ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਰਿਤਿਕ ਸੱਚ ਬੋਲਿਆ ਤਾਂ ਲੋਕ ਹੈਰਾਨ ਹੋ ਜਾਣਗੇ।

SHARE ARTICLE
Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement