Advertisement

ਆਲੋਕ ਨਾਥ ਅਪਣੀ ਗ੍ਰਿਫਤਾਰੀ ਦੇ ਡਰ ਨਾਲ ਮੁੰਬਈ ਛੱਡ ਕੇ ਭੱਜ ਗਿਆ?

ROZANA SPOKESMAN
Published Dec 5, 2018, 3:45 pm IST
Updated Dec 5, 2018, 3:45 pm IST
ਮੀਟੂ ਕੈਂਪੇਨ ਦੌਰਾਨ ਇਕ ਮਹਿਲਾ ਪ੍ਰੋਡਿਊਸਰ ਨੇ ਅਦਾਕਾਰ ਆਲੋਕ ਨਾਥ......
Alok Nath
 Alok Nath

ਮੁੰਬਈ (ਭਾਸ਼ਾ): ਮੀਟੂ ਕੈਂਪੇਨ ਦੌਰਾਨ ਇਕ ਮਹਿਲਾ ਪ੍ਰੋਡਿਊਸਰ ਨੇ ਅਦਾਕਾਰ ਆਲੋਕ ਨਾਥ ਉਤੇ ਯੌਨ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ। ਉਨ੍ਹਾਂ ਨੇ ਅਪਣੇ ਸੋਸ਼ਲ ਮੀਡੀਆ ਅਕਾਊਟ ਉਤੇ ਇਕ ਲੰਬੀ ਪੋਸਟ ਦੇ ਜਰੀਏ ਇਹ ਚੌਕਾ ਦੇਣ ਵਾਲਾ ਖੁਲਾਸਾ ਕੀਤਾ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ਆਲੋਕ ਨਾਥ ਨੇ ਉਨ੍ਹਾਂ ਨੂੰ ਜਬਰਦਸ਼ਤੀ ਸ਼ਰਾਬ ਪਿਲਾਈ ਅਤੇ ਉਨ੍ਹਾਂ ਦਾ ਬਲਾਤਕਾਰ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਕੁਟਿਆ ਵੀ ਸੀ। ਮਹਿਲਾ ਦੇ ਅਨੁਸਾਰ, ਉਹ ਇਨੀਂ ਜਿਆਦਾ ਘਬਰਾ ਗਈ ਕਿ ਉਹ ਅਪਣਾ ਧਿਆਨ ਨਹੀਂ ਰੱਖ ਸਕੀ ਅਤੇ ਨਸ਼ੇ ਦੀ ਦੁਨੀਆਂ ਵਿਚ ਡੁੱਬ ਗਈ।

Alok NathAlok Nath

ਇਸ ਮਾਮਲੇ ਵਿਚ ਆਲੋਕ ਨਾਥ ਵਿਰੁਧ ਬਲਾਤਕਾਰ ਦੇ ਚਾਰਜਿਸ ਲੱਗਦੇ ਹੋਏ ਮੁੰਬਈ ਦੇ ਓਸ਼ੀਵਾਰਾ ਪੁਲਿਸ ਸਟੈਸ਼ਨ ਵਿਚ ਇਹ ਕੇਸ ਦਰਜ ਕੀਤਾ ਗਿਆ ਸੀ। ਉਥੇ ਹੀ ਹੁਣ ਇਸ ਮਾਮਲੇ ਵਿਚ ਖਬਰ ਆ ਰਹੀ ਹੈ ਕਿ ਆਲੋਕ ਨਾਥ ਮੁੰਬਈ ਛੱਡ ਕੇ ਭੱਜ ਚੁੱਕਿਆ ਹੈ। ਦੱਸ ਦਈਏ ਇਸ ਕੇਸ ਦੇ ਮਾਮਲੇ ਵਿਚ ਉਨ੍ਹਾਂ ਨਾਲ ਪੁਲਿਸ ਨੇ ਪੁੱਛ-ਗਿੱਛ ਕਰਨੀ ਸੀ ਪਰ ਹੁਣ ਖਬਰ ਆ ਰਹੀ ਹੈ ਕਿ ਆਲੋਕ ਨਾਥ ਮੁੰਬਈ ਛੱਡ ਕੇ ਭੱਜ ਚੁੱਕਿਆ ਹੈ। ਮਿਡ-ਡੇ ਦੇ ਮੁਤਾਬਕ, ਉਨ੍ਹਾਂ ਦੇ ਘਰ ਉਤੇ ਇਸ ਸਮੇਂ ਸੰਮਨ ਦੀ ਅਰਜੀ ਨੂੰ ਲੈਣ ਲਈ ਕੋਈ ਵੀ ਨਹੀਂ ਹੈ।

Alok NathAlok Nath

ਦਰਅਸਲ ਇਸ ਪੂਰੇ ਮਾਮਲੇ ਵਿਚ ਆਲੋਕ ਨਾਥ ਦਾ ਬਿਆਨ ਲਿਆ ਜਾਣਾ ਕਾਫ਼ੀ ਜਰੂਰੀ ਹੈ। ਉਥੇ ਹੀ ਆਲੋਕ ਨਾਥ ਦੇ ਜਾਣਨ ਵਾਲੇ ਅਸ਼ੋਕ ਸਾਰੌਗੀ ਨੇ ਮਿਡ-ਡੇ ਨੂੰ ਕਿਹਾ ਹੈ ਕਿ, ‘ਆਲੋਕ ਨਾਥ ਕਿਸੇ ਜਰੂਰੀ ਕੰਮ ਤੋਂ ਕੁਝ ਦਿਨਾਂ ਲਈ ਸ਼ਹਿਰ ਤੋਂ ਬਾਹਰ ਗਏ ਹਨ। ਸੰਮਨ ਜਾਰੀ ਜਰੂਰ ਕੀਤਾ ਗਿਆ ਹੈ ਪਰ ਉਨ੍ਹਾਂ ਨੂੰ ਹੁਣ ਤੱਕ ਸੌਪਿਆਂ ਨਹੀਂ ਗਿਆ ਹੈ। ਉਹ ਇਸ ਹਫ਼ਤੇ ਮੁੰਬਈ ਵਾਪਸ ਆ ਜਾਣਗੇ ਅਤੇ ਜਰੂਰ ਉਹ ਓਸ਼ੀਵਾਰਾ ਪੁਲਿਸ ਸਟੈਸ਼ਨ ਪਹੁੰਚਣਗੇ। ਉਹ ਮੇਰੇ ਨਾਲ ਹਮੇਸ਼ਾ ਸੰਪਰਕ ਵਿਚ ਹਨ।’

Advertisement

 

Advertisement