
ਪੀੜਤਾ ਦੀ ਵੀਡੀਓ ਬਣਾਉਣ ਅਤੇ ਬਲੈਕਮੇਲ ਕਰਨ ਦਾ ਵੀ ਦੋਸ਼ ਲੱਗਾ
ਨਵੀਂ ਦਿੱਲੀ : ਪ੍ਰਸਿੱਧ ਟੀਵੀ ਸ਼ੋਅ 'ਜੱਸੀ ਜੈਸੀ ਕੋਈ ਨਹੀਂ' ਵਿਚ ਨਜ਼ਰ ਆਏ ਕਲਾਕਾਰ ਕਰਣ ਓਵਰਾਏ ਨੂੰ ਬਲਾਤਕਾਰ ਮਾਮਲੇ 'ਚ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ 'ਤੇ ਨਾ ਸਿਰਫ਼ ਬਲਾਤਕਾਰ ਕਰਨ, ਸਗੋਂ ਪੀੜਤਾ ਦੀ ਵੀਡੀਓ ਬਣਾਉਣ ਅਤੇ ਬਲੈਕਮੇਲ ਕਰਨ ਦਾ ਵੀ ਦੋਸ਼ ਹੈ। ਕਰਣ ਪ੍ਰਸਿੱਧ ਟੀਵੀ ਕਲਾਕਾਰ ਮੋਨਾ ਸਿੰਘ ਉਰਫ਼ ਜੱਸੀ ਦੇ ਐਕਸ ਬੁਆਏਫ਼ਰੈਂਡ ਹਨ।
Mumbai:TV Actor Karan Oberoi arrested by police in connection with an alleged rape case. More details awaited.
— ANI (@ANI) 6 May 2019
ਇਕ ਨਿਊਜ਼ ਏਜੰਸੀ ਮੁਤਾਬਕ ਕਰਣ ਵਿਰੁੱਧ ਓਸ਼ੀਵਾਰਾ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਮੁਤਾਬਕ ਕਰਣ ਨੇ ਵਿਆਹ ਦਾ ਝਾਂਸਾ ਦੇ ਕੇ ਪੀੜਤਾ ਨਾਲ ਬਲਾਤਕਾਰ ਕੀਤਾ। ਪੁਲਿਸ ਐਫਆਈਆਰ ਮੁਤਾਬਕ ਕਰਣ ਨੇ ਪੀੜਤਾ ਨਾਲ ਸਰੀਰਕ ਸਬੰਧ ਬਣਾਉਣ ਸਮੇਂ ਉਸ ਦੀ ਵੀਡੀਓ ਬਣਾ ਲਈ ਸੀ ਅਤੇ ਉਸ ਨੂੰ ਬਲੈਕਮੇਲ ਕਰ ਰਿਹਾ ਸੀ। ਕਰਣ ਨੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਸੀ ਅਤੇ ਅਜਿਹਾ ਨਾ ਕਰਨ 'ਤੇ ਵੀਡੀਓ ਜਨਤਕ ਕਰਨ ਦੀ ਧਮਕੀ ਵੀ ਦਿੱਤੀ ਸੀ।
Karan Oberoi
ਜ਼ਿਕਰਯੋਗ ਹੈ ਕਿ ਕਰਣ ਟੀਵੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਹਨ। ਉਹ ਜੱਸੀ ਜੈਸੀ ਕੋਈ ਨਹੀਂ, ਸਵਾਭੀਮਾਨ, ਸਾਯਾ, ਜ਼ਿੰਦਗੀ ਬਦਲ ਸਕਦੀ ਹੈ ਹਾਦਸਾ ਜਿਹੇ ਸ਼ੋਅ ਕਰ ਚੁੱਕੇ ਹਨ। 'ਜੱਸੀ ਜੈਸੀ ਕੋਈ ਨਹੀਂ' ਵਿਚ ਕਰਣ ਨੇ ਮੋਨਾ ਸਿੰਘ ਨਾਲ ਕੰਮ ਕੀਤਾ ਸੀ। ਇੱਥੋਂ ਹੀ ਇਨ੍ਹਾਂ ਦੋਹਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋਈ ਪਰ ਬਾਅਦ 'ਚ ਦੋਹਾਂ ਦਾ ਬ੍ਰੇਕਅਪ ਹੋ ਗਿਆ। ਐਕਟਿੰਗ ਦੇ ਨਾਲ-ਨਾਲ ਕਰਣ ਗਾਇਕ ਵੀ ਰਹੇ ਹਨ। ਉਹ ਇੰਡੀਪੋਪ ਬੈਂਡ, ਬੈਂਡ ਆਫ਼ ਬੁਆਏਜ਼ ਦਾ ਹਿੱਸਾ ਰਹੇ। ਕਰਣ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1995 'ਚ ਮਹੇਸ਼ ਭੱਟ ਦੇ ਸ਼ੋਅ ਸਵਾਭੀਮਾਨ ਨਾਲ ਕੀਤੀ ਸੀ।