
ਵਾਰ-ਵਾਰ ਕਹਿਣ 'ਤੇ ਵੀ ਔਰਤ ਨਾ ਮਾਫ਼ੀ ਨਾ ਮੰਗੀ
ਨਵੀਂ ਦਿੱਲੀ : ਦੇਸ਼ 'ਚ ਔਰਤਾਂ ਦੀ ਸੁਰੱਖਿਆ ਸ਼ੁਰੂ ਤੋਂ ਹੀ ਵੱਡਾ ਮੁੱਦਾ ਰਹੀ ਹੈ। ਕੁਝ ਲੋਕ ਔਰਤਾਂ ਦੀ ਸੁਰੱਖਿਆ ਦੇ ਨਾਂ 'ਤੇ ਉਨ੍ਹਾਂ ਦੀ ਆਜ਼ਾਦੀ ਖੋਹਣ ਤੋਂ ਵੀ ਪਿੱਛੇ ਨਹੀਂ ਹਟਦੇ। ਪਰ ਜਦੋਂ ਇਕ ਔਰਤ ਦੂਜੀ ਔਰਤ ਬਾਰੇ ਗਲਤ ਸੋਚ ਰੱਖੇ ਅਤੇ ਉਸ ਦੇ ਕਪੜੇ ਪਹਿਨਣ 'ਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰੇ, ਇਹ ਸੁਣ ਕੇ ਤੁਸੀ ਵੀ ਹੈਰਾਨ ਰਹਿ ਜਾਓਗੇ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਇਕ ਔਰਤ ਛੋਟੇ ਕਪੜੇ ਪਹਿਨਣ ਵਾਲੀਆਂ ਲੜਕੀਆਂ ਦਾ ਬਲਾਤਕਾਰ ਕਰਨ ਦੀ ਗੱਲ ਕਹਿ ਰਹੀ ਹੈ।
ਸੋਸ਼ਲ ਮੀਡੀਆ 'ਤੇ ਇਸ ਔਰਤ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜੋ ਕਿ ਛੋਟੇ ਕਪੜੇ ਪਾਉਣ ਵਾਲੀਆਂ ਲੜਕੀਆਂ ਲਈ ਗ਼ਲਤ ਸ਼ਬਦਾਂ ਦੀ ਵਰਤੋਂ ਕਰ ਰਹੀ ਹੈ। ਇਹ ਘਟਨਾ ਦਿੱਲੀ ਦੇ ਇਕ ਮੌਲ ਦੀ ਹੈ। ਇਸ ਵੀਡੀਓ 'ਚ ਸਾਰੀਆਂ ਔਰਤਾਂ ਇਸ ਔਰਤ ਨੂੰ ਮਾਫ਼ੀ ਮੰਗਣ ਲਈ ਵੀ ਕਹਿੰਦੀਆਂ ਵਿਖਾਈ ਦੇ ਰਹੀਆਂ ਹਨ। ਇਸ ਦੇ ਬਾਵਜੂਦ ਇਹ ਔਰਤ ਵੀਡੀਓ 'ਚ ਕਹਿੰਦੀ ਹੈ ਕਿ ਜਿਹੜੀ ਵੀ ਲੜਕੀ ਛੋਟੇ ਕਪੜੇ ਪਾਉਂਦੀ ਹੈ ਜਾਂ ਫਿਰ ਨਿਊਡ ਹੁੰਦੀ ਹੈ, ਉਸ ਨਾਲ ਬਲਾਤਕਾਰ ਹੋਣਾ ਚਾਹੀਦਾ ਹੈ।
Delhi aunty asks men in restaurant to rape women wearing short dresses
ਇਸ ਵੀਡੀਓ ਨੂੰ ਸ਼ਿਵਾਨੀ ਗੁਪਤਾ ਨਾਂ ਦੀ ਇਕ ਯੂਜਰ ਨੇ ਫ਼ੇਸਬੁੱਕ 'ਤੇ ਪੋਸਟ ਕੀਤਾ ਹੈ। ਸ਼ਿਵਾਨੀ ਨੇ ਵੀਡੀਓ ਸ਼ੇਅਰ ਕਰਦਿਆਂ ਘਟਨਾ ਬਾਰੇ ਲਿਖਿਆ ਹੈ ਕਿ ਦਿੱਲੀ ਦੇ ਇਕ ਮੌਲ 'ਚ ਛੋਟੇ ਕਪੜੇ ਪਾਉਣ 'ਤੇ ਅਪਸ਼ਬਦਾਂ ਦੀ ਵਰਤੋਂ ਕੀਤੀ ਗਈ। ਇੰਨਾ ਹੀ ਨਹੀਂ, ਇਸ ਔਰਤ ਨੇ ਛੋਟੇ ਕਪੜੇ ਪਹਿਨਣ 'ਤੇ ਰੈਸਟੋਰੈਂਟ 'ਚ ਖੜੇ ਹੋ ਕੇ ਖੁਲੇਆਮ ਕੁਝ ਲੜਕਿਆਂ ਦੇ ਗਰੁੱਪ ਨੂੰ ਸਲਾਹ ਦਿੱਤੀ ਕਿ ਉਹ ਸਾਡੇ ਨਾਲ ਬਲਾਤਕਾਰ ਕਰਨ।
Delhi aunty asks men in restaurant to rape women wearing short dresses
ਇਸ ਵੀਡੀਓ 'ਚ ਔਰਤ ਦੀ ਗੰਦੀ ਮਾਨਸਿਕਤਾ ਸਾਫ਼ ਨਜ਼ਰ ਆ ਰਹੀ ਹੈ। ਵੀਡੀਓ 'ਚ ਸ਼ਿਵਾਨੀ, ਉਸ ਦੀ ਦੋਸਤ ਅਤੇ ਇਕ ਹੋਰ ਔਰਤ ਨੇ ਜਦੋਂ ਇਸ ਔਰਤ ਨੂੰ ਮਾਫ਼ੀ ਮੰਗਣ ਲਈ ਕਿਹਾ ਤਾਂ ਇਸ 'ਤੇ ਵੀ ਉਹ ਅਪਸ਼ਬਦ ਬੋਲਣ ਲੱਗੀ। ਇੰਨਾ ਹੀ ਨਹੀਂ, ਵਾਰ-ਵਾਰ ਮਾਫ਼ੀ ਮੰਗਣ ਦੀ ਗੱਲ ਕਹਿਣ ਦੇ ਬਾਵਜੂਦ ਇਨ੍ਹਾਂ ਗੱਲਾਂ ਦਾ ਉਸ ਔਰਤ 'ਤੇ ਕੋਈ ਅਸਰ ਨਾ ਹੋਇਆ। ਉਸ ਨੇ ਮੋਬਾਈਲ ਵੱਲ ਵੇਖ ਕੇ ਕਿਹਾ ਕਿ ਛੋਟੇ ਕਪੜੇ ਪਾਉਣ ਵਾਲੀਆਂ ਲੜਕੀਆਂ ਦਾ ਬਲਾਤਕਾਰ ਹੋਣਾ ਚਾਹੀਦਾ ਹੈ।
Delhi aunty asks men in restaurant to rape women wearing short dresses
ਸੋਸ਼ਲ ਮੀਡੀਆ 'ਤੇ ਲੋਕ ਇਸ ਔਰਤ ਨੂੰ ਕਾਫ਼ ਬੁਰਾ-ਭਲਾ ਕਹਿ ਰਹੇ ਹਨ। ਇੰਸਟਾਗ੍ਰਾਮ 'ਤੇ 1 ਮਿਲੀਅਨ ਅਤੇ ਫ਼ੇਸਬੁਕ 'ਤੇ 23 ਹਜ਼ਾਰ ਤੋਂ ਵੱਧ ਲੋਕ ਇਸ ਨੂੰ ਵੇਖ ਚੁੱਕੇ ਹਨ। ਹਾਲਾਂਕਿ ਇੰਸਟਾਗ੍ਰਾਮ ਨੇ ਕੁਝ ਸਮੇਂ ਬਾਅਦ ਵੀਡੀਓ ਹਟਾ ਦਿੱਤੀ।