
ਫ਼ੋਟੋ ਦੇਖ ਹੋ ਜਾਓਗੇ ਹੈਰਾਨ
ਨਵੀਂ ਦਿੱਲੀ: 83 First Look ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਪਣੀ ਅਪਕਮਿੰਗ ਫ਼ਿਲਮ '83' ਦੀ ਤਿਆਰੀ ਵਿਚ ਲੱਗਿਆ ਹੋਇਆ ਹੈ। ਰਣਵੀਰ ਸਿੰਘ ਦੀ ਇਹ ਫ਼ਿਲਮ 1983 ਵਿਚ ਹੋਏ ਵਿਸ਼ਵ ਕੱਪ ਵਿਚ ਭਾਰਤ ਨੂੰ ਮਿਲੀ ਜਿੱਤ ਤੇ ਆਧਾਰਿਤ ਹੈ। ਫ਼ਿਲਮ ਵਿਚ ਰਣਵੀਰ ਸਿੰਘ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦਾ ਕਿਰਦਾਰ ਨਿਭਾਉਣਗੇ। ਹਾਲ ਹੀ ਵਿਚ ਫ਼ਿਲਮ '83' ਨਾਲ ਸਬੰਧਿਤ ਰਣਵੀਰ ਸਿੰਘ ਦਾ ਫਰਸਟ ਲੁੱਕ ਵੀ ਸਾਹਮਣੇ ਆ ਚੁੱਕਿਆ ਹੈ।
Ranveer Singh as Kapil Dev... Check out Ranveer's look from #83TheFilm... Directed by Kabir Khan... 10 April 2020 release. #Relive83 pic.twitter.com/Z2nzFkQPfC
— taran adarsh (@taran_adarsh) July 6, 2019
ਇਸ ਗੱਲ ਦੀ ਜਾਣਕਾਰੀ ਫ਼ਿਲਮ ਸਮੀਖਿਅਕ ਤਰਣ ਆਦਰਸ਼ ਨੇ ਅਪਣੇ ਟਵੀਟ ਦੇ ਜ਼ਰੀਏ ਦਿੱਤੀ ਹੈ। '83' ਦੇ ਫਰਸਟ ਲੁਕ ਵਿਚ ਰਣਵੀਰ ਸਿੰਘ ਦਾ ਅੰਦਾਜ ਅਤੇ ਉਹਨਾਂ ਦਾ ਤਰੀਕਾ ਦੋਵੇਂ ਹੀ ਦਮਦਾਰ ਲਗ ਰਹੇ ਨਹ। ਕਪਿਲ ਦੇਵ ਦੇ ਰੂਪ ਵਿਚ ਸਾਹਮਣੇ ਆਏ ਰਣਵੀਰ ਸਿੰਘ ਫ਼ਿਲਮ ਲਈ ਫ਼ੈਨਸ ਦੇ ਮਨ ਵਿਚ ਉਤਸੁਕਤਾ ਵਧਾਉਣ ਲਈ ਕਾਫ਼ੀ ਹੈ। ਕਪਿਲ ਦੇਵ ਦੀ ਭੂਮਿਕਾ ਵਿਚ ਰਣਵੀਰ ਸਿੰਘ ਦਾ ਲੁੱਕ ਸ਼ੇਅਰ ਕਰਦੇ ਹੋਏ ਤਰਣ ਆਦਰਸ਼ ਨੇ ਲਿਖਿਆ ਕਪਿਲ ਦੇਵ ਦੇ ਰੂਪ ਵਿਚ ਰਣਵੀਰ ਸਿੰਘ.... '83' ਤੋਂ ਰਣਵੀਰ ਸਿੰਘ ਦਾ ਇਹ ਫਰਸਟ ਲੁਕ।
36 years ago on this day, India turned the world upside down!!! ????? #ThisIs83 pic.twitter.com/xnwqIU19nr
— Ranveer Singh (@RanveerOfficial) June 25, 2019
ਫ਼ੋਟੋ ਵਿਚ ਰਣਵੀਰ ਸਿੰਘ ਹੱਥ ਵਿਚ ਬਾਲ ਫੜ ਕੇ ਕ੍ਰਿਕਟ ਟੀਮ ਦੀ ਵਰਦੀ ਵਿਚ ਨਜ਼ਰ ਆ ਰਹੇ ਹਨ। ਇਸ ਫ਼ੋਟੋ ਵਿਚ ਰਣਵੀਰ ਸਿੰਘ ਦਾ ਇਹ ਕਿਰਦਾਰ ਬਿਲਕੁੱਲ ਕਪਿਲ ਦੇਵ ਦੀ ਕਾਪੀ ਦੀ ਤਰ੍ਹਾਂ ਲਗ ਰਿਹਾ ਹੈ। ਤਰਣ ਆਦਰਸ਼ ਮੁਤਾਬਕ ਫ਼ਿਲਮ '83' 10 ਅਪ੍ਰੈਲ ਨੂੰ ਸਿਨੇਮਾ ਘਰਾਂ ਵਿਚ ਧਮਾਲ ਮਚਾਵੇਗੀ। ਰਣਵੀਰ ਸਿੰਘ ਦੇ ਫਰਸਟ ਲੁੱਕ ਤੋਂ ਪਹਿਲਾਂ ਇਕ '83' ਦੀ ਇਕ ਹੋਰ ਵੀਡੀਉ ਨੇ ਵੀ ਸਾਰਿਆਂ ਦਾ ਧਿਆਨ ਬਹਤੁ ਖਿਚਿਆ ਸੀ।
ਇਸ ਵੀਡੀਉ ਨੂੰ ਰਣਵੀਰ ਸਿੰਘ ਨੇ ਸ਼ੇਅਰ ਕੀਤਾ ਸੀ। ਦਸ ਦਈਏ ਕਿ ਅਦਾਕਾਰ ਰਣਵੀਰ ਸਿੰਘ ਡਾਇਰੈਕਟਰ ਕਬੀਰ ਖ਼ਾਨ ਦੇ ਨਾਲ ਪਹਿਲੇ ਵਰਲਡ ਕੱਪ ਦੀ ਕਹਾਣੀ ਨੂੰ ਵੱਡੇ ਪਰਦੇ 'ਤੇ ਉਤਾਰ ਰਹੇ ਹਨ। ਇਸ ਫ਼ਿਲਮ ਵਿਚ ਰਣਵੀਰ ਸਿੰਘ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਭੂਮਿਕਾ ਨਿਭਾਉਣ ਵਾਲੇ ਹਨ।
ਇਸ ਫ਼ਿਲਮ ਵਿਚ ਦੀਪਿਕਾ ਪਾਦੁਕੋਣ ਕਪਿਲ ਦੇਵ ਦੀ ਪਤਨੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। 2020 ਵਿਚ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੇ ਜ਼ਰੀਏ ਭਾਰਤੀ ਕ੍ਰਿਕਟ ਟੀਮ ਦੇ ਪਹਿਲੇ ਵਰਲਡ ਕੱਪ ਜਿੱਤਣ ਦੇ ਸੰਘਰਸ਼ ਅਤੇ ਉਸ ਦੀ ਕਹਾਣੀ ਨੂੰ ਦਿਖਾਇਆ ਜਾਵੇਗਾ।