
ਭ ਤੋਂ ਪਹਿਲਾਂ 1929 ਵਿਚ ਪਹਿਲੀ ਮਹਿਲਾ ਅਦਾਕਾਰਾ ਦੇਵਿਕਾ ਰਾਣੀ ਨੇ ਆਪਣੇ ਕੋ-ਸਟਾਰ ਹਿਮਾਂਸ਼ੂ ਰਾਏ ਨਾਲ ਵਿਆਹ ਕੀਤਾ ਸੀ।
ਮੁੰਬਈ: ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਅੱਜ ਯਾਨੀ 7 ਫਰਵਰੀ ਨੂੰ ਜੈਸਲਮੇਰ ਵਿਚ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਸਿਡ-ਕਿਆਰਾ ਨੇ 94 ਸਾਲ ਪੁਰਾਣੇ ਬਾਲੀਵੁੱਡ ਟ੍ਰੈਂਡ ਨੂੰ ਫਾਲੋ ਕੀਤਾ ਹੈ। ਦਰਅਸਲ ਮਨੋਰੰਜਨ ਜਗਤ ਨਾਲ ਜੁੜੀਆਂ ਦੋ ਮਸ਼ਹੂਰ ਹਸਤੀਆਂ ਦੇ ਵਿਆਹ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਸਭ ਤੋਂ ਪਹਿਲਾਂ 1929 ਵਿਚ ਪਹਿਲੀ ਮਹਿਲਾ ਅਦਾਕਾਰਾ ਦੇਵਿਕਾ ਰਾਣੀ ਨੇ ਆਪਣੇ ਕੋ-ਸਟਾਰ ਹਿਮਾਂਸ਼ੂ ਰਾਏ ਨਾਲ ਵਿਆਹ ਕੀਤਾ ਸੀ।
ਮਦਰ ਇੰਡੀਆ 'ਚ ਮਾਂ-ਪੁੱਤ ਦਾ ਕਿਰਦਾਰ ਨਿਭਾਉਣ ਵਾਲੇ ਨਰਗਿਸ ਅਤੇ ਸੁਨੀਲ ਦੱਤ ਨੂੰ ਵੀ ਫਿਲਮ ਦੇ ਸੈੱਟ 'ਤੇ ਪਿਆਰ ਹੋ ਗਿਆ ਅਤੇ ਦੋਵਾਂ ਨੇ ਇਕ ਸਾਲ ਦੇ ਅੰਦਰ ਹੀ ਵਿਆਹ ਕਰ ਲਿਆ। ਦੇਵਿਕਾ-ਹਿਮਾਂਸ਼ੂ ਤੋਂ ਬਾਅਦ ਇੰਡਸਟਰੀ ਨਾਲ ਜੁੜੇ ਕਈ ਲੋਕਾਂ ਨੇ ਇਕ ਦੂਜੇ ਨਾਲ ਵਿਆਹ ਕੀਤਾ ਹੈ ਅਤੇ ਅਜਿਹੇ 90 ਫੀਸਦੀ ਵਿਆਹ ਸਫਲ ਹੋਏ ਹਨ। ਦਿਲੀਪ-ਸਾਇਰਾ, ਅਮਿਤਾਭ-ਜਯਾ ਤੋਂ ਲੈ ਕੇ ਕਾਜੋਲ-ਅਜੈ ਤੱਕ, ਕਈ ਮਸ਼ਹੂਰ ਹਸਤੀਆਂ ਦੇ ਵਿਆਹ ਹੋਏ ਅਤੇ ਮਿਸਾਲ ਵੀ ਬਣੇ।
ਸਿਧਾਰਥ-ਕਿਆਰਾ ਦੇ ਵਿਆਹ ਵਿਚਕਾਰ ਆਓ ਇਸ ਰੁਝਾਨ 'ਤੇ ਨਜ਼ਰ ਮਾਰਦੇ ਹਾਂ
-30 ਦੇ ਦਹਾਕੇ ਵਿਚ ਸੈਲਿਬ੍ਰਿਟੀ ਵੈਡਿੰਗ
ਭਾਰਤੀ ਸਿਨੇਮਾ ਦੀ ਫਰਸਟ ਲੇਡੀ ਵਜੋਂ ਜਾਣੀ ਜਾਂਦੀ ਦੇਵਿਕਾ ਰਾਣੀ ਨੇ 1929 ਵਿਚ ਆਪਣੇ ਸਹਿ-ਕਲਾਕਾਰ ਹਿਮਾਂਸ਼ੂ ਰਾਏ ਨਾਲ ਵਿਆਹ ਕਰਵਾਇਆ ਸੀ। ਦੋਵਾਂ ਨੂੰ ਇਕੱਠੇ ਕੰਮ ਕਰਦੇ ਸਮੇਂ ਪਿਆਰ ਹੋ ਗਿਆ, ਹਿਮਾਂਸ਼ੂ ਦੇਵਿਕਾ ਤੋਂ 16 ਸਾਲ ਵੱਡੇ ਸਨ। ਵਿਆਹ ਦੇ ਕੁਝ ਸਾਲਾਂ ਬਾਅਦ ਦੋਵੇਂ ਫਿਲਮ ਕਰਮਾ (1933) ਵਿਚ ਇਕੱਠੇ ਨਜ਼ਰ ਆਏ। ਵਿਆਹ ਦੇ ਕੁਝ ਸਮੇਂ ਬਾਅਦ ਦੇਵਿਕਾ ਦੇ ਇਕ ਸਹਿ-ਕਲਾਕਾਰ ਨਾਲ ਅਫੇਅਰ ਦੀਆਂ ਖ਼ਬਰਾਂ ਵੀ ਆਈਆਂ। 1949 'ਚ ਹਿਮਾਂਸ਼ੂ ਰਾਏ ਦੀ ਮੌਤ ਹੋ ਗਈ ਤਾਂ ਦੇਵਿਕਾ ਨੇ ਇੰਡਸਟਰੀ ਛੱਡ ਦਿੱਤੀ ਅਤੇ ਦੁਬਾਰਾ ਵਿਆਹ ਕਰਵਾ ਕੇ ਆਮ ਜ਼ਿੰਦਗੀ ਜਿਊਣ ਲੱਗੀ।
-40 ਦੇ ਦਹਾਕੇ ਵਿਚ ਸੈਲਿਬ੍ਰਿਟੀ ਵੈਡਿੰਗ
ਹਿੰਦੀ ਸਿਨੇਮਾ ਦੀ ਸ਼ੁਰੂਆਤੀ ਅਭਿਨੇਤਰੀ ਪੇਸ਼ੈਂਸ ਕੂਪਰ ਨੇ ਅਭਿਨੇਤਾ ਗੁਲ ਹਮੀਦ ਖਾਨ ਨਾਲ ਵਿਆਹ ਕਰਵਾਇਆ ਸੀ। ਵਿਆਹ ਦੇ 6 ਸਾਲ ਬਾਅਦ ਦੋਹਾਂ ਦਾ ਤਲਾਕ ਹੋ ਗਿਆ। ਇਹ ਉਹ ਸਮਾਂ ਸੀ ਜਦੋਂ ਤਲਾਕ ਲੈਣਾ ਬਹੁਤ ਵੱਡੀ ਗੱਲ ਸੀ।
-50 ਦੇ ਦਹਾਕੇ ਵਿਚ ਹੋਏ ਵਿਆਹ
ਸੁਨੀਲ ਦੱਤ ਅਤੇ ਨਰਗਿਸ- ਦੋਵੇਂ ਪਹਿਲੀ ਵਾਰ 1957 'ਚ ਆਈ ਫਿਲਮ 'ਮਦਰ ਇੰਡੀਆ' 'ਚ ਇਕੱਠੇ ਨਜ਼ਰ ਆਏ ਸਨ। ਦੋਵਾਂ ਦੀ ਮੁਲਾਕਾਤ ਪਹਿਲਾਂ ਉਦੋਂ ਹੋਈ ਸੀ ਜਦੋਂ ਸੁਨੀਲ ਦੱਤ ਰੇਡੀਓ ਵਿਚ ਕੰਮ ਕਰ ਰਹੇ ਸਨ ਅਤੇ ਨਰਗਿਸ ਸਟਾਰ ਸੀ। ਦੋਵਾਂ ਨੂੰ ਮਦਰ ਇੰਡੀਆ 'ਚ ਇਕੱਠੇ ਕੰਮ ਕਰਨ ਦਾ ਮੌਕਾ ਮਿਲਿਆ ਪਰ ਇਸ ਫਿਲਮ 'ਚ ਸੁਨੀਲ ਨਰਗਿਸ ਦੇ ਬੇਟੇ ਬਣੇ। ਦੋਵਾਂ ਦੀ ਪ੍ਰੇਮ ਕਹਾਣੀ 'ਮਦਰ ਇੰਡੀਆ' ਦੇ ਸੈੱਟ 'ਤੇ ਹਾਦਸੇ ਨਾਲ ਸ਼ੁਰੂ ਹੋਈ ਸੀ। ਦਰਅਸਲ ਸੈੱਟ 'ਤੇ ਅੱਗ ਲੱਗ ਗਈ ਸੀ, ਜਿਸ 'ਚ ਨਰਗਿਸ ਫਸ ਗਈ ਸੀ।
ਸੁਨੀਲ ਦੱਤ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਨਰਗਿਸ ਦੀ ਜਾਨ ਬਚਾਈ ਅਤੇ ਖੁਦ ਅੱਗ ਵਿਚ ਚਲੇ ਗਏ। ਨਰਗਿਸ ਉਸ ਤੋਂ ਬਹੁਤ ਪ੍ਰਭਾਵਿਤ ਹੋਈ। ਉਸ ਸਮੇਂ ਰਾਜ ਕਪੂਰ ਨਾਲ ਰਿਸ਼ਤਾ ਟੁੱਟਣ ਦੇ ਦੁੱਖ ਤੋਂ ਉਭਰ ਰਹੀ ਸੀ ਜਦੋਂ ਸੁਨੀਲ ਦੱਤ ਉਸ ਦੀ ਜ਼ਿੰਦਗੀ ਦੇ ਹੀਰੋ ਬਣ ਗਏ ਸਨ। ਦੋਵਾਂ ਨੇ ਅਗਲੇ ਸਾਲ 1958 ਵਿਚ ਵਿਆਹ ਕਰਵਾ ਲਿਆ।
ਕਿਸ਼ੋਰ ਕੁਮਾਰ ਅਤੇ ਮਧੂਬਾਲਾ- 1958 ਦੀ ਫਿਲਮ ‘ਚਲਤੀ ਕਾ ਨਾਮ ਗਾਡੀ’ ਦੀ ਸ਼ੂਟਿੰਗ ਦੌਰਾਨ ਮਧੂਬਾਲਾ ਅਤੇ ਕਿਸ਼ੋਰ ਕੁਮਾਰ ਵਿਚਾਲੇ ਦੋਸਤੀ ਹੋਈ ਅਤੇ ਫਿਰ ਦੋਵੇਂ ਕਰੀਬ ਆਏ। ਉਸ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਮਧੂਬਾਲਾ ਨੇ 1960 ਵਿਚ ਕਿਸ਼ੋਰ ਕੁਮਾਰ ਨਾਲ ਕੋਰਟ ਮੈਰਿਜ ਕਰਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। 9 ਸਾਲ ਇਕੱਠੇ ਰਹਿਣ ਤੋਂ ਬਾਅਦ ਗੰਭੀਰ ਬਿਮਾਰੀ ਦੇ ਚਲਦਿਆਂ ਮਧੂਬਾਲਾ ਦਾ ਦਿਹਾਂਤ ਹੋ ਗਿਆ ਸੀ।
-60 ਦੇ ਦਹਾਕੇ ਵਿਚ ਹੋਏ ਵਿਆਹ
ਦਿਲੀਪ ਕੁਮਾਰ- ਸਾਇਰਾ ਬਾਨੋ-ਦਿਲੀਪ ਕੁਮਾਰ ਨੇ 1966 ਵਿਚ ਸਾਇਰਾ ਬਾਨੋ ਨਾਲ ਵਿਆਹ ਕਰਵਾਇਆ ਸੀ। ਜਿਸ ਸਮੇਂ ਦਿਪੀਲ ਕੁਮਾਰ ਅਤੇ ਸਾਇਰਾ ਦਾ ਵਿਆਹ ਹੋਇਆ, ਉਸ ਸਮੇਂ ਸਾਇਰਾ ਬਾਨੋ 22 ਅਤੇ ਦਿਲੀਪ 44 ਸਾਲ ਦੇ ਸੀ। ਸਾਇਰਾ ਬਚਪਨ ਤੋਂ ਹੀ ਫਿਲਮਾਂ ਵਿਚ ਆਉਣ ਤੋਂ ਪਹਿਲਾਂ ਦਿਲੀਪ ਕੁਮਾਰ ਨੂੰ ਪਸੰਦ ਕਰਦੀ ਸੀ। ਦੋਹਾਂ ਨੇ 1966 ਵਿਚ ਵਿਆਹ ਕਰਵਾਇਆ। ਡਾਕਟਰੀ ਸਮੱਸਿਆਵਾਂ ਕਾਰਨ ਸਾਇਰਾ ਕਦੇ ਮਾਂ ਨਹੀਂ ਬਣ ਸਕੀ ਪਰ ਦੋਵੇਂ ਹਮੇਸ਼ਾ ਤੋਂ ਇਕ ਆਈਡਲ ਕਪਲ ਰਹੇ ਹਨ। ਸਾਲ 2021 'ਚ ਦਿਲੀਪ ਕੁਮਾਰ ਦੀ ਮੌਤ ਤੋਂ ਬਾਅਦ ਸਾਇਰਾ ਬੁਰੀ ਤਰ੍ਹਾਂ ਟੁੱਟ ਗਈ ਸੀ।
ਦੇਵ ਆਨੰਦ ਅਤੇ ਕਲਪਨਾ ਕਾਰਤਿਕ- ਦੇਵ ਆਨੰਦ ਨੇ ਸਾਲ 1954 ਵਿਚ 9 ਸਾਲ ਛੋਟੀ ਅਦਾਕਾਰਾ ਕਲਪਨਾ ਕਾਰਤਿਕ ਨਾਲ ਵਿਆਹ ਕੀਤਾ ਸੀ। ਦੇਵ ਆਨੰਦ ਨੇ ਫਿਲਮ ਟੈਕਸੀ ਡਰਾਈਵਰ ਦੀ ਸ਼ੂਟਿੰਗ ਦੌਰਾਨ ਕੋ-ਸਟਾਰ ਕਲਪਨਾ ਕਾਰਤਿਕ ਨਾਲ ਵਿਆਹ ਕੀਤਾ ਸੀ। ਜੋੜੇ ਦੇ ਦੋ ਬੱਚੇ ਸਨ ਸੁਨੀਲ ਅਤੇ ਬੇਟੀ ਦੇਵੀਨਾ।
-70 ਦੇ ਦਹਾਕੇ ਵਿਚ ਹੋਏ ਵਿਆਹ
ਰਾਜੇਸ਼ ਖੰਨਾ-ਡਿਪਲ ਕਪਾਡੀਆ- ਰਾਜੇਸ਼ ਖੰਨਾ ਨੇ ਅਦਾਕਾਰਾ ਡਿੰਪਲ ਕਪਾਡੀਆ ਨਾਲ ਸਾਲ 1973 ਵਿਚ ਵਿਆਹ ਕਰਵਾਇਆ ਸੀ। ਜਦੋਂ ਦੋਹਾਂ ਦਾ ਵਿਆਹ ਹੋਇਆ ਤਾਂ ਰਾਜੇਸ਼ ਖੁਦ 31 ਸਾਲ ਦੇ ਸਨ ਅਤੇ ਡਿੰਪਲ ਸਿਰਫ 16 ਸਾਲ ਦੀ ਸੀ। ਰਾਜੇਸ਼ ਖੰਨਾ ਨਾਲ ਵਿਆਹ ਤੋਂ ਬਾਅਦ ਡਿੰਪਲ ਦੀ ਫਿਲਮ ਬੌਬੀ ਰਿਲੀਜ਼ ਹੋਈ ਸੀ ਪਰ ਰਾਜੇਸ਼ ਨੇ ਉਸ ਨੂੰ ਵਿਆਹ ਤੋਂ ਬਾਅਦ ਫਿਲਮਾਂ ਵਿਚ ਕੰਮ ਕਰਨ ਤੋਂ ਰੋਕ ਦਿੱਤਾ। ਵਿਆਹ ਦੇ 9 ਸਾਲ ਬਾਅਦ ਉਹਨਾਂ ਦੇ ਵਿਆਹ ਵਿਚ ਦਰਾਰ ਆ ਗਈ। 1982 ਵਿਚ ਡਿੰਪਲ ਰਾਜੇਸ਼ ਨੂੰ ਛੱਡ ਕੇ ਆਪਣੀਆਂ ਧੀਆਂ ਨਾਲ ਆਪਣੇ ਪੇਕੇ ਘਰ ਚਲੀ ਗਈ। ਦੋਵੇਂ ਵੱਖ ਹੋ ਗਏ, ਪਰ ਉਹਨਾਂ ਦਾ ਕਦੇ ਤਲਾਕ ਨਹੀਂ ਹੋਇਆ।
Rajesh Khanna and Dimple Kapadia
-80 ਦੇ ਦਹਾਕੇ ਵਿਚ ਹੋਏ ਵਿਆਹ
80 ਦਾ ਦਹਾਕਾ ਹਿੰਦੀ ਸਿਨੇਮਾ ਲਈ ਬਹੁਤ ਖਾਸ ਸੀ। ਇਸ ਦਹਾਕੇ ਵਿਚ ਅਮਿਤਾਭ ਬੱਚਨ ਨੇ ਜੰਜੀਰ ਹਿੱਟ ਤੋਂ ਬਾਅਦ ਸਹਿ-ਸਟਾਰ ਜਯਾ ਭਾਦੁੜੀ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਦੋਵਾਂ ਨੇ ਬਲਾਕਬਸਟਰ ਹਿੱਟ ਫਿਲਮ ਸ਼ੋਲੇ ਵਿਚ ਕੰਮ ਕੀਤਾ। ਸ਼ੂਟਿੰਗ ਦੌਰਾਨ ਜਯਾ ਗਰਭਵਤੀ ਸੀ। 1980 ਵਿਚ ਉਸੇ ਸਮੇਂ ਹਿੰਦੀ ਸਿਨੇਮਾ ਵਿਚ ਦੋ ਹੋਰ ਵੱਡੀਆਂ ਮਸ਼ਹੂਰ ਹਸਤੀਆਂ ਦੇ ਵਿਆਹ ਹੋਏ।
ਪਹਿਲਾ ਵਿਆਹ ਰਿਸ਼ੀ ਕਪੂਰ ਅਤੇ ਨੀਤੂ ਸਿੰਘ ਦਾ ਸੀ ਅਤੇ ਦੂਜਾ ਵਿਆਹ ਧਰਮਿੰਦਰ ਅਤੇ ਹੇਮਾ ਮਾਲਿਨੀ ਦਾ ਸੀ। ਇਹ ਤਿੰਨੋਂ ਵਿਆਹ ਬਹੁਤ ਸਫਲ ਰਹੇ। ਨੀਤੂ ਆਪਣੀ ਮੌਤ ਤੱਕ ਰਿਸ਼ੀ ਕਪੂਰ ਦੇ ਨਾਲ ਰਹੀ, ਜਦਕਿ ਅੱਜ ਅਮਿਤਾਭ-ਜਯਾ, ਹੇਮਾ-ਧਰਮਿੰਦਰ ਦਾਦਾ-ਦਾਦੀ ਦੇ ਤੌਰ 'ਤੇ ਸਫਲ ਜ਼ਿੰਦਗੀ ਜੀਅ ਰਹੇ ਹਨ। 1970-80 ਦੇ ਵਿਚਕਾਰ ਮਿਥੁਨ ਚੱਕਰਵਰਤੀ ਨੇ 1979 ਵਿਚ ਯੋਗਿਤਾ ਬਾਲੀ ਨਾਲ ਦੂਜਾ ਵਿਆਹ ਵੀ ਕੀਤਾ, ਜੋ ਸਫਲ ਵੀ ਰਿਹਾ। ਸ਼ਤਰੂਘਨ ਸਿਨਹਾ ਅਤੇ ਪੂਨਮ ਸਿਨਹਾ ਵੀ 1980 ਵਿਚ ਵਿਆਹ ਕਰਵਾ ਕੇ ਇਕ ਸਫਲ ਪਰਿਵਾਰਕ ਜੀਵਨ ਬਤੀਤ ਕਰ ਰਹੇ ਹਨ।
-90 ਦੇ ਦਹਾਕੇ ਵਿਚ ਹੋਏ ਵਿਆਹ
ਸ਼੍ਰੀਦੇਵੀ-ਬੋਨੀ ਕਪੂਰ- 1996 'ਚ ਸ਼੍ਰੀਦੇਵੀ ਨੇ ਫਿਲਮਮੇਕਰ ਬੋਨੀ ਕਪੂਰ ਨਾਲ ਅਚਾਨਕ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਵਿਆਹ ਦੇ ਕੁਝ ਮਹੀਨੇ ਬਾਅਦ ਸ਼੍ਰੀਦੇਵੀ ਨੇ ਬੇਟੀ ਜਾਹਨਵੀ ਨੂੰ ਜਨਮ ਦਿੱਤਾ। ਖ਼ਬਰਾਂ ਅਨੁਸਾਰ ਸ਼੍ਰੀਦੇਵੀ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਸੀ, ਇਸ ਲਈ ਉਸ ਨੇ ਜਲਦਬਾਜ਼ੀ ਵਿਚ ਬੋਨੀ ਨਾਲ ਗੁਪਤ ਵਿਆਹ ਕਰਵਾ ਲਿਆ। ਸ਼੍ਰੀਦੇਵੀ ਬੋਨੀ ਕਪੂਰ ਦੀ ਦੂਜੀ ਪਤਨੀ ਸੀ। ਇਸ ਤੋਂ ਪਹਿਲਾਂ ਬੋਨੀ ਦਾ ਵਿਆਹ ਮੋਨਾ ਸ਼ੌਰੀ ਨਾਲ ਹੋਇਆ ਸੀ, ਜਿਸ ਤੋਂ ਉਹਨਾਂ ਦਾ ਇਕ ਪੁੱਤਰ ਅਰਜੁਨ ਕਪੂਰ ਅਤੇ ਇਕ ਧੀ ਅੰਸ਼ੁਲਾ ਸੀ। ਸ਼੍ਰੀਦੇਵੀ ਤੋਂ ਇਲਾਵਾ ਦਿਵਿਆ ਭਾਰਤੀ ਨੇ ਵੀ ਸਾਜਿਦ ਨਾਡਿਆਡਵਾਲਾ ਨਾਲ ਵਿਆਹ ਕਰਕੇ ਰਿਸ਼ਤੇ ਨੂੰ ਸੀਕ੍ਰੇਟ ਰੱਖਿਆ ਸੀ। ਉਧਰ ਅਜੇ ਦੇਵਗਨ ਅਤੇ ਕਾਜੋਲ ਨੇ ਆਪਣੇ ਵਿਆਹ ਦੀ ਖਬਰ ਨੂੰ ਗੁਪਤ ਰੱਖਣ ਲਈ ਮੀਡੀਆ ਨੂੰ ਗਲਤ ਵਿਆਹ ਦੀ ਥਾਂ ਦੱਸੀ ਸੀ, ਤਾਂ ਜੋ ਵਿਆਹ ਦੀ ਕਵਰੇਜ ਨਾ ਹੋ ਸਕੇ।
ਅਕਸ਼ੈ ਕੁਮਾਰ- ਟਵਿੰਕਰ ਖੰਨਾ- ਖਿਲਾੜੀ ਕੁਮਾਰ ਅਕਸ਼ੈ ਦਾ ਨਾਂਅ ਸ਼ਿਲਪਾ ਸ਼ੈੱਟੀ ਨਾਲ ਜੁੜਿਆ ਸੀ। ਖਬਰਾਂ ਸਨ ਕਿ ਦੋਹਾਂ ਦੀ ਮੰਗਣੀ ਵੀ ਹੋ ਗਈ ਹੈ ਪਰ ਅਚਾਨਕ ਅਕਸੈ ਨੇ ਟਵਿੰਕਲ ਖੰਨਾ ਨਾਲ ਵਿਆਹ ਕਰ ਲਿਆ। ਅਕਸ਼ੇ ਦੇ ਵਿਆਹ ਤੋਂ ਬਾਅਦ ਸ਼ਿਲਪਾ ਨੇ ਅਕਸੈ 'ਤੇ ਕਈ ਗੰਭੀਰ ਦੋਸ਼ ਲਗਾਏ ਸਨ।
ਐਸ਼ਵਰਿਆ ਰਾਏ-ਅਭਿਸ਼ੇਕ ਬੱਚਨ- 2007 ਵਿਚ ਐਸ਼ਵਰਿਆ ਰਾਏ ਨੇ ਅਭਿਸ਼ੇਕ ਬੱਚਨ ਨਾਲ ਵਿਆਹ ਕੀਤਾ ਸੀ। ਸਲਮਾਨ ਤੋਂ ਬਾਅਦ ਐਸ਼ਵਰਿਆ ਦਾ ਨਾਂਅ ਵਿਵੇਕ ਓਬਰਾਏ ਨਾਲ ਜੁੜਿਆ ਸੀ। ਫਿਰ ਉਸ ਦਾ ਅਭਿਸ਼ੇਕ ਨਾਲ ਅਫੇਅਰ ਹੋ ਗਿਆ ਅਤੇ ਦੋਹਾਂ ਨੇ ਵਿਆਹ ਕਰਵਾ ਲਿਆ। ਐਸ਼ਵਰਿਆ ਦਾ ਵਿਆਹ ਇੰਡਸਟਰੀ ਦੇ ਸਭ ਤੋਂ ਮਹਿੰਗੇ ਵਿਆਹਾਂ ਵਿਚੋਂ ਇਕ ਸੀ।
ਸੈਫ ਅਲੀ ਖਾਨ-ਕਰੀਨਾ ਕਪੂਰ- ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦਾ ਵਿਆਹ ਵੀ ਕਾਫੀ ਹੈਰਾਨ ਕਰਨ ਵਾਲਾ ਸੀ। ਕਰੀਨਾ ਬਚਪਨ 'ਚ ਸੈਫ-ਅੰਮ੍ਰਿਤਾ ਦੇ ਵਿਆਹ 'ਚ ਮਹਿਮਾਨ ਦੇ ਤੌਰ 'ਤੇ ਪਹੁੰਚੀ ਸੀ। ਅਜਿਹੇ 'ਚ ਉਸ ਦਾ 10 ਸਾਲ ਵੱਡੇ ਸੈਫ ਨਾਲ ਵਿਆਹ ਸੁਰਖੀਆਂ 'ਚ ਸੀ।
Vicky kaushal and Katrina kaif
2010 ਤੋਂ ਇੰਡਸਟਰੀ ਦੀਆਂ ਚੋਟੀ ਦੀਆਂ ਅਭਿਨੇਤਰੀਆਂ ਲਗਾਤਾਰ ਆਪਣੇ ਸਹਿ ਕਲਾਕਾਰਾਂ ਜਾਂ ਇੰਡਸਟਰੀ ਨਾਲ ਜੁੜੇ ਲੋਕਾਂ ਨਾਲ ਵਿਆਹ ਕਰ ਰਹੀਆਂ ਹਨ ਅਤੇ ਉਹਨਾਂ ਦੇ ਵਿਆਹ ਸਫਲ ਵੀ ਹੋ ਰਹੇ ਹਨ। ਇਹਨਾਂ ਵਿਚ ਰਿਤੇਸ਼ ਦੇਸ਼ਮੁਖ ਅਤੇ ਜੈਨੇਲੀਆ ਡਿਸੂਜ਼ਾ, ਅੰਗਦ ਬੇਦੀ-ਨੇਹਾ ਧੂਪੀਆ, ਕਰਨ ਗ੍ਰੋਵਰ ਸਿੰਘ ਅਤੇ ਬਿਪਾਸ਼ਾ ਬਾਸੂ ਦੇ ਵਿਆਹ ਵੀ ਸ਼ਾਮਲ ਹਨ। ਇਸ ਤੋਂ ਬਾਅਦ ਪਹਿਲਾ ਵੱਡਾ ਵਿਆਹ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦਾ ਸਾਲ 2018 ਵਿਚ ਹੋਇਆ ਸੀ, ਜਿਨ੍ਹਾਂ ਨੇ 3 ਸਾਲ ਡੇਟ ਕਰਨ ਤੋਂ ਬਾਅਦ ਵਿਆਹ ਕੀਤਾ ਸੀ। 2021 ਵਿਚ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੋਸ਼ਲ ਨੇ ਵਿਆਹ ਕਰਵਾਇਆ। ਇਸ ਤੋਂ ਬਾਅਦ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਵੀ ਕਈ ਸਾਲਾਂ ਤੱਕ ਡੇਟ ਕਰਨ ਤੋਂ ਬਾਅਦ 2022 ਵਿਚ ਵਿਆਹ ਕਰਵਾ ਲਿਆ।