
ਅਰਜੁਨ ਕਪੂਰ ਅਤੇ ਪਰਿਨੀਤੀ ਚੋਪੜਾ ਦੀ ਨਮਸਤੇ ਇੰਗਲੈਂਡ ਇਕ ਰੋਮਾਂਟਿਕ ਡ੍ਰਾਮਾ ਫ਼ਿਲਮ ਹੈ ਜਿਸ 'ਚ ਕਈ ਪਿਆਰ ਵਾਲੇ ਗੀਤ ਹਨ। ਇਸ ਦਿਨਾਂ ਇਸ ਫ਼ਿਲਮ ਨੂੰ ਲੈ ਕੇ ਕਈ ਖ਼ਬਰਾਂ...
ਮੁੰਬਈ : ਅਰਜੁਨ ਕਪੂਰ ਅਤੇ ਪਰਿਨੀਤੀ ਚੋਪੜਾ ਦੀ ਨਮਸਤੇ ਇੰਗਲੈਂਡ ਇਕ ਰੋਮਾਂਟਿਕ ਡ੍ਰਾਮਾ ਫ਼ਿਲਮ ਹੈ ਜਿਸ 'ਚ ਕਈ ਪਿਆਰ ਵਾਲੇ ਗੀਤ ਹਨ। ਇਸ ਦਿਨਾਂ ਇਸ ਫ਼ਿਲਮ ਨੂੰ ਲੈ ਕੇ ਕਈ ਖ਼ਬਰਾਂ ਵੀ ਆ ਰਹੀ ਹਨ। ਹੁਣ ਇਸ ਫ਼ਿਲਮ ਦੇ ਇਕ ਚੌਂਕਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਸ ਦਈਏ, ਇਸ ਫ਼ਿਲਮ ਦੇ ਇਕ ਗੀਤ ਦੀ ਸ਼ੂਟਿੰਗ ਵਿਚ ਲਗਭੱਗ 5.5 ਕਰੋਡ਼ ਰੁਪਏ ਖ਼ਰਚ ਹੋ ਗਏ ਹਨ।
Namaste England song
ਫ਼ਿਲਮ ਦੇ ਡਾਇਰੈਕਟਰ ਅਤੇ ਕੋ -ਪ੍ਰੋਡਿਊਸਰ ਵਿਪੁਲ ਸ਼ਾਹ ਨੇ ਦਸਿਆ ਕਿ ਇਹ ਉਨ੍ਹਾਂ ਦਾ ਹੁਣ ਤਕ ਦਾ ਸ਼ੂਟ ਕੀਤਾ ਹੋਇਆ ਸੱਭ ਤੋਂ ਮਹਿੰਗਾ ਗੀਤ ਹੈ। ਦਸ ਦਈਏ ਕਿ ਨਮਸਤੇ ਇੰਗਲੈਂਡ ਦਾ ਗੀਤ ਤੂੰ ਮੇਰੀ ਮੈਂ ਤੇਰਾ ਦੀ ਸ਼ੂਟਿੰਗ 'ਚ 11 ਦਿਨ ਲੱਗ ਗਏ ਅਤੇ ਇਸ 'ਤੇ ਲਗਭੱਗ 5.5 ਕਰੋਡ਼ ਦਾ ਖ਼ਰਚ ਆਇਆ ਹੈ। ਤੁਹਾਨੂੰ ਉਹ ਦਿਲਚਸਪ ਗੱਲ ਵੀ ਦਸ ਦਈਏ ਜਿਸ ਕਾਰਨ ਇਸ ਗੀਤ 'ਤੇ ਇੰਨਾ ਖ਼ਰਚ ਹੋ ਗਿਆ।
Namaste England movie
ਇਹ ਗੀਤ ਫ਼ਿਲਮ ਦਾ ਇਕ ਅਹਿਮ ਹਿੱਸਾ ਹੈ ਅਤੇ ਇਸ 'ਚ ਅਰਜੁਨ ਅਤੇ ਪਰਿਨੀਤੀ ਨੂੰ ਪੰਜਾਬ ਤੋਂ ਲੰਡਨ ਤਕ ਸਫ਼ਰ ਕਰਦੇ ਹੋਏ ਦਿਖਾਇਆ ਗਿਆ ਹੈ। ਮੇਕਰਜ਼ ਨੇ ਦਸਿਆ ਕਿ ਉਨ੍ਹਾਂ ਨੇ ਪਹਿਲਾਂ ਖੋਜ ਕੀਤੀ ਅਤੇ ਇਸ ਸਫ਼ਰ ਲਈ ਇਕ ਦਿਲਚਸਪ ਰਸਤਾ ਲੱਭਿਆ। ਇਸ ਗੀਤ ਵਿਚ ਲਗਭੱਗ 18 ਤੋਂ 20 ਸਥਾਨ ਦਿਖਾਏ ਗਏ ਹਨ।