ਜਾਣੋ 'ਗੇਮ ਆਫ ਥ੍ਰੋਨਸ' ਅਤੇ 'ਠੱਗਸ ਆਫ ਹਿੰਦੁਸਤਾਨ' ਵਿਚ ਕਿਸ ਚੀਜ਼ ਦੀ ਹੈ ਸਾਂਝ  
Published : Aug 7, 2018, 5:51 pm IST
Updated : Aug 7, 2018, 5:51 pm IST
SHARE ARTICLE
Thugs Of Hindostan
Thugs Of Hindostan

ਯਸ਼ਰਾਜ ਫ਼ਿਲਮਜ਼ ਬਾਲੀਵੁੱਡ ਦਾ ਇਕ ਬਹੁਤ ਵੱਡਾ ਨਾਮ ਹੈ ਅਤੇ ਯਸ਼ਰਾਜ ਫ਼ਿਲਮਜ਼ ਦੀਆਂ ਫ਼ਿਲਮਾਂ ਨੇ ਬਾਲੀਵੁੱਡ ਵਿਚ ਵੱਖਰਾ ਮੁਕਾਮ ਬਣਾਇਆ ਹੈ .......

ਯਸ਼ਰਾਜ ਫ਼ਿਲਮਜ਼ ਬਾਲੀਵੁੱਡ ਦਾ ਇਕ ਬਹੁਤ ਵੱਡਾ ਨਾਮ ਹੈ ਅਤੇ ਯਸ਼ਰਾਜ ਫ਼ਿਲਮਜ਼ ਦੀਆਂ ਫ਼ਿਲਮਾਂ ਨੇ ਬਾਲੀਵੁੱਡ ਵਿਚ ਵੱਖਰਾ ਮੁਕਾਮ ਬਣਾਇਆ ਹੈ | ਇਸੇ ਸਿਲਸਿਲੇ ਨੂੰ ਕਾਇਮ ਰੱਖਦੇ ਹੋਏ ਯਸ਼ਰਾਜ ਫਿਲਮਜ਼ ਅਪਣੀ ਆਉਣ ਵਾਲੀ ਫਿਲਮ 'ਠੱਗਸ ਆਫ ਹਿੰਦੁਸਤਾਨ' ਨਾਲ ਦਰਸ਼ਕਾਂ ਦੀ ਦੀਵਾਲੀ ਨੂੰ ਖਾਸ ਬਣਾਉਣ ਜਾ ਰਹੇ ਹਨ । ਇਸ ਫਿਲਮ ਵਿਚ ਪਹਿਲੀ ਵਾਰ ਬਾਲੀਵੁੱਡ ਦੇ ਦੋ ਸੁਪਰ ਸਟਾਰ ਅਮਿਤਾਭ ਬੱਚਨ ਅਤੇ ਅਮੀਰ ਖਾਨ ਇਕੱਠੇ ਨਜ਼ਰ ਆਉਣਗੇ | ਇਸਦੇ ਨਾਲ ਹੀ  ਕੈਟਰੀਨਾ ਕੈਫ ਤੇ ਫਾਤਿਮਾ ਸਨਾ ਸ਼ੇਖ ਇਸ ਫਿਲਮ ਵਿਚ ਅਦਾਕਾਰੀ ਦੇ ਜਲਵੇ ਬਿਖੇਰਣਗੀਆਂ | 'ਠੱਗਸ ਆਫ ਹਿੰਦੁਸਤਾਨ' ਆਉਣ ਵਾਲੇ ਦਿਨਾਂ 'ਚ ਰਿਲੀਜ਼ ਹੋਣ ਵਾਲੀ ਸਭ ਤੋਂ ਵੱਡੀ ਫਿਲਮ ਹੈ ਤੇ ਨਿਰਮਾਤਾ ਇਸ ਨੂੰ ਵੱਡੇ ਪੱਧਰ ਦੀ ਫਿਲਮ ਬਣਾਉਣ 'ਚ ਕੋਈ ਕਸਰ ਨਹੀਂ ਛੱਡ ਰਹੇ ਹਨ।

Aamir Khan in Thugs Of Hindostan Aamir Khan in Thugs Of Hindostan

ਇਸ ਫਿਲਮ ਦੇ ਨਿਰਮਾਤਾ ਨੇ ਫਿਲਮ ਨੂੰ ਬਿਹਤਰ ਬਣਾਉਣ ਲਈ ਬਹੁਤ ਸਾਰੇ ਤਜ਼ੁਰਬੇ ਕੀਤੇ ਹਨ ਅਤੇ ਇਸਦੀ ਲੋਕੇਸ਼ਨ ਲਈ ਨਿਰਮਾਤਾਵਾਂ ਨੇ ਜਗ੍ਹਾ-ਜਗ੍ਹਾ 'ਤੇ ਯਾਤਰਾ ਕੀਤੀ | ਦਰਸ਼ਕਾਂ ਨੂੰ ਅਨੰਦਮਈ ਅਨੁਭਵ ਪ੍ਰਦਾਨ ਕਰਨ ਲਈ ਇਸ ਫਿਲਮ ਨੂੰ ਬਹੁਤ ਅਦਭੁਤ ਜਗ੍ਹਾਵਾਂ 'ਤੇ ਫਿਲਮਾਇਆ ਗਿਆ ਹੈ | ਇਨ੍ਹਾਂ ਸਥਾਨਾਂ ਦੀ ਖਾਸ ਗੱਲ ਇਹ ਹੈ ਕਿ ਇਨ੍ਹਾਂ ਦੀ ਖੂਬਸੂਰਤੀ ਫਿਲਮ ਨੂੰ ਹੋਰ ਨਿਖਾਰ ਦੇਵੇਗੀ | ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਪ੍ਰਸਿੱਧ ਟੀਵੀ ਸੀਰੀਜ਼ 'ਗੇਮ ਆਫ ਥਰੋਨਜ਼' ਨੂੰ ਵੀ ਇਨ੍ਹਾਂ ਜਗ੍ਹਾਵਾਂ 'ਤੇ ਫਿਲਮਾਇਆ ਗਿਆ ਹੈ | 

Amitabh Bachchan and Aamir KhanAmitabh Bachchan and Aamir Khan

ਸੂਤਰਾਂ ਦੀ ਮੰਨੀਏ ਤਾਂ 'ਠੱਗਸ ਆਫ ਹਿੰਦੁਸਤਾਨ' ਦੀ ਟੀਮ ਨੇ ਮਾਲਟਾ 'ਚ ਇਸ ਨੂੰ ਵੱਡੇ ਪੱਧਰ 'ਤੇ ਫਿਲਮਾਇਆ ਹੈ, ਇਹ ਉਹ ਸਥਾਨ ਹੈ, ਜਿਥੇ 'ਗੇਮਸ ਆਫ ਥ੍ਰੋਨਸ' ਦੀ ਸ਼ੂਟਿੰਗ ਕੀਤੀ ਗਈ ਸੀ। ਮਾਲਟਾ 'ਚ ਕੁਝ ਅਸਾਧਾਰਨ ਤੇ ਹੈਰਾਨ ਕਰਨ ਵਾਲੀਆਂ ਥਾਵਾਂ ਹਨ, ਜੋ ਦੇਖਣ 'ਚ ਬੇਹੱਦ ਖੂਬਸੂਰਤ ਹਨ। ਇਹ ਇਕ ਅਜਿਹੀ ਥਾਂ ਹੈ, ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਨਹੀਂ ਦੇਖਿਆ ਤੇ 'ਠੱਗਸ ਆਫ ਹਿੰਦੁਸਤਾਨ' ਰਾਹੀਂ ਲੋਕਾਂ ਨੂੰ ਇਨ੍ਹਾਂ ਖੂਬਸੂਰਤ ਨਜ਼ਾਰਿਆਂ ਨੂੰ ਦੇਖਣ ਦਾ ਮੌਕਾ ਮਿਲੇਗਾ |

Aamir KhanAamir Khan

ਆਮਿਰ ਖਾਨ ਆਪਣੀਆਂ ਫਿਲਮਾਂ ਲਈ ਕਾਫੀ ਮਿਹਨਤ ਕਰਦੇ ਹਨ ਤੇ ਆਪਣੇ ਕਿਰਦਾਰ ਲਈ ਉਹ ਆਪਣੀ ਬਾਡੀ ਨੂੰ ਵੀ ਬਹੁਤ ਛੇਤੀ ਬਦਲ ਲੈਂਦੇ ਹਨ। ਆਪਣੀ ਪਿਛਲੀ ਫਿਲਮ 'ਦੰਗਲ' ਲਈ ਉਨ੍ਹਾਂ ਨੇ ਆਪਣਾ ਭਾਰ 120 ਕਿਲੋ ਤਕ ਕੀਤਾ | ਫਿਲਹਾਲ ਆਮਿਰ 'ਠੱਗਸ ਆਫ ਹਿੰਦੁਸਤਾਨ' ਦੀ ਸ਼ੂਟਿੰਗ ਕਰ ਰਹੇ ਹਨ ਤੇ ਇਸ ਫਿਲਮ ਲਈ ਉਨ੍ਹਾਂ ਨੇ ਆਪਣਾ 50 ਕਿਲੋ ਭਾਰ ਘੱਟ ਕਰ ਲਿਆ ਹੈ। ਹੁਣ ਆਮਿਰ ਆਪਣੇ ਨਾਰਮਲ ਭਾਰ 70 ਕਿਲੋ 'ਤੇ ਆ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement