
ਬਾਲੀਵੁਡ ਸਿਤਾਰਿਆਂ ਦਾ ਬੋਲ ਬਾਲਾ ਹਰ ਪਾਸੇ ਹੈ, ਹਰ ਕੋਈ ਇਨ੍ਹਾਂ ਨੂੰ ਪਿਆਰ ਕਰਦਾ ਹੈ। ਤੇ ਖ਼ਾਸਕਰ ਜੇ ਉਹ ਬਾਲੀਵੁਡ ਦੇ ਮਿਸ੍ਟਰ ਪਰਫੇਕਸ਼ਨਿਸਟ ਆਮਿਰ ਖ਼ਾਨ ਹੋਣ ...
ਬਾਲੀਵੁਡ ਸਿਤਾਰਿਆਂ ਦਾ ਬੋਲ ਬਾਲਾ ਹਰ ਪਾਸੇ ਹੈ, ਹਰ ਕੋਈ ਇਨ੍ਹਾਂ ਨੂੰ ਪਿਆਰ ਕਰਦਾ ਹੈ। ਤੇ ਖ਼ਾਸਕਰ ਜੇ ਉਹ ਬਾਲੀਵੁਡ ਦੇ ਮਿਸ੍ਟਰ ਪਰਫੇਕਸ਼ਨਿਸਟ ਆਮਿਰ ਖ਼ਾਨ ਹੋਣ ਤਾਂ ਫੇਰ ਗੱਲ ਹੀ ਕੁਝ ਹੋਰ ਹੁੰਦੀ ਹੈ। ਇੰਡਸਟਰੀ ਵਿਚ ਇੱਕ ਭਰੋਸੇਮੰਦ ਅਦਾਕਾਰ ਦੀ ਪਛਾਣ ਬਣਾਉਣ ਵਾਲੇ ਆਮਿਰ ਖ਼ਾਨ ਦੀਆਂ ਫ਼ਿਲਮਾਂ ਫ਼ਿਲਮ ਮੈਕਿੰਗ ਦੇ ਵੀ ਹਰ ਪਾਏਦਾਨ ਤੇ ਖਰੀਆਂ ਉਤਰਦੀਆਂ ਹਨ। ਸਿਰਫ਼ ਇਹੀ ਨਹੀਂ ਦਰਸ਼ਕ ਬੇਸਬਰੀ ਨਾਲ ਇਨ੍ਹਾਂ ਦੀਆਂ ਫ਼ਿਲਮਾਂ ਦੀ ਉਡੀਕ ਕਰਦੇ ਹਨ ਤੇ ਜਦੋਂ ਹੀ ਇਨ੍ਹਾਂ ਦੀ ਫ਼ਿਲਮ ਆਉਂਦੀ ਹੈ ਤਾਂ ਤਰੀਫਾਂ ਦੀ ਜਿੱਦਾਂ ਝੜੀ ਹੀ ਲਗ ਜਾਂਦੀ ਹੈ।
Aamir khanਪੂਰਾ ਦੇਸ਼ ਜਿਸਦੀ ਤਰੀਫ਼ਾਂ ਕਰਦਾ ਨਹੀਂ ਥੱਕਦਾ ਜੇ ਉਹ ਕਿਸੇ ਦੀ ਤਰੀਫ਼ ਕਰੇ, ਤਾਂ ਉਸਦਾ ਖੁਸ਼ੀ ਨਾਲ ਸੱਤਵੇਂ ਅਸਮਾਨ ਤੇ ਚੜਣਾ ਤਾਂ ਲਾਜ਼ਮੀ ਹੈ। ਤੇ ਅਜਿਹਾ ਹੀ ਕੁੱਝ ਏਕਤਾ ਕਪੂਰ ਨਾਲ ਹੋਇਆ ਜਦੋਂ ਆਮਿਰ ਖ਼ਾਨ ਨੇ ਉਨ੍ਹਾਂ ਦੀ ਇਕ ਵੈੱਬ ਸੀਰੀਜ਼ ਦੀ ਟਵੀਟ ਰਾਹੀਂ ਕਾਫ਼ੀ ਤਰੀਫ਼ ਕੀਤੀ। ਟੀਵੀ ਦੀ ਕ਼ਵੀਨ ਨੂੰ ਮਿਲੀ ਇਸ ਤਰੀਫ਼ ਲਈ ਇਹ ਕਹਿਣਾ ਤਾਂ ਬਣਦਾ ਹੈ ਕਿ ਹੋਰ ਦੱਸ ਕਿੰਨੀਆਂ ਤਰੀਫ਼ਾਂ ਚਾਹੀਦੀਆਂ ਤੈਨੂੰ??
Ekta Kapoorਤੁਹਨੂੰ ਦੱਸ ਦਈਏ ਕਿ 'ਦ ਟੈਸਟ ਕੇਸ' ਨਾਮ ਦੀ ਇਸ ਸੀਰੀਜ਼ ਨੂੰ 2017 'ਚ ਲੌਂਚ ਕੀਤਾ ਗਿਆ ਸੀ ਤੇ ਆਮਿਰ ਖ਼ਾਨ ਨੇ ਉਨ੍ਹਾਂ ਦੀ ਇਸ ਵੈੱਬ ਸੀਰੀਜ਼ ਨੂੰ ਇੰਨਾ ਪਸੰਦ ਕੀਤਾ ਕਿ ਉਹ ਸੋਸ਼ਲ ਮੀਡਿਆ ਤੇ ਇਸਦੀ ਤਰੀਫ਼ ਕਰੇ ਬਗੈਰ ਰਹਿ ਨਾ ਸਕੇ। ਬੱਸ ਫੇਰ ਕੀ ਸੀ, ਏਕਤਾ ਇਸਨੂੰ ਲੈਕੇ ਕਾਫ਼ੀ ਉਤਸਾਹਿਤ ਹੋ ਗਈ ਤੇ ਉਸਨੇ ਵੀ ਸ਼ੁਕਰਾਨੇ ਵੱਜੋਂ ਸੋਸ਼ਲ ਮੀਡਿਆ ਤੇ ਪੋਸਟ ਪਾਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਦਿੱਤਾ।