
ਰਾਹੁਲ ਨੇ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿਚ 84 ਦੌੜਾਂ ਬਣਾ ਕੇ ਭਾਰਤ ਨੂੰ 95 ਦੌੜਾਂ ਦੀ ਲੀਡ ਦਿਵਾਈ।
ਨੌਟਿੰਘਮ: ਭਾਰਤ ਦੇ ਨੌਜਵਾਨ ਬੱਲੇਬਾਜ਼ ਕੇ ਐਲ ਰਾਹੁਲ (Cricketer KL Rahul) ਦਾ ਕਹਿਣਾ ਹੈ ਕਿ 2018 ਦੇ ਇੰਗਲੈਂਡ ਦੌਰੇ (England Tour) ਦੌਰਾਨ ਉਨ੍ਹਾਂ ਦੀ ਅਸਫ਼ਲਤਾ ਨੇ ਉਨ੍ਹਾਂ ਨੂੰ ਸਿਖਾਇਆ ਹੈ ਕਿ ਸਫ਼ਤ ਹਾਲਾਤ 'ਚ ਬੈਕ ਸ਼ਾਟ (Back Shot) 'ਤੇ ਕਾਬੂ ਰੱਖਣਾ ਮਹੱਤਵਪੂਰਨ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਮੌਜੂਦਾ ਦੌਰੇ 'ਤੇ ਮਦਦ ਮਿਲ ਰਹੀ ਹੈ।
ਹੋਰ ਪੜ੍ਹੋ: ਕੋਰੋਨਾ ਮਹਾਮਾਰੀ ਦੌਰਾਨ 80 ਕਰੋੜ ਭਾਰਤੀਆਂ ਨੂੰ ਮਿਲਿਆ ਮੁਫਤ ਰਾਸ਼ਨ: ਪ੍ਰਧਾਨ ਮੰਤਰੀ ਮੋਦੀ
KL Rahul
ਰਾਹੁਲ ਨੇ ਇੰਗਲੈਂਡ ਵਿਰੁੱਧ ਟੈਸਟ ਲੜੀ (Test Series) ਤੋਂ ਪਹਿਲਾਂ ਤਿੰਨ ਦਿਨਾਂ ਅਭਿਆਸ ਮੈਚ ਵਿਚ ਸੈਂਕੜਾ ਜੜਿਆ ਅਤੇ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿਚ 84 ਦੌੜਾਂ ਬਣਾ ਕੇ ਭਾਰਤ ਨੂੰ 95 ਦੌੜਾਂ ਦੀ ਲੀਡ ਦਿਵਾਈ। ਰਾਹੁਲ ਨੇ ਤੀਜੇ ਦਿਨ ਦੀ ਖੇਡ ਤੋਂ ਬਾਅਦ ਪ੍ਰੈਸ ਕਾਨਫਰੰਸ ਵਿਚ ਕਿਹਾ, “ਮੇਰੇ ਦਿਮਾਗ ਵਿਚ ਬਹੁਤ ਕੁਝ ਚਲਦਾ ਰਹਿੰਦਾ ਸੀ। ਮੈਂ ਸੋਚਦਾ ਸੀ ਕਿ ਟੈਸਟ ਕ੍ਰਿਕਟ (Test Cricket) ਵਿਚ ਮੈਂ ਹਰ ਗੇਂਦ 'ਤੇ ਦੋ ਜਾਂ ਤਿੰਨ ਵੱਖ -ਵੱਖ ਸ਼ਾਟ ਖੇਡ ਸਕਦਾ ਹਾਂ ਪਰ ਮੈਂ ਸਮਝ ਗਿਆ ਕਿ ਉਨ੍ਹਾਂ ’ਤੇ ਕਾਬੂ ਰੱਖਣਾ ਹੋਵੇਗਾ।
ਹੋਰ ਪੜ੍ਹੋ: ਹੁਣ ਭਾਰਤ 'ਚ ਲੱਗੇਗੀ ਸਿੰਗਲ ਡੋਜ਼ ਕੋਰੋਨਾ ਵੈਕਸੀਨ, Johnson & Johnson ਦੇ ਟੀਕੇ ਨੂੰ ਮਿਲੀ ਮਨਜ਼ੂਰੀ
India-England Cricket Match
ਉਨ੍ਹਾਂ ਕਿਹਾ ਕਿ, "ਕਦੇ-ਕਦੇ ਵਿਕੇਟ ਚੁਣੌਤੀ (Challenging) ਭਰੇ ਹੁੰਦੇ ਹਨ, ਜਿਸ 'ਤੇ ਚੰਗੇ ਗੇਂਦਬਾਜ਼ ਦਾ ਸਾਹਮਣਾ ਕਰਦੇ ਹੋਏ ਕੁਝ ਸ਼ਾਟ ਖੇਡਣ ਤੋਂ ਬਚਣਾ ਜ਼ਰੂਰੀ ਹੁੰਦਾ ਹੈ। ਮੈਂ ਟੈਸਟ ਕ੍ਰਿਕਟ ਵਿਚ ਆਪਣੇ ਪਿਛਲੇ ਖ਼ਰਾਬ ਪ੍ਰਦਰਸ਼ਨ ਤੋਂ ਸਬਕ ਲਿਆ ਹੈ ਅਤੇ ਸੁਧਾਰ ਕੀਤਾ ਹੈ।"
ਹੋਰ ਪੜ੍ਹੋ: ਖੰਨਾ 'ਚ ਬਜ਼ੁਰਗ ਦੁਕਾਨਦਾਰ ਦੀ ਬਹਾਦਰੀ ਨੇ ਲੁਟੇਰਿਆਂ ਨੂੰ ਪਾਈਆਂ ਭਾਜੜਾਂ
Stuart Broad and James Anderson
ਕੇ ਐਲ ਰਾਹੁਲ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ (English Fast Bowlers) ਜੇਮਸ ਏੰਡਰਸਨ (James Anderson) ਅਤੇ ਸਟੂਅਰਟ ਬ੍ਰਾਡ (Stuart Broad) ਦੀ ਤਰੀਫ਼ ਕਰਦਿਆਂ ਕਿਹਾ ਕਿ, “ਇੱਥੇ ਖੇਡਣਾ ਚੁਣੌਤੀਪੂਰਨ ਹੈ। ਉਨ੍ਹਾਂ ਕੋਲ ਮਹਾਨ ਗੇਂਦਬਾਜ਼ ਹਨ। ਐਂਡਰਸਨ ਅਤੇ ਬ੍ਰਾਡ ਬਹੁਤ ਹੁਨਰਮੰਦ ਹਨ ਅਤੇ ਟੀਮ ਲਈ ਕਈ ਵਾਰ ਟੀਮ ਲਈ ਮੈਚ ਜਿੱਤ ਚੁੱਕੇ ਹਨ। ਉਨ੍ਹਾਂ ਅੱਗੇ ਖੇਡਣਾ ਸੌਖਾ ਨਹੀਂ ਹੈ।”