
ਅਮਿਤਾਭ ਬਚਨ ਨੇ ਦੋ ਸਾਲ ਬਾਅਦ ਅਪਣੇ ਘਰ ‘ਤੇ ਦੀਵਾਲੀ ਪਾਰਟੀ ਰੱਖੀ ਸੀ...
ਮੁੰਬਈ: ਅਮਿਤਾਭ ਬਚਨ ਨੇ ਦੋ ਸਾਲ ਬਾਅਦ ਅਪਣੇ ਘਰ ‘ਤੇ ਦੀਵਾਲੀ ਪਾਰਟੀ ਰੱਖੀ ਸੀ। ਬਚਨ ਫੈਮਿਲੀ ਦੇ ਬਾਸ਼ ‘ਚ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ਪਰ ਸਿਤਰਿਆਂ ਨਾਲ ਸਜੀ ਇਸ ਪਾਰਟੀ ਵਿਚ ਇਕ ਅਣਹੋਣੀ ਘਟਨਾ ਹੋ ਗਈ ਦਰਅਸਲ, ਐਸ਼ਵਰੀਆ ਰਾਏ ਬਚਨ ਦੀ ਮੈਨੇਜਰ ਅਰਚਨਾ ਸਦਾਨੰਦ ਦੇ ਲਹਿੰਗੇ ‘ਚ ਅੱਗ ਲੱਗ ਗਈ ਸੀ। ਇਸ ਖ਼ਬਰ ਨੂੰ ਫਰਾਹ ਖ਼ਾਨ ਨੇ ਕੰਨਫਰਮ ਕੀਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀ ਉਤੇ ਅਰਚਨਾ ਸਦਾਨੰਦ ਦੇ ਲਹਿੰਗੇ ਵਿਚ ਲੱਗੀ ਅੱਗ ਦੀ ਸਟੋਰੀ ਦਾ ਸਕਰੀਨਸ਼ਾਟ ਸ਼ੇਅਰ ਕੀਤਾ ਹੈ।
Ashwariya Rai Manager
ਰਿਪੋਰਟ ਮੁਤਾਬਿਕ, ਅਰਚਨਾ ਸਦਾਨੰਦ ਦੇ ਲਹਿੰਗੇ ਨੂੰ ਦੀਵੇ ਦੀ ਅੱਗ ਨੇ ਫੜ ਲਿਆ ਸੀ। ਕਿੰਗ ਖ਼ਾਨ ਨੇ ਐਸ਼ਵਰੀਆ ਰਾਏ ਦੀ ਮੈਨੇਜਰ ਦੀ ਹਾਦਸੇ ਦੇ ਦੌਰਾਨ ਮਦਦ ਕੀਤੀ ਸੀ। ਖ਼ਬਰ ਅਨੁਸਾਰ, ਸ਼ਾਹਰੁਖ਼ ਖ਼ਾਨ ਐਕਟ੍ਰੇਸ ਦੀ ਮੈਨੇਜਰ ਅਰਚਨਾ ਦੇ ਲਹਿੰਗੇ ਵਿਚ ਲੱਗੀ ਨੂੰ ਬੁਝਾਉਣ ਲਈ ਅੱਗੇ ਆਏ ਸੀ। ਅਜਿਹਾ ਕਰਨ ਦੌਰਾਨ ਖ਼ੁਦ ਸ਼ਾਹਰੁਖ਼ ਖ਼€ਨ ਵੀ ਮਾਮੁਲੀ ਰੂਪ ਤੋਂ ਸੜ ਗਏ। ਅਰਚਨਾ ਹਲੇ ਨਾਨਾਵਟੀ ਹਸਪਤਾਲ ਵਿਚ ਦਾਖਲ ਹੈ। ਉਨ੍ਹਾਂ ਨੂੰ ਆਈਸੀਯੂ ਵਿਚ ਰੱਖਿਆ ਗਿਆ ਹੈ। ਉਹ 15 ਫ਼ੀਸਦੀ ਜਲ ਗਈ ਹੈ।
ਐਸ਼ਵਰੀਆ ਦੀ ਮੈਨੇਜਰ ਨੂੰ ਬਚਾਉਣ ਆਏ ਸ਼ਾਹਰੁਖ਼ ਖ਼ਾਨ
??????????????????????@iamsrk mohabbatman to the rescue ! Praying for Archana ‘s speedy recovery ?? pic.twitter.com/jbbRhU40lL
— Farah Khan (@TheFarahKhan) October 30, 2019
ਮਿਡ ਡੇ ਨਾਲ ਗੱਲ-ਬਾਤ ‘ਚ ਇਸ ਪੂਰੀ ਘਟਨਾ ਨੂੰ ਦੱਸਦੇ ਹੋਏ ਸੂਤਰਾਂ ਨੇ ਕਿਹਾ, ਅਰਚਨਾ ਅਪਣੀ ਬੇਟੀ ਦੇ ਨਾਲ ਕੋਰਟਯਾਰਡ ਵਿਚ ਸੀ। ਜਦੋਂ ਉਨ੍ਹਾਂ ਦੇ ਲਹਿੰਗੇ ਵਿਚ ਅੱਗ ਲੱਗੀ। ਹਾਦਸੇ ਨੂੰ ਦੇਖ ਉਥੇ ਮੌਜੂਦ ਲੋਕ ਹੈਰਾਨ ਹੋ ਗਏ ਸੀ। ਉਨ੍ਹਾਂ ਨੂੰ ਸਮਝ ਨਹੀਂ ਆਈ ਸੀ ਕਿਹਾ ਕਰਨਾ ਚਾਹੀਦਾ ਹੈ ਪਰ ਸ਼ਾਹਰੁਖ ਤੁਰੰਤ ਅਰਚਨਾ ਵੱਲ ਭੱਜੇ ਅਤੇ ਅਪਣੀ ਜੈਕੇਟ ਦੀ ਮਦਦ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੌਰਾਨ ਅੱਗ ਦੀ ਸਪਟਾਂ ਕਿੰਗ ਖ਼ਾਨ ਦੇ ਸਰੀਰ ‘ਤੇ ਵੀ ਆਈਆਂ ਅਤੇ ਉਹ ਵੀ ਸੜ ਗਏ।
ਇਸ ਤੋਂ ਪਹਿਲਾਂ ਨਿਆ ਸ਼ਰਮਾ ਦੇ ਲਹਿੰਗੇ ‘ਚ ਵੀ ਲੱਗੀ ਸੀ ਅੱਗ
ਇਸ ਤੋਂ ਪਹਿਲਾਂ ਦਿਵਾਲੀ ਪਾਰਟੀ ‘ਚ ਟੀਵੀ ਐਕਟ੍ਰੈਸ ਨਿਆ ਸ਼ਰਮਾ ਦੇ ਲਹਿੰਗੇ ਵਿਚ ਵੀ ਅੱਗ ਲੱਗ ਗਈ ਸੀ। ਹਾਦਸੇ ਵਿਚ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਨਿਆ ਨੇ ਸੜੇ ਹੋਏ ਲਹਿੰਗੇ ਦੀ ਤਸਵੀਰ ਇੰਸਟਾ ਸਟੋਰੀ ‘ਤੇ ਸ਼ੇਅਰ ਕਰਦੇ ਹੋਏ ਲਿਖਿਆ, ਦੀਵੇ ਦੀ ਤਾਕਤ। ਸੈਕੰਡ ਵਿਚ ਲੱਗੀ ਅੱਗ। ਮੇਰੇ ਆਉਟਫਿਟ ਵਿਚ ਲੱਗੀ ਲੇਅਰਜ਼ ਦੀ ਵਜ੍ਹਾ ਨਾਲ ਮੈਂ ਬਚ ਗਈ ਜਾਂ ਸ਼ਾਇਦ ਕੋਈ ਸ਼ਕਤੀ ਸੀ ਜਿਸਨੇ ਮੈਨੂੰ ਬਚਾਇਆ।