ਸਿਹਤ ਮੰਤਰੀ ਬਦਲਣ 'ਤੇ ਰਾਹੁਲ ਗਾਂਧੀ ਦਾ ਤੰਜ਼, 'ਮਤਲਬ ਹੁਣ ਵੈਕਸੀਨ ਦੀ ਕਮੀ ਨਹੀਂ ਹੋਵੇਗੀ?'
Published : Jul 8, 2021, 4:15 pm IST
Updated : Jul 8, 2021, 4:19 pm IST
SHARE ARTICLE
Rahul Gandhi takes jibe at health minister Mansukh Mandaviya
Rahul Gandhi takes jibe at health minister Mansukh Mandaviya

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰੀ ਮੰਤਰੀ ਮੰਡਲ ਵਿਚ ਵਿਸਥਾਰ ਤੋਂ ਬਾਅਦ ਵੈਕਸੀਨ ਨੂੰ ਲੈ ਕੇ ਸਵਾਲ ਕੀਤਾ ਹੈ।

ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (Rahul Gandhi Tweet) ਨੇ ਕੇਂਦਰੀ ਮੰਤਰੀ ਮੰਡਲ ਵਿਚ ਵਿਸਥਾਰ (Union Cabinet Expansion) ਤੋਂ ਬਾਅਦ ਵੈਕਸੀਨ ਨੂੰ ਲੈ ਕੇ ਸਵਾਲ ਕੀਤਾ ਹੈ। ਦਰਅਸਲ ਅੱਜ ਮਨਸੁੱਖ ਮਾਂਡਵੀਆ (Union health minister Mansukh Mandaviya) ਨੇ ਕੇਂਦਰੀ ਸਿਹਤ ਮੰਤਰੀ ਵਜੋਂ ਅਪਣਾ ਅਹੁਦਾ ਸੰਭਾਲਿਆ ਹੈ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਜ਼ਰੀਏ ਸਵਾਲ ਕੀਤਾ ਕਿ ਕੀ ਹੁਣ ਸਥਿਤੀ ਵਿਚ ਬਦਲਾਅ ਆਵੇਗਾ।

Rahul Gandhi's Tweet on Rafale DealRahul Gandhi

ਹੋਰ ਪੜ੍ਹੋ: RBI ਨੇ ਲਗਾਇਆ 14 ਬੈਂਕਾਂ ਨੂੰ ਕਰੋੜਾਂ ਦਾ ਜੁਰਮਾਨਾ, ਲੱਗਾ ਨਿਯਮਾਂ ਦੀ ਉਲੰਘਣਾਂ ਦਾ ਆਰੋਪ 

ਰਾਹੁਲ ਗਾਂਧੀ ਨੇ ਲਿਖਿਆ, ‘ਕੀ ਇਸ ਦਾ ਮਤਲਬ ਇਹ ਹੈ ਕਿ ਹੁਣ ਵੈਕਸੀਨ ਦੀ ਕਮੀ ਨਹੀਂ ਹੋਵੇਗੀ? #Change’ ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੌਰਾਨ ਕਾਂਗਰਸ ਵੱਲੋਂ ਲਗਾਤਾਰ ਟੀਕਾਕਰਨ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਰਾਹੁਲ ਗਾਂਧੀ ਵੈਕਸੀਨ ਦੀ ਕਮੀ ਨੂੰ ਲੈ ਕੇ ਲਗਾਤਾਰ ਸਵਾਲ ਚੁੱਕ ਰਹੇ ਹਨ।

TweetTweet

ਹੋਰ ਪੜ੍ਹੋ: ਪੰਜਾਬ ਯੂਨੀਵਰਸਿਟੀ ਖੋਹਣ ਦੀ ਹੋ ਚੁੱਕੀ ਪੂਰੀ ਸਾਜਿਸ਼, ਪਾਲੀ ਭੁਪਿੰਦਰ ਨੇ ਖੋਲ੍ਹੇ ਗੁੱਝੇ ਭੇਦ

ਇਸ ਦੇ ਚਲਦਿਆਂ ਕਾਂਗਰਸ ਨੇ ਕਿਹਾ ਸੀ ਕਿ ਡਾ. ਹਰਸ਼ਵਰਧਨ ਨੂੰ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਣਾ ਮਹਾਂਮਾਰੀ ਦੌਰਾਨ ਸਰਕਾਰ ਦੀ ਅਸਫਲਤਾ ਨੂੰ ਸਵਿਕਾਰ ਕਰਨਾ ਹੈ। ਕਾਂਗਰਸ ਨੇਤਾ ਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਵੀ ਕਿਹਾ ਕਿ ਨਵੇਂ ਸਿਹਤ ਮੰਤਰੀ ਦਾ ਪਹਿਲਾ ਕੰਮ ਵੈਕਸੀਨ ਦੀ ਕਮੀ ਨੂੰ ਪੂਰਾ ਕਰਨਾ ਹੈ ਕਿਉਂਕਿ ਕਈ ਸੂਬਿਆਂ ਵਿਚ ਵੈਕਸੀਨ ਦੀ ਭਾਰੀ ਕਮੀ ਹੈ।

Mansukh MandaviyaMansukh Mandaviya

ਹੋਰ ਪੜ੍ਹੋ: UAE 'ਚ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ 

ਇਸ ਤੋਂ ਇਲ਼ਾਵਾ ਬੀਤੇ ਦਿਨ ਉਹਨਾਂ ਟਵੀਟ ਕਰਦਿਆਂ ਕਿਹਾ ਸੀ ਕਿ ਜਿਸ ਮਹਾਂਮਾਰੀ ਦਾ ਪ੍ਰਬੰਧਨ “ਨੈਸ਼ਨਲ ਆਪਦਾ ਪ੍ਰਬੰਧਨ ਅਥਾਰਟੀ” ਜ਼ਰੀਏ ਕੀਤਾ ਜਾ ਰਿਹਾ ਹੈ, ਉਸ ਦੇ ਚੇਅਰਮੈਨ ਪ੍ਰਧਾਨ ਮੰਤਰੀ ਖੁਦ ਹਨ। ਕੀ ਉਹ ਵੀ ਅਪਣੇ ਗੈਰ-ਜ਼ਿੰਮੇਦਰਾਨਾ ਰਵੱਈਏ ਦੀ ਜ਼ਿੰਮੇਵਰੀ ਲੈਣਗੇ? ਅਸਤੀਫ਼ਾ ਦੇਣਗੇ? ਜਾਂ ਸਿਰਫ ਸਿਹਤ ਮੰਤਰੀ ਨੂੰ ਬਲੀ ਦਾ ਬੱਕਰਾ ਬਣਾ ਕੇ ਅਪਣਾ ਪੱਲਾ ਝਾੜ ਲੈਣਗੇ?’

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement