
ਬਾਲੀਵੁੱਡ ਦੇ ਸੁਪਰਹਿੱਟ ਖ਼ਾਨ ਆਮਿਰ ਖ਼ਾਨ ਇਹਨੀਂ ਅਪਣੀ ਫ਼ਿਲਮ ‘ਲਾਲ ਸਿੰਘ ਚੱਢਾ’ ਵਿਚ ਅਪਣੇ ਕਿਰਦਾਰ ਨੂੰ ਲੈ ਕੇ ਕਾਫ਼ੀ ਸੁਰਖੀਆਂ ਵਿਚ ਹਨ।
ਨਵੀਂ ਦਿੱਲੀ: ਬਾਲੀਵੁੱਡ ਦੇ ਸੁਪਰਹਿੱਟ ਖ਼ਾਨ ਆਮਿਰ ਖ਼ਾਨ ਇਹਨੀਂ ਅਪਣੀ ਫ਼ਿਲਮ ‘ਲਾਲ ਸਿੰਘ ਚੱਢਾ’ ਵਿਚ ਅਪਣੇ ਕਿਰਦਾਰ ਨੂੰ ਲੈ ਕੇ ਕਾਫ਼ੀ ਸੁਰਖੀਆਂ ਵਿਚ ਹਨ। ਫ਼ਿਲਮ ਦਾ ਪੋਸਟਰ ਰੀਲੀਜ਼ ਹੋ ਚੁੱਕਿਆ ਹੈ ਅਤੇ ਇਸ ਤੋਂ ਬਾਅਦ ਪੰਜਾਬੀਆਂ ਵੱਲੋਂ ਵੀ ਫ਼ਿਲਮ ਵਿਚ ਆਮਿਰ ਦੀ ਨਵੀਂ ਲੁੱਕ ਨੂੰ ਲੈ ਕੇ ਉਹਨਾਂ ਦੀ ਤਾਰੀਫ਼ ਕੀਤੀ ਜਾ ਰਹੀ ਹੈ।
Laal Singh Chaddha (Aamir Khan)
ਦੱਸ ਦਈਏ ਕਿ ਇਸ ਫ਼ਿਲਮ ਵਿਚ ਆਮਿਰ ਸਰਦਾਰ ਦੀ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦਾ ਟੀਜ਼ਰ ਆਉਣ ਵਿਚ ਹਾਲੇ ਕਾਫ਼ੀ ਸਮਾਂ ਹੈ ਪਰ ਇਸੇ ਦੌਰਾਨ ਫਿਲਮ ਵਿਚ ਆਮਿਰ ਦਾ ਨਵਾਂ ਲੁੱਕ ਸੋਸ਼ਲ ਮੀਡੀਆ ‘ਤੇ ਆ ਗਿਆ ਹੈ। ਇਸ ਨੂੰ ਅਧਿਕਾਰਕ ਤੌਰ ‘ਤੇ ਰੀਲੀਜ਼ ਨਹੀਂ ਕੀਤਾ ਗਿਆ। ਤਸਵੀਰਾਂ ਵਿਚ ਆਮਿਰ ਖੁੱਲ੍ਹੇ ਲੰਬੇ ਵਾਲ ਅਤੇ ਲੰਬੀ ਦਾੜ੍ਹੀ ਵਿਚ ਨਜ਼ਰ ਆ ਰਹੇ ਹਨ।
Laal Singh Chaddha
ਉਹਨਾਂ ਨੇ ਸਿਰ ‘ਤੇ ਕੈਪ ਲਗਾਈ ਹੋਈ ਹੈ ਅਤੇ ਉਹਨਾਂ ਦਾ ਭਾਰ ਵੀ ਕਾਫੀ ਵਧਿਆ ਹੋਇਆ ਲੱਗ ਰਿਹਾ ਹੈ। ਆਮਿਰ ਖ਼ਾਨ ਦੇ ਇਸ ਨਵੇਂ ਲੁੱਕ ਨੂੰ ਕਈ ਲੋਕ ਤਾਂ ਪਛਾਣ ਹੀ ਨਹੀਂ ਪਾ ਰਹੇ। ਆਮਿਰ ਇਸ ਫ਼ਿਲਮ ਵਿਚ 54 ਸਾਲ ਦੇ ਵਿਅਕਤੀ ਦੇ ਕਿਰਦਾਰ ਵਿਚ ਨਜ਼ਰ ਆਉਣਗੇ। ਪੋਸਟਰ ਵਿਚ ਉਹ ਇਕ ਸਰਦਾਰ ਦੇ ਕਿਰਦਾਰ ਵਿਚ ਨਜ਼ਰ ਆ ਰਹੇ ਹਨ, ਜਿਸ ਨੇ ਸਿਰ ‘ਤੇ ਪੱਗ ਬੰਨੀ ਹੋਈ ਹੈ ਅਤੇ ਲੰਬੀ ਦਾੜ੍ਹੀ ਰੱਖੀ ਹੋਈ ਹੈ।
Aamir Khan
ਦੱਸ ਦਈਏ ਕਿ ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਸਾਲ 1994 ਵਿਚ ਰੀਲੀਜ਼ ਹੋਈ ਫ਼ਿਲਮ ਫਾਰੇਸਟ ਗੰਪ ਦਾ ਹਿੰਦੀ ਰੀਮੇਕ ਹੈ। ਮੂਲ ਫ਼ਿਲਮ ਦਾ ਨਿਰਦੇਸ਼ਨ ਰਾਬਰਟ ਜਮੈਕਿਸ ਨੇ ਕੀਤਾ ਸੀ ਅਤੇ ਇਸ ਦੀ ਕਹਾਣੀ ਗਰੁੱਮ ਨੇ ਲਿਖੀ ਸੀ। ਫ਼ਿਲਮ ਵਿਚ ਟਾਮ ਹੈਂਕਸ ਨੇ ਮੁੱਖ ਭੂਮਿਕਾ ਨਿਭਾਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।