
ਬਾਲੀਵੁਡ ਸਟਾਰ ਸੋਨਮ ਕਪੂਰ ਅਤੇ ਹਰਸ਼ਵਰਧਨ ਕਪੂਰ ਦੀਆਂ ਫਿਲਮਾਂ ਬਾਕਸ ਆਫਿਸ ਉਤੇ ਟਕਰਾਉਣ ਵਾਲੀਆਂ ਹਨSON
ਬਾਲੀਵੁਡ ਸਟਾਰ ਸੋਨਮ ਕਪੂਰ ਅਤੇ ਹਰਸ਼ਵਰਧਨ ਕਪੂਰ ਦੀਆਂ ਫਿਲਮਾਂ ਬਾਕਸ ਆਫਿਸ ਉਤੇ ਟਕਰਾਉਣ ਵਾਲੀਆਂ ਹਨ। ਦੋਵੇਂ ਅਦਾਕਾਰ ਭੈਣ-ਭਰਾ ਦੀਆਂ ਫਿਲਮਾਂ ਇਕੋ ਤਰੀਕ ਨੂੰ ਜਾਰੀ ਹੋਣ ਜਾ ਰਹੀਆਂ ਹਨ। ਸੋਨਮ ਕਪੂਰ ਦੀ ਫਿਲਮ 'ਵੀਰੇ ਦੀ ਵੈਡਿੰਗ' 1 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਹਰਸ਼ਵਰਧਨ ਕਪੂਰ ਦੀ ਫਿਲਮ 'ਭਾਵੇਸ਼ ਜੋਸ਼ੀ ਸੁਪਰਹੀਰੋ' 25 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਸੀ ਪਰ ਫਿਲਮ ਨਿਰਮਾਤਾ ਨੇ ਇਸਦੀ ਰਿਲੀਜ਼ ਤਰੀਕ ਬਦਲ ਦਿਤੀ ਹੈ।
veere di wedding
ਹੁਣ ਇਹ ਫਿਲਮ ਵੀ 1 ਜੂਨ ਨੂੰ ਹੀ ਰਿਲੀਜ਼ ਹੋਵੇਗੀ। ਪਿਤਾ ਅਨਿਲ ਕਪੂਰ ਨੇ ਇਸ ਬਾਰੇ ਵਿਚ ਕਿਹਾ ਕਿ ਮੈਨੂੰ ਚਿੰਤਾ ਹੋ ਰਹੀ ਹੈ। ਇਕ ਇੰਟਰਵਿਊ ਦੇ ਦੌਰਾਨ ਅਨਿਲ ਕਪੂਰ ਨੇ ਕਿਹਾ ਕਿ ਇਹ ਫੈਸਲੇ ਸਬੰਧਤ ਸਟੂਡੀਓਜ਼ ਅਤੇ ਡਿਸਟ੍ਰੀਬਿਊਟਰਜ਼ ਦੁਆਰਾ ਲਈ ਜਾਂਦੇ ਹਨ ਅਤੇ ਮੈਂ ਇਨ੍ਹਾਂ ਦਾ ਸਨਮਾਨ ਕਰਦਾ ਹਾਂ। ਮੇਰੇ ਪੂਰੇ ਫਿਲਮੀ ਕਰਿਅਰ ਵਿਚ ਮੈਂ ਕਦੇ ਇਹ ਨਹੀਂ ਕਿਹਾ ਕਿ ਹੁਣ ਰਿਲੀਜ਼ ਕਰੋ ਜਾਂ ਹੁਣ ਰਿਲੀਜ਼ ਨਾ ਕਰੋ। ਨਾ ਮੈਂ ਅਤੇ ਨਾ ਹਰਸ਼ ਰਿਲੀਜ਼ ਡੇਟ ਦੇ ਬਾਰੇ ਵਿਚ ਕੁਝ ਕਹਿਣ ਦੀ ਹਾਲਤ ਵਿਚ ਹਾਂ। 'ਵੀਰੇ ਦੀ ਵੈਡਿੰਗ' ਅਨਿਲ ਦੇ ਹੋਮ ਪ੍ਰੋਡਕਸ਼ਨ ਦੀ ਫਿਲਮ ਹੈ ਪਰ ਉਹ ਰੇਹਾ ਕਪੂਰ ਦੇ ਫੈਸਲੇ ਵਿਚ ਦਖ਼ਲ ਨਹੀਂ ਦੇਣਾ ਚਾਹੁੰਦੇ।
BHAVESH JOSHI KAPOOR
ਅਨਿਲ ਨੇ ਕਿਹਾ - 'ਵੀਰੇ ਦੀ ਵੈਡਿੰਗ' ਦੀ ਰਿਲੀਜ਼ ਤਰੀਕ ਦੇ ਬਾਰੇ ਵਿਚ ਫੈਸਲਾ ਏਕਤਾ ਕਪੂਰ ਅਤੇ ਰੇਹਾ ਕਪੂਰ ਦੁਆਰਾ ਲਿਆ ਗਿਆ ਹੈ। ਇਕ ਪਿਤਾ ਦੇ ਤੌਰ ਉਤੇ ਮੈਨੂੰ ਮੇਰੇ ਬੱਚਿਆਂ ਦੀ ਬਹੁਤ ਚਿੰਤਾ ਹੋ ਰਹੀ ਹੈ। ਸਾਨੂੰ ਉਨ੍ਹਾਂ ਦੇ ਭਲੇ ਦੀ ਕਾਮਨਾ ਕਰਨੀ ਹੋਵੇਗੀ। ਦਸ ਦਈਏ ਕਿ ਅਨਿਲ ਕਪੂਰ ਵੀ ਛੇਤੀ ਹੀ ਫਿਲਮ ਰੇਸ - 3 ਵਿਚ ਨਜ਼ਰ ਆਉਣਗੇ। ਫਿਲਮ ਦਾ ਟ੍ਰੇਲਰ ਹਾਲ ਹੀ ਵਿਚ ਰਿਲੀਜ਼ ਕੀਤਾ ਗਿਆ ਹੈ ਅਤੇ ਯੂਟਿਊਬ ਉੱਤੇ ਇਸਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।