
ਕਿਹਾ, ਜ਼ਿੰਦਗੀ ਦੇ ਸੱਭ ਤੋਂ ਮੁਸ਼ਕਲ ਦੌਰ ਦਾ ਸਾਹਮਣਾ ਕਰ ਰਹੀ ਹਾਂ
ਮੁੰਬਈ: ਬਾਲੀਵੁੱਡ ਅਦਾਕਾਰਾ ਕਾਜੋਲ ਨੇ ਸ਼ੁਕਰਵਾਰ ਨੂੰ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਲਿਆ ਹੈ। ਅਦਾਕਾਰਾ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਚਾਨਕ ਐਲਾਨ ਕਰਕੇ ਅਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿਤਾ। ਹਾਲਾਂਕਿ ਕਾਜੋਲ ਨੇ ਬ੍ਰੇਕ ਦਾ ਕਾਰਨ ਨਹੀਂ ਦਸਿਆ ਪਰ ਉਸ ਦੀ ਪੋਸਟ ਨੂੰ ਦੇਖ ਕੇ ਪ੍ਰਸ਼ੰਸਕ ਕਈ ਅੰਦਾਜ਼ੇ ਲਗਾ ਰਹੇ ਹਨ।
ਇਸ ਬ੍ਰੇਕ ਦਾ ਐਲਾਨ ਕਰਦੇ ਹੋਏ ਕਾਜੋਲ ਨੇ ਲਿਖਿਆ, ‘ਮੈਂ ਅਪਣੀ ਜ਼ਿੰਦਗੀ ਦੇ ਸੱਭ ਤੋਂ ਮੁਸ਼ਕਲ ਦੌਰ ਦਾ ਸਾਹਮਣਾ ਕਰ ਰਹੀ ਹਾਂ।’ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਕਾਜੋਲ ਨੇ ਕੈਪਸ਼ਨ ‘ਚ ਲਿਖਿਆ, ‘ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਰਹੀ ਹਾਂ।’ ਇਸ ਦੇ ਨਾਲ ਹੀ ਕਾਜੋਲ ਨੇ ਇੰਸਟਾਗ੍ਰਾਮ ਤੋਂ ਸਾਰੀਆਂ ਤਸਵੀਰਾਂ ਡਿਲੀਟ ਵੀ ਕਰ ਦਿਤੀਆਂ ਹਨ।
Taking a break from social media. pic.twitter.com/9utipkryy3
ਅਦਾਕਾਰਾ ਦੀ ਇਸ ਪੋਸਟ 'ਤੇ ਪ੍ਰਸ਼ੰਸਕ ਕਈ ਤਰ੍ਹਾਂ ਦੇ ਅੰਦਾਜ਼ੇ ਲਗਾ ਰਹੇ ਹਨ। ਕਈਆਂ ਦਾ ਮੰਨਣਾ ਹੈ ਕਿ ਕਾਜੋਲ ਨੇ ਅਜਿਹਾ ਅਪਣੀ ਆਉਣ ਵਾਲੀ ਵੈੱਬ ਸੀਰੀਜ਼ 'ਲਸਟ ਸਟੋਰੀਜ਼ 2' ਦੇ ਪ੍ਰਮੋਸ਼ਨ ਲਈ ਕੀਤਾ ਹੈ। ਇਸ ਦੇ ਨਾਲ ਹੀ ਕੁੱਝ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਕਾਜੋਲ ਨਿੱਜੀ ਜ਼ਿੰਦਗੀ 'ਚ ਬੁਰੇ ਦੌਰ 'ਚੋਂ ਗੁਜ਼ਰ ਰਹੀ ਹੈ। ਕਾਜੋਲ ਦੀ ਇਸ ਪੋਸਟ 'ਤੇ ਕਈ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਪ੍ਰਤੀ ਅਪਣੀ ਚਿੰਤਾ ਜ਼ਾਹਰ ਕੀਤੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਸੈਲੇਬਸ ਅਪਣੇ ਆਉਣ ਵਾਲੇ ਪ੍ਰਾਜੈਕਟਸ ਨੂੰ ਇਸ ਤਰ੍ਹਾਂ ਪ੍ਰਮੋਟ ਕਰ ਚੁਕੇ ਹਨ। ਇਸ ਦੇ ਨਾਲ ਹੀ ਆਮਿਰ ਖਾਨ, ਸੋਨਾਕਸ਼ੀ ਸਿਨਹਾ ਅਤੇ ਸ਼ਿਲਪਾ ਸ਼ੈੱਟੀ ਵਰਗੇ ਕਲਾਕਾਰ ਸਮੇਂ-ਸਮੇਂ 'ਤੇ ਸੋਸ਼ਲ ਮੀਡੀਆ 'ਤੇ ਬ੍ਰੇਕ ਲੈ ਰਹੇ ਹਨ। ਇਨ੍ਹਾਂ 'ਚੋਂ ਕੁੱਝ ਨੇ ਟ੍ਰੋਲ ਹੋਣ ਕਾਰਨ ਅਤੇ ਕੁੱਝ ਨੇ ਨਿੱਜੀ ਖੇਤਰ ਤੋਂ ਇਹ ਬ੍ਰੇਕ ਲਿਆ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਕਾਜੋਲ ਆਖ਼ਰੀ ਵਾਰ 'ਸਲਾਮ ਵੇਂਕੀ' 'ਚ ਨਜ਼ਰ ਆਈ ਸੀ। ਪਿਛਲੇ ਸਾਲ ਰਿਲੀਜ਼ ਹੋਈ ਇਸ ਫਿਲਮ ਦਾ ਨਿਰਦੇਸ਼ਨ ਰੇਵਤੀ ਨੇ ਕੀਤਾ ਸੀ। ਹੁਣ ਅਦਾਕਾਰਾ 'ਲਸਟ ਸਟੋਰੀਜ਼ 2' 'ਚ ਨਜ਼ਰ ਆਵੇਗੀ।