
ਟੀਵੀ ਸੀਰਿਅਲ 'ਵਿਦਾਈ' ਤੋਂ ਪਾਪੁਲਰ ਹੋਣ ਵਾਲੀ ਅਭਿਨੇਤਰੀ ਸਾਰਾ ਖਾਨ ਦਾ ਕੁੱਝ ਦਿਨ ਪਹਿਲਾਂ ਜਨਮਦਿਨ ਸੀ। ਉਹ ਆਪਣਾ ਜਨਮਦਿਨ ਸੇਲੀਬਰੇਟ ਕਰਣ ਦੁਬਈ ਗਈ ਸੀ। ਇੱਥੇ ਉਨ੍ਹਾ..
ਟੀਵੀ ਸੀਰਿਅਲ 'ਵਿਦਾਈ' ਤੋਂ ਪਾਪੁਲਰ ਹੋਣ ਵਾਲੀ ਅਭਿਨੇਤਰੀ ਸਾਰਾ ਖਾਨ ਦਾ ਕੁੱਝ ਦਿਨ ਪਹਿਲਾਂ ਜਨਮਦਿਨ ਸੀ। ਉਹ ਆਪਣਾ ਜਨਮਦਿਨ ਸੇਲੀਬਰੇਟ ਕਰਣ ਦੁਬਈ ਗਈ ਸੀ। ਇੱਥੇ ਉਨ੍ਹਾਂ ਨੂੰ ਫੂਡ ਪਾਇਜਨਿੰਗ ਹੋ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਣਾ ਪਿਆ।
sara khan
ਸਾਰਾ ਨੇ ਇਕ ਫੋਟੋ ਸ਼ੇਅਰ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਬਾਲੀਵੁਡ ਦੇ ਸਿਤਾਰੇ ਹੋਣ ਜਾ ਫਿਰ ਟੀਵੀ ਦੇ, ਹਰ ਕੋਈ ਸਿਤਾਰਾ ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦਾ ਹੈ। ਐਕਟਿਵ ਰਹਿਣ ਦੇ ਨਾਲ – ਨਾਲ ਇਹ ਸਿਤਾਰੇ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ।
sara khan
ਹਮੇਸ਼ਾ ਹੀ ਇਹ ਸਾਰੇ ਸਿਤਾਰੇ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ ਫੇਮ ਅਦਾਕਾਰਾ ਸਾਰਾ ਖਾਨ ਦਾ 6 ਅਗਸਤ ਨੂੰ ਜਨਮ ਦਿਨ ਸੀ।
sara khan
ਸਾਰਾ ਖਾਨ ਨਾਲ ਜਨਮ ਦਿਨ ਵਾਲੇ ਦਿਨ ਹੀ ਅਜਿਹੀ ਟ੍ਰੈਜਡੀ ਹੋ ਗਈ ਕਿ ਉਹਨਾਂ ਨੂੰ ਹਸਪਤਾਲ ‘ਚ ਦਾਖਲ ਹੋਣਾ ਪਿਆ। ਜਾਣਕਾਰੀ ਮੁਤਾਬਿਕ ਸਾਰਾ ਨੇ ਆਪਣਾ ਜਨਮਦਿਨ ਹਸਪਤਾਲ ‘ਚ ਬਿਤਾਇਆ ਕਿਉਂਕਿ ਸਾਰਾ ਨੂੰ ਉਸ ਦਿਨ ਫੂਡ-ਪੁਆਇਜ਼ਨਿੰਗ ਹੋ ਗਈ ਸੀ। ਸਿਹਤ ਖ਼ਰਾਬ ਹੋਣ ‘ਤੇ ਸਾਰਾ ਨੂੰ ਉਸੇ ਸਮੇਂ ਹੀ ਦੁਬਈ ਦੇ ਇਕ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ। ਇਸ ਦੀ ਜਾਣਕਾਰੀ ਆਪ ਸਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਜ਼ਰੀਏ ਦਿੱਤੀ ਸੀ।
sara khan
ਸਾਰਾ ਨੇ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਆਪਣੀ ਕਲਿਕ ਤਸਵੀਰ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਅਤੇ ਇਸ ਨੂੰ ਕੈਪਸ਼ਨ ਵੀ ਦਿੱਤਾ। ਸਾਰਾ ਨੇ ਇਹ ਤਸਵੀਰ ਆਪਣੇ ਫੈਨਜ਼ ਲਈ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ ਜੋ ਤਸਵੀਰ ਸਾਰਾ ਖਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ ਉਸ ‘ਚ ਉਹ ਹੱਸਦੇ ਹੋਏ ਨਜ਼ਰ ਆ ਰਹੀ ਹੈ। ਸਾਰਾ ਖਾਨ ਇਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਉਹਨਾਂ ਨੇ ਹੁਣ ਤੱਕ ਤਿੰਨ – ਚਾਰ ਫਿਲਮਾਂ ‘ਚ ਵੀ ਕੰਮ ਕੀਤਾ ਹੈ। ਜਿਹਨਾਂ ‘ਚ ਸ਼ਾਮਿਲ ਹਨ ਹਮਾਰੀ ਅਧੂਰੀ ਕਹਾਨੀ ਆਦਿ। ਸਾਰਾ ਖਾਨ ਟੀਵੀ ਦੀ ਇਕ ਬਹੁਤ ਹੀ ਮਸ਼ਹੂਰ ਅਤੇ ਖੂਬਸੂਰਤ ਅਦਾਕਾਰਾ ‘ਚ ਗਿਣੀ ਜਾਂਦੀ ਹੈ।